ਗਰਮੀਆਂ ਵਿੱਚ ਮੁਰਗੀਆਂ ਦਾ ਖਾਸ ਤੌਰ ‘ਤੇ ਖਿਆਲ ਰੱਖਣਾ ਪੈਂਦਾ ਹੈ, ਕਿਉਂਕਿ ਇਨ੍ਹਾਂ ਦੀ ਚਮੜੀ ਵਿੱਚ ਪਸੀਨੇ ਵਾਲੀਆਂ ਗ੍ਰੰਥੀਆਂ ਨਹੀਂ ਹੁੰਦੀਆਂ, ਜਿਸ ਕਾਰਨ ਚਮੜੀ ਤੋਂ ਪਾਣੀ ਦਾ ਵਾਸ਼ਪੀਕਰਨ ਨਹੀਂ ਹੁੰਦਾ।
• ਮੁਰਗੀਖਾਨੇ ਦੀ ਬਣਤਰ ਪੂਰਬ ਤੋਂ ਪੱਛਮ ਵੱਲ ਅਤੇ ਹਵਾਦਾਰ ਹੋਣੀ ਚਾਹੀਦੀ ਹੈ।
• ਮੁਰਗੀਖਾਨੇ ਦੇ ਆਲੇ-ਦੁਆਲੇ ਛਾਂ ਲਈ ਸਫੈਦੇ, ਪੋਪਲਰ ਆਦਿ ਦੇ ਪੌਦੇ ਲਗਾਓ।
• ਮੁਰਗੀਆਂ ਨੂੰ ਲੂ ਤੋਂ ਬਚਾਉਣ ਲਈ ਖਿੜਕੀਆਂ ‘ਤੇ ਬੋਰੀਆਂ ਨੂੰ ਗਿੱਲਾ ਕਰਕੇ ਲਟਕਾ ਦਿਓ, ਪਰ ਧਿਆਨ ਰੱਖੋ ਕਿ ਮੁਰਗੀਖਾਨੇ ਦਾ ਇੱਕ ਤਿਹਾਈ ਹਿੱਸਾ ਖੁੱਲਾ ਰਹਿਣਾ ਚਾਹੀਦਾ ਹੈ।
• ਸ਼ੈੱਡਾਂ ਵਿੱਚ ਪਰਾਲੀ ਦੀ ਮੋਟਾਈ ਦੋ ਇੰਚ ਤੋਂ ਵੱਧ ਨਾ ਰੱਖੋ, ਤਾਂ ਕਿ ਗਰਮੀ ਜ਼ਿਆਦਾ ਨਾ ਪੈਦਾ ਹੋਵੇ ਅਤੇ ਪੁਰਾਣੀ ਪਰਾਲੀ ਨੂੰ ਗਰਮੀ ਸ਼ੁਰੂ ਹੋਣ ਤੋਂ ਪਹਿਲਾਂ ਹੀ ਬਦਲ ਦਿਓ।
• ਗਰਮੀਆਂ ਵਿੱਚ ਮੁਰਗੀਆਂ ਜ਼ਿਆਦਾ ਪਾਣੀ ਪੀਂਦੀਆਂ ਹਨ, ਇਸ ਲਈ ਦਿਨ ‘ਚ 4-5 ਵਾਰ ਤਾਜ਼ਾ, ਠੰਡਾ ਅਤੇ ਸਾਫ ਪਾਣੀ ਦਿਓ।
• ਗਰਮੀਆਂ ਵਿੱਚ ਮੁਰਗੀਆਂ ਦੀ ਖੁਰਾਕ ਦੀ ਖਪਤ ਵਧਾ ਦੇਣੀ ਚਾਹੀਦੀ ਹੈ ਅਤੇ ਖੁਰਾਕ ਵਿੱਚ 20-30% ਵਿਟਾਮਿਨ, ਖਣਿਜ ਅਤੇ ਪ੍ਰੋਟੀਨ ਦੀ ਮਾਤਰਾ ਵਧਾ ਦੇਣੀ ਚਾਹੀਦੀ ਹੈ।
ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ