ਜੁਲਾਈ ਮਹੀਨੇ ਵਿੱਚ ਮਾਨਸੂਨ ਦੇ ਮੌਸਮ ਦੀ ਸ਼ੁਰੂਆਤ ਹੋ ਜਾਂਦੀ ਹੈ ਅਤੇ ਕੁੱਝ ਖੇਤਰਾਂ ਵਿੱਚ ਬਾਰਿਸ਼ ਦੇ ਨਾਲ ਨਾਲ ਧੂੜ ਵਾਲੇ ਤੂਫ਼ਾਨ ਵੀ ਆਉਂਦੇ ਹਨ। ਇਸ ਸਮੇਂ ਵਿੱਚ ਗਰਮੀ ਅਤੇ ਨਮੀ ਦੇ ਕਾਰਨ ਹੋਣ ਵਾਲੀਆ ਬਿਮਾਰੀਆਂ ਤੋਂ ਬਚਾਉਣਾ ਜ਼ਰੂਰੀ ਹੁੰਦਾ ਹੈ।
• ਚਿੱਕੜ ਤੇ ਹੜ੍ਹ ਤੋਂ ਪਸੂਆਂ ਨੂੰ ਬਚਾਉਣ ਲਈ ਜ਼ਰੂਰੀ ਯੋਜਨਾਵਾਂ ਪ੍ਰਬੰਧ ਕਰਨੇ ਚਾਹੀਦੇ ਹਨ।
• ਜ਼ਿਆਦਾਤਾਰ ਬਾਰਿਸ਼ ਦੀ ਹਲਾਤਾਂ ਵਿੱਚ ਪਸ਼ੂਆਂ ਨੂੰ ਬਿਮਾਰੀਆਂ ਤੋਂ ਬਚਾਓ ਅਤੇ ਇਸ ਸਮੇਂ ਡੀਵਰਮਿੰਗ ਕਰਨਾ ਨਾ ਭੁੱਲੋ।
• ਪਸ਼ੂਆਂ ਦਾ ਮੂੰਹ ਖੁਰ ਰੋਗ, ਗਲਘੋਟੂ ਰੋਗ, ਲੰਗਣਾ ਬੁਖਾਰ, ਆਤੜੀਆਂ ਦੇ ਰੋਗ ਲਈ ਜੇਕਰ ਟੀਕਾਕਰਨ ਨਹੀ ਕਰਵਾਇਆ ਹੈ ਤਾਂ ਤੁਰੰਤ ਕਰਵਾਉਣਾ ਚਾਹੀਦਾ ਹੈ।
• ਆੜ੍ਹਤੀਆਂ ਦੇ ਰੋਗ ਤੋਂ ਬਚਾਅ ਲਈ ਭੇਡ ਤੇ ਬੱਕਰੀ ਦਾ ਟੀਕਾਕਰਣ ਕਰਵਾਉਣਾ ਚਾਹੀਦਾ ਹੈ।
• ਵਛੜੂ/ਕੱਟੜੂ, ਭੇਡ ਤੇ ਬੱਚੇ ਦੇ ਜਨਮ ਤੋਂ ਬਾਅਦ, ਨਵਜੰਮੇ ਬੱਚੇ ਬੱਚੇ ਨੂੰ 2 ਘੰਟਿਆਂ ਦੇ ਅੰਦਰ-ਅੰਦਰ ਬਾਉਲੀ ਪਿਆਉਣੀ ਚਾਹੀਦੀ ਹੈ।
• ਸੂਣ ਤੋਂ ਬਾਅਦ 7-8 ਦਿਨਾਂ ਵਿੱਚ ਦੁਧਾਰੂ ਪਸ਼ੂਆਂ ਵਿੱਚ ਸੂਤਕੀ ਬੁਖਾਰ ਹੋਣ ਦੀ ਸੰਭਾਵਨਾ ਰਹਿੰਦੀ ਹੈ। ਇਸ ਦੇ ਬਚਾਅ ਲਈ ਗਰਭ ਅਵਸਥਾ ਦੌਰਾਨ ਪਸ਼ੂ ਨੂੰ ਧੁੱਪ ਵਿੱਚ ਨਾ ਰੱਖੋ ਅਤੇ ਗਰਭਧਾਰਨ ਦੇ ਅਖੀਰਲੇ ਮਹੀਨੇ ਵਿੱਚ ਪਸ਼ੂ ਦੇ ਜਨਮ ਦੇ ਸਮੇਂ ਆਉਣ ਵਾਲੀਆ ਸਮੱਸਿਆਵਾਂ ਜਿਵੇਂ ਜੇਰ ਨਾ ਪੈਣਾ ਆਦਿ ਤੋਂ ਬਚਾਉਣ ਲਈ ਵਿਟਾਮਿਨ ਈ ਅਤੇ ਸਲੇਨੀਅਮ ਦਾ ਇੰਜੈਕਸ਼ਨ ਦਿੱਤਾ ਜਾਣਾ ਚਾਹੀਦਾ ਹੈ। ਇਸ ਦੀ ਪੂਰਤੀ ਲਈ ਕੈਲਸ਼ੀਅਮ ਅਤੇ ਫਾਸਫੋਰਸ ਦੇ ਮਿਸ਼ਰਣ 70—100 ਮਿ: ਲੀ: ਜਾਂ 5—10 ਗ੍ਰਾਮ ਚੂਨਾ ਦਿਓ।
• ਜਾਨਵਰਾਂ ਨੂੰ ਪਾਣੀ ਲੱਗੇ ਚਾਰੇ ਵਾਲੇ ਖੇਤਰਾਂ ਵਿੱਚ ਨਾ ਚਰਨ ਦਿਓ, ਕਿਉਂਕਿ ਲੰਬੀ ਗਰਮੀ ਤੋਂ ਬਾਅਦ, ਮਾਨਸੂਨ ਦੀ ਸ਼ੁਰੂਆਤ ਦੇ ਕਾਰਨ ਚਾਰੇ ਵਿੱਚ ਅਚਾਨਕ ਵਾਧਾ ਹੁੰਦਾ ਹੈ , ਜਿਸ ਨਾਲ ਜਹਿਰੀਲੇ ਸਾਈਨਾਈਡ ਦੀ ਮਾਤਰਾ ਹੁੰਦੀ ਹੈ । ਇਹ ਜਵਾਰ ਫਸਲ ਦੇ ਵਿੱਚ ਜ਼ਿਆਦਾਤਾਰ ਹੁੰਦਾ ਹੈ।ਇਸ ਲਈ ਇਨਾਂ ਚਾਰਾ ਫ਼ਸਲਾਂ ਦੀ ਕਟਾਈ ਸਮੇਂ ਤੋਂ ਪਹਿਲਾਂ ਕਰਕੇ ਜਾਂ ਜਾਨਵਰਾਂ ਨੂੰ ਸਮੇਂ ਤੋਂ ਪਹਿਲਾਂ ਨਹੀ ਖਵਾਉਣਾ ਚਾਹੀਦਾ ।
• ਸਾਲ ਭਰ ਚੱਲਣ ਵਾਲੀ ਚਾਰੇ ਦੀ ਕਿਸਮ ਬੀਜਣੀ ਚਾਹੀਦੀ ਹੈ। ਇਹ 40-50 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ। ਪਸ਼ੂ ਦੀ ਸੰਤੁਲਿਤ ਖੁਰਾਕ ਦੇ ਲਈ ਮੱਕਾ, ਜਵਾਰ ਤੇ ਬਾਜਰਾ ਨੂੰ ਗਵਾਰ ਫਲੀ ਅਤੇ ਲੋਬੀਆ ਦੇ ਨਾਲ ਬੀਜਣਾ ਚਾਹੀਦਾ ਹੈ।
• ਭੇੜ ਦੀ ਉੱਨ ਲਾਉਣ ਤੋਂ 21 ਦਿਨ ਬਾਅਦ, ਉਸਦੇ ਸਰੀਰ ਨੂੰ ਕੀਟਾਣੂਰੋਧਕ ਵਿੱਚ ਡੁਬੋਣਾ ਚਾਹੀਦਾ ਹੈ।
ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ