ਕੀ ਫੁਹਾਰਾ ਸਿੰਚਾਈ ਤੁਸੀਂ ਬਾਰੇ ਜਾਣਦੇ ਹੋ?

ਫੁਹਾਰਾ ਸਿੰਚਾਈ

spark
• ਇਹ ਤਕਨੀਕ ਖੇਤਾਂ ਨੂੰ ਬਰਾਬਰ ਮਾਤਰਾ ਵਿੱਚ ਪਾਣੀ ਦੇਣ ਲਈ ਵਰਤੀ ਜਾਂਦੀ ਹੈ। ਇਸ ਸਿਸਟਮ ਵਿੱਚ ਇੱਕ ਪੰਪ ਲੱਗਾ ਹੁੰਦਾ ਹੈ, ਜੋ ਸ੍ਰੋਤਾਂ ਤੋਂ ਪਾਣੀ ਖਿੱਚਦਾ ਹੈ ਅਤੇ ਪਾਣੀ ਨੂੰ ਵੱਖ-ਵੱਖ ਸਿਸਟਮ ਦੁਆਰਾ ਅਖੀਰ ਸਪਰਿੰਕਲਰ(ਫੁਹਾਰੇ) ਦੇ ਹੈੱਡ ਤੱਕ ਪਹੁੰਚਾਉਂਦਾ ਹੈ। ਫਿਰ ਇਹ ਹੈੱਡ ਪਾਣੀ ਨੂੰ ਛੋਟੀਆਂ ਬੂੰਦਾਂ ਦੇ ਰੂਪ ਵਿੱਚ ਮੁੱਖ ਖੇਤ ਤੱਕ ਪਹੁੰਚਾਉਂਦਾ ਹੈ।
• ਫੁਹਾਰਾ ਸਿੰਚਾਈ ਦੁਆਰਾ ਸਿੰਚਾਈ ਕਰਨ ਨਾਲ ਮਿੱਟੀ ਵਿੱਚ ਨਮੀ ਬਣੀ ਰਹਿੰਦੀ ਹੈ, ਪਾਣੀ ਦੀ ਬੱਚਤ ਹੁੰਦੀ ਹੈ ਅਤੇ ਪੈਦਾਵਾਰ ਵਿੱਚ ਵੀ 20% ਵਾਧਾ ਹੁੰਦਾ ਹੈ।
• ਇਸ ਨਾਲ ਖੇਤ ਵਿੱਚ ਕੀਟਨਾਸ਼ਕ ਅਤੇ ਖਾਦਾਂ ਆਸਾਨੀ ਨਾਲ ਅਤੇ ਬਰਾਬਰ ਮਾਤਰਾ ਵਿੱਚ ਪਾਈਆਂ ਜਾ ਸਕਦੀਆਂ ਹਨ। ਇਹ ਫਰਟੀਗੇਸ਼ਨ(ਖਾਦ+ਸਿੰਚਾਈ) ਲਈ ਵੀ ਸਹਾਇਕ ਤਕਨੀਕ ਹੈ।
• ਇਹ ਪਹਾੜੀ ਖੇਤਰਾਂ ਲਈ ਬਹੁਤ ਲਾਹੇਵੰਦ ਹੈ, ਜਿੱਥੇ ਆਮ ਵਿਧੀ ਨਾਲ ਸਿੰਚਾਈ ਕਰਨਾ ਸੰਭਵ ਨਹੀਂ।

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ