ਨੀਮਾਸਤਰ- ਇੱਕ ਅਜਿਹਾ ਕੀਟਨਾਸ਼ਕ ਜੋ ਤੁਹਾਨੂੰ ਜੈਵਿਕ ਤਰੀਕੇ ਨਾਲ ਕੀਟਾਂ ਤੋਂ ਨਿਜਾਤ ਦਿਵਾ ਸਕਦਾ ਹੈ। ਨੀਮਾਸਤਰ ਦੀ ਵਰਤੋਂ ਰਸ ਚੂਸਣ ਵਾਲੇ ਕੀਟਾਂ ਅਤੇ ਛੋਟੀ ਸੁੰਡੀਆਂ ਦੀ ਰੋਕਥਾਮ ਲਈ ਕੀਤੀ ਜਾਂਦੀ ਹੈ। ਆਓ ਜਾਣੀਏ ਇਸ ਨੂੰ ਬਣਾਉਣ ਅਤੇ ਵਰਤਣ ਦੀ ਵਿਧੀ ਬਾਰੇ।
ਸਮੱਗਰੀ
• 5 ਕਿੱਲੋ ਨਿੰਮੋਲੀਆਂ
• 5 ਕਿੱਲੋ ਨਿੰਮ ਫਲ਼
• 5 ਲੀਟਰ ਗਊ-ਮੂਤਰ
• 1 ਕਿੱਲੋ ਗਾਂ ਦਾ ਗੋਬਰ
ਬਣਾਉਣ ਦੀ ਵਿਧੀ
• ਸਭ ਤੋਂ ਪਹਿਲਾਂ ਪਲਾਸਟਿਕ ਦੇ ਬਰਤਨ ਵਿੱਚ 5 ਕਿੱਲੋ ਕੁੱਟੇ ਹੋਏ ਨਿੰਮ ਦੇ ਪੱਤੇ ਲਓ ਅਤੇ 5 ਕਿਲੋ ਨਿੰਮੋਲੀਆਂ ਦੇ ਫ਼ਲ ਪੀਸ ਕੇ ਜਾਂ ਕੁੱਟ ਕੇ ਪਾਓ।
• ਉਸ ਦੇ ਬਾਅਦ 5 ਲੀਟਰ ਗਾਂ ਦਾ ਮੂਤਰ ਅਤੇ 1 ਕਿੱਲੋ ਗਾਂ ਦਾ ਗੋਬਰ ਪਾਓ।
• ਸਾਰੀ ਸਮੱਗਰੀ ਨੂੰ ਡੰਡੇ ਨਾਲ ਹਿਲਾ ਕੇ ਜਾਲੀਦਾਰ ਕੱਪੜੇ ਨਾਲ ਢੱਕ ਦਿਓ।
• ਇਹ 48 ਘੰਟੇ ਵਿੱਚ ਤਿਆਰ ਹੋ ਜਾਵੇਗਾ। 48 ਘੰਟੇ ਵਿੱਚ ਚਾਰ ਵਾਰ ਡੰਡੇ ਨਾਲ ਹਿਲਾਓ।
ਵਰਤਣ ਦਾ ਸਮਾਂ- ਨੀਮਾਸਤਰ ਦੀ ਵਰਤੋਂ 6 ਮਹੀਨੇ ਤੱਕ ਕਰ ਸਕਦੇ ਹੋ।
ਸਾਵਧਾਨੀਆਂ :
• ਨੀਮਾਸਤਰ ਨੂੰ ਛਾਂ ਵਿੱਚ ਰੱਖੋ ਅਤੇ ਧੁੱਪ ਤੋਂ ਬਚਾਓ।
• ਗਊ-ਮੂਤਰ ਨੂੰ ਪਲਾਸਟਿਕ ਦੇ ਬਰਤਨ ਵਿੱਚ ਰੱਖੋ।
ਛਿੜਕਾਅ- ਤਿਆਰ ਕੀਤੇ ਨੀਮਾਸਤਰ ਨੂੰ ਛਾਣ ਕੇ 100 ਲੀਟਰ ਪਾਣੀ ਵਿੱਚ ਮਿਲਾਓ ਅਤੇ ਸਪਰੇਅ ਪੰਪ ਨਾਲ ਛਿੜਕਾਅ ਕਰੋ।
ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ