ਬੀਜ ਦੀ ਸੋਧ ਕਰਨ ਸਮੇਂ ਜ਼ਰੂਰ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਹੇਠ ਲਿਖੇ ਅਨੁਸਾਰ ਹਨ।
• ਬੀਜਾਂ ਨੂੰ ਪਹਿਲਾਂ ਫੰਗਸਨਾਸ਼ੀ ਦਵਾਈ ਨਾਲ, ਫਿਰ ਕੀਟਨਾਸ਼ਕ ਨਾਲ ਸੋਧਿਆ ਜਾਣਾ ਚਾਹੀਦਾ ਹੈ ਅਤੇ ਉਸ ਤੋਂ ਬਾਅਦ ਜੈਵਿਕ ਕਲਚਰ ਨਾਲ ਸੋਧਣਾ ਚਾਹੀਦਾ ਹੈ।
• ਸੋਧੇ ਹੋਏ ਬੀਜਾਂ ਨੂੰ ਛਾਂ ਵਿੱਚ ਚੰਗੀ ਤਰ੍ਹਾਂ ਸੁਕਾਉਣਾ ਚਾਹੀਦਾ ਹੈ।
• ਜੇਕਰ ਬਿਜਾਈ ਤੋਂ ਬਾਅਦ ਸੋਧੇ ਬੀਜਾਂ ਦੀ ਮਾਤਰਾ ਵੱਧ ਜਾਵੇ ਤਾਂ ਇਹ ਬੀਜ ਪਸ਼ੂਆਂ ਨੂੰ ਨਾ ਖਿਲਾਓ।
• ਦਵਾਈ ਦੇ ਖਾਲੀ ਡੱਬਿਆਂ ਜਾਂ ਪੈਕਟਾਂ ਨੂੰ ਨਸ਼ਟ ਕਰ ਦਿਓ।
ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ