wet bubbles

ਵੈੱਟ ਬੱਬਲ- ਇਸ ਦੇ ਰਸਾਇਣਿਕ ਅਤੇ ਭੌਤਿਕ ਇਲਾਜ਼

ਰਸਾਇਣਿਕ ਇਲਾਜ਼:

ਕੇਸਿੰਗ ਤੋਂ ਬਾਅਦ ਸਪੋਰਗੋਨ ਫੰਗਸਨਾਸ਼ੀ ਦੀ ਸਪਰੇਅ ਕਰਨ ਨਾਲ ਇਸ ਬਿਮਾਰੀ ਨੂੰ ਰੋਕਿਆ ਜਾ ਸਕਦਾ ਹੈ। ਕੇਸਿੰਗ ਮਿੱਟੀ ਦਾ ਫਾਰਮਾਲਿਨ ਨਾਲ ਇਲਾਜ ਕਰ ਕੇ ਇਸ ਬਿਮਾਰੀ ਨੂੰ ਰੋਕਣ ਵਿੱਚ ਵੀ ਮੱਦਦ ਮਿਲਦੀ ਹੈ ਅਤੇ ਫਾਰਮਾਲਿਨ ਦੀ 0.8% ਸਪਰੇਅ ਨਾਲ ਵੀ ਇਸ ਬਿਮਾਰੀ ਨੂੰ ਰੋਕਿਆ ਜਾ ਸਕਦਾ ਹੈ।

ਭੌਤਿਕ ਇਲਾਜ਼:

ਕੇਸਿੰਗ ਮਿੱਟੀ ਨੂੰ ਭਾਫ਼ ਦੁਆਰਾ 65°c ‘ਤੇ 6-8 ਘੰਟੇ ਤੱਕ ਇਲਾਜ ਕਰਨ ਨਾਲ ਇਸ ਬਿਮਾਰੀ ਨੂੰ ਰੋਕਿਆ ਜਾ ਸਕਦਾ ਹੈ। ਮਸ਼ਰੂਮ ਉਤਪਾਦਨ ਦੇ ਸਮੇਂ ਸੰਕ੍ਰਮਿਤ ਬੈਗਾਂ ਨੂੰ ਪਲਾਸਟਿਕ ਨਾਲ ਢੱਕਣ ਨਾਲ ਇਸ ਬਿਮਾਰੀ ਦੇ ਫੈਲਾਅ ਨੂੰ ਰੋਕਿਆ ਜਾ ਸਕਦਾ ਹੈ। ਸੰਕ੍ਰਮਿਤ ਮਸ਼ਰੂਮ ਨੂੰ ਕੱਢਣ ਤੋਂ ਬਾਅਦ ਉਸ ਸਥਾਨ ‘ਤੇ ਸਾਧਾਰਣ ਨਮਕ ਦਾ ਛਿੜਕਾਅ ਕਰਨਾ ਚਾਹੀਦਾ ਹੈ।

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ