ਪਸ਼ੂਆਂ ਵਿੱਚ ਛੂਤ ਦੀਆਂ ਬਿਮਾਰੀਆਂ ਬਹੁਤ ਖਤਰਨਾਕ ਸਿੱਧ ਹੁੰਦੀਆਂ ਹਨ। ਇਨ੍ਹਾਂ ਛੂਤ ਦੀਆਂ ਬਿਮਾਰੀਆਂ ਵਿੱਚੋ ਇੱਕ ਬਿਮਾਰੀ ਹੈ ਮੂੰਹ ਖੁਰ। ਇਹ ਬਿਮਾਰੀ ਆਮ ਤੌਰ ਤੇ ਦੋਗਲੀ ਨਸਲ ਦੀਆਂ ਗਾਵਾਂ ਵਿੱਚ ਇਹ ਰੋਗ ਜ਼ਿਆਦਾ ਹੁੰਦਾ ਹੈ । ਦੇਸੀ ਗਾਵਾਂ ਤੇ ਮੱਝਾਂ ਵਿੱਚ ਇਹ ਘੱਟ ਹੁੰਦਾ ਹੈ । ਇਸ ਰੋਗ ਦੇ ਕੁੱਝ ਲੱਛਣ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਤਾ ਜੋ ਜਲਦੀ ਨਾਲ ਪਸ਼ੂ ਦਾ ਇਲਾਜ਼ ਕਰਵਾਇਆ ਜਾ ਸਕੇ ।
1. ਇਸ ਬਿਮਾਰੀ ਦਾ ਪਹਿਲਾਂ ਲੱਛਣ ਤੇਜ਼ ਬੁਖਾਰ (106-107°) ਫਾਰਨਹੀਟ ਹੋ ਜਾਂਦਾ ਹੈ । ਜਿਸ ਕਰਕੇ ਪਸ਼ੂ ਪੱਠੇ ਖਾਣੇ ਛੱਡ ਦਿੰਦਾ ਹੈ ਅਤੇ ਦੁੱਧ ਦੀ ਪੈਦਾਵਾਰ ਘੱਟ ਜਾਂਦੀ ਹੈ ।
2. ਬਿਮਾਰੀ ਤੋਂ ਦੋ ਕੁ ਦਿਨਾਂ ਬਾਅਦ ਮੂੰਹ ਵਿੱਚੋ ਥੁੱਕ ਡਿੱਗਦਾ ਹੈ। ਪਸ਼ੂ ਲੰਗੜਾ ਕੇ ਤੁਰਦਾ ਹੈ। ਮੂੰਹ ਖੋਲ੍ਹ ਕੇ ਵੇਖਣ ਤੇ ਜੀਭ ਉੱਤੇ , ਉੱਤਲੇ ਜਬਾੜੇ ਅਤੇ ਬੁੱਲ੍ਹਾਂ ਦੇ ਅੰਦਰ ਛਾਲੇ ਹੋ ਜਾਂਦੇ ਹਨ।
3. ਤਿੰਨ-ਚਾਰ ਦਿਨਾਂ ਵਿੱਚ ਇਹ ਸਮੱਸਿਆਂ ਸਾਰੇ ਪਸ਼ੂਆਂ ਨੂੰ ਹੋਣ ਲੱਗ ਜਾਂਦੀ ਹੈ।
4. ਕੱਟੜੂ/ਵੱਛੜੂ ਨੂੰ ਹੋਵੇ ਤਾਂ ਆਚਾਨਕ ਮੌਤ ਹੋਣੀ ਸ਼ੁਰੂ ਹੋ ਜਾਂਦੀ ਹੈ।
ਇਲਾਜ਼ ਤੇ ਸਾਵਧਾਨੀਆਂ
1. ਫੱਟਕੜੀ ਨੂੰ ਪਾਣੀ ਵਿੱਚ ਘੋਲ ਕੇ ਉਸ ਨਾਲ ਪਸ਼ੂ ਦੇ ਖੁਰ ਧੋਣ ਨਾਲ ਰੋਗ ਅੱਗੇ ਵੀ ਨਹੀ ਵੱਧਦਾ ਅਤੇ ਸੋਜ ਵੀ ਘੱਟ ਹੋ ਜਾਂਦੀ ਹੈ।
2. ਗੇਂਦੇ ਦੀਆਂ ਪੱਤੀਆਂ, ਤੁਲਸੀ ਦੀਆਂ ਪੱਤੀਆਂ, ਲਸਣ ਅਤੇ ਨਿੰਬੂ ਦੇ ਰਸ ਦਾ ਪੇਸਟ ਬਣਾ ਕੇ ਮੂੰਹ-ਖੁਰ ਨਾਲ ਹੋਏ ਛਾਲਿਆਂ ਤੇ ਲਗਾਉਣ ਨਾਲ ਛਾਲੇ ਜਲਦੀ ਠੀਕ ਹੋ ਜਾਂਦੇ ਹਨ।
ਇਸ ਤੋਂ ਇਲਾਵਾਂ ਤੁਸੀ ਹੇਠਾਂ ਦੱਸੀਆਂ ਸਾਵਧਾਨੀਆਂ ਵੀ ਜ਼ਰੂਰ ਵਰਤੋਂ:
ਰੋਗੀ ਪਸ਼ੂ ਨੂੰ ਵੱਖਰੀ ਤੇ ਸਾਫ਼ ਜਗ੍ਹਾਂ ਤੇ ਰੱਖਣਾ ਚਾਹੀਦਾ ਹੈ। ਮੂੰਹ ਅਤੇ ਪੈਰ ਦੇ ਛਾਲਿਆਂ ਨੂੰ ਲਾਲ ਦਵਾਈ ਦੇ ਘੋਲ ਨਾਲ ਸਾਫ਼ ਕਰ ਦੇਣਾ ਚਾਹੀਦਾ ਹੈ ਤੇ ਉਸ ਤੋਂ ਬਾਅਦ ਛਾਲਿਆਂ ਤੇ ਬੋਰੋ ਗਲੈਸਰੀਨ ਲਗਾ ਦੇਣੀ ਚਾਹੀਦੀ ਹੈ । ਪਸ਼ੂ ਨੂੰ ਨਰਮ ਚਾਰਾ ਦੇਣਾ ਚਾਹੀਦਾ ਹੈ। ਜ਼ਿਆਦਾ ਦੇਰ ਇਲਾਜ਼ ਨਾ ਕਰਨ ਨਾਲ ਕਈ ਵਾਰ ਖੁਰਾਂ ਵਿੱਚ ਕੀੜੇ ਪੈ ਜਾਂਦੇ ਹਨ। ਅਜਿਹੇ ਹਲਾਤਾਂ ਵਿੱਚ ਤਾਰਪੀਨ ਦੇ ਤੇਲ ਦਾ ਫੰਬਾਂ ਖੁਰਾਂ ਵਿੱਚ ਰੱਖ ਦਿਓ । ਹਰ ਸਾਲ 2 ਵਾਰ ਮੁੰਹ ਖੁਰ ਤੋਂ ਬਚਾਅ ਦੇ ਟੀਕੇ ਵੀ ਜ਼ਰੂਰ ਲਗਵਾਓ।
ਸੋਰਸ- GADVASU
ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ