ਕਈ ਸਾਲਾਂ ਤੋਂ ਸਾਡੇ ਦੇਸ਼ ਨੂੰ ਪਾਣੀ ਦੀਆਂ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਫ਼ਸਲਾਂ ਦੀ ਸਿੰਚਾਈ ਤਾਂ ਦੂਰ, ਅੱਜ ਲੋਕ ਪੀਣ ਵਾਲੇ ਪਾਣੀ ਲਈ ਵੀ ਤੜਪ ਰਹੇ ਹਨ। ਅਜਿਹੇ ਸਮੇਂ ਵਿੱਚ ਸਾਨੂੰ ਪਾਣੀ ਦੀ ਬੂੰਦ–ਬੂੰਦ ਨੂੰ ਸਮਝਣਾ ਚਾਹੀਦਾ ਹੈ। ਪਾਣੀ ਦੀ ਸਭ ਤੋਂ ਜ਼ਿਆਦਾ ਖਪਤ ਖੇਤੀ ਵਿੱਚ ਹੁੰਦੀ ਹੈ, ਇਸ ਲਈ ਲੋੜ ਹੈ ਖੇਤੀ ਵਿੱਚ ਜ਼ਰੂਰਤ ਅਨੁਸਾਰ ਸਹੀ ਮਾਤਰਾ ਵਿੱਚ ਪਾਣੀ ਦੀ ਵਰਤੋਂ ਕਰਨ ਦੀ। ਝੋਨਾ, ਗੰਨੇ ਵਰਗੀਆਂ ਫ਼ਸਲਾਂ ਅਤੇ ਘਰ ਵਿੱਚ ਗਮਲਿਆਂ ਵਿੱਚ ਸਿੰਚਾਈ ਦੀ ਬਹੁਤ ਜ਼ਰੂਰਤ ਪੈਂਦੀ ਹੈ। ਕਈ ਵਾਰ ਕਿਸਾਨ ਪਾਣੀ ਦੇਣ ਦੇ ਸਮੇਂ ਦਾ ਸਹੀ ਅੰਦਾਜ਼ਾ ਨਹੀਂ ਲਾ ਪਾਉਂਦੇ। ਜਿਸ ਨਾਲ ਉਪਜ ਤਾਂ ਘੱਟ ਹੁੰਦੀ ਹੀ ਹੈ, ਨਾਲ ਹੀ ਬਹੁਤ ਸਾਰਾ ਪਾਣੀ ਵਿਅਰਥ ਚਲਾ ਜਾਂਦਾ ਹੈ। ਇਨ੍ਹਾਂ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਲਈ ਕੋਇੰਬਟੂਰ ਸਥਿਤ ਗੰਨਾ ਉਤਪਾਦਨ ਸੰਸਥਾਨ ਦੇ ਵਿਗਿਆਨੀਆਂ ਨੇ ਖੇਤ ਵਿੱਚ ਮੌਜੂਦ ਨਮੀਂ ਦੇ ਅਨੁਸਾਰ ਸਿੰਚਾਈ ਦੀ ਜਾਣਕਾਰੀ ਦੇਣ ਵਾਲਾ ਇੱਕ ਮਿੱਟੀ ਨਮੀਂ ਸੂਚਕ ਯੰਤਰ ਬਣਾਇਆ ਹੈ, ਜਿਸ ਨੂੰ ਐੱਸ ਐੱਮ ਆਈ ਦੇ ਨਾਮ ਨਾਲ ਜਾਣਿਆ ਜਾਂਦਾ ਹੈ।
ਯੰਤਰ ਦੀਆਂ ਖਾਸ ਗੱਲਾਂ– ਇਹ ਯੰਤਰ ਇਸਤੇਮਾਲ ਕਰਨ ਵਿੱਚ ਬਹੁਤ ਆਸਾਨ, ਮਜ਼ਬੂਤ, ਘੱਟ ਕੀਮਤ ਵਾਲਾ, ਘੱਟ ਦੇਖਭਾਲ ਅਤੇ ਖੇਤ ਵਿੱਚ ਉਪਯੋਗ ਕਰਨ ਲਈ ਸਹੀ ਹੈ। ਇਹ ਇਲੈਕਟ੍ਰੋਨਿਕ ਐੱਲ ਈ ਡੀ ਲਾਈਟ ਦੇ ਦੁਆਰਾ ਮਿੱਟੀ ਵਿੱਚ ਮੌਜੂਦ ਨਮੀਂ ਦੇ ਆਧਾਰ ‘ਤੇ ਸਿੰਚਾਈ ਕਰਨ ਦੀ ਸੂਚਨਾ ਦਿੰਦਾ ਹੈ।
ਇਸ ਯੰਤਰ ਵਿੱਚ ਧਾਤੂਆਂ ਦੀਆਂ ਲਾਠੀਆਂ ਬਣੀਆਂ ਹੁੰਦੀਆਂ ਹਨ ਜੋ ਮਿੱਟੀ ਵਿੱਚ ਦਬਾਉਣ ਅਤੇ ਬਟਨ ਨੂੰ ਦਬਾਉਣ ‘ਤੇ ਬਿਜਲੀ ਦੇ ਚਾਲਕ ਨੂੰ ਸਮਝਦੀਆਂ ਹਨ ਅਤੇ ਮਿੱਟੀ ਦੀ ਨਮੀ ਦੇ ਸਤਰ ਨੂੰ ਐੱਲ ਆਈ ਡੀ ਦੇ ਇੱਕ ਰੰਗ ਦੇ ਚਮਕਣ ਨੂੰ ਸਮੱਸ਼ਟ ਕਰਦੀ ਹੈ, ਮਿੱਟੀ ਦੇ ਸਹੀ ਅਨੁਮਾਨ ਲਈ 3 ਰੰਗਾਂ ਦੀ ਐੱਲ ਆਈ ਡੀ ਲਾਈਟ ਲੱਗੀ ਰਹਿੰਦੀ ਹੈ।
ਕਿਵੇਂ ਕੰਮ ਕਰਦਾ ਹੈ– ਐੱਲ ਆਈ ਡੀ ਬਲਬਾਂ ਦੇ ਅਲੱਗ–ਅਲੱਗ ਰੰਗਾਂ ਵਿੱਚ ਚਮਕਣ ਨਾਲ ਅਸੀਂ ਖੇਤ ਵਿੱਚ ਨਮੀ ਦੇ ਆਧਾਰ ‘ਤੇ ਸਿੰਚਾਈ ਦੇ ਬਾਰੇ ਜਾਣਕਾਰੀ ਪ੍ਰਾਪਤ ਕਰਦੇ ਹਾਂ, ਜੋ ਇਸ ਪ੍ਰਕਾਰ ਹੈ–
- ਲਾਲ ਲਾਈਟ– ਇਹ ਸਿੰਚਾਈ ਦੀ ਤੁਰੰਤ ਜ਼ਰੂਰਤ ਨੂੰ ਦਰਸਾਉਂਦੀ ਹੈ।
- ਹਰੀ ਲਾਈਟ– ਇਹ ਦੱਸਦੀ ਹੈ ਕਿ ਤੁਰੰਤ ਸਿੰਚਾਈ ਦੀ ਜ਼ਰੂਰਤ ਨਹੀਂ ਹੈ, ਕੁੱਝ ਦਿਨ ਇੰਤਜ਼ਾਰ ਕੀਤਾ ਜਾ ਸਕਦਾ ਹੈ।
- ਨੀਲੀ ਲਾਈਟ– ਇਹ ਜ਼ਿਆਦਾ ਮਿੱਟੀ ਦੀ ਨਮੀ ਨੂੰ ਦਰਸਾਉਂਦੀ ਹੈ।
ਕਿੱਥੋਂ ਮਿਲੂਗਾ– ਪੂਰੀ ਜਾਣਕਾਰੀ ਲਈ ਕੋਇੰਬਟੂਰ, ਤਾਮਿਲਨਾਡੂ ਨੂੰ ਗੰਨਾ ਉਤਪਾਦਨ ਸੰਸਥਾਨ ਅਤੇ ਉਸ ਨਾਲ ਸੰਬੰਧਿਤ ਕਰਨਾਲ, ਹਰਿਆਣਾ ਸਥਿਤ ਗੰਨਾ ਪ੍ਰਜਣਨ ਕੇਂਦਰ ਨਾਲ ਸਿੱਧੇ ਫੋਨ ‘ਤੇ ਸੰਪਰਕ ਕਰ ਸਕਦੇ ਹੋ।
ਪਤਾ ਅਤੇ ਫੋਨ ਨੰਬਰ
- ਡਾ:ਬਕਸ਼ੀ ਰਾਮ, ਨਿਰਦੇਸ਼ਕ, ਭਾਰਤੀ, ਖੇਤੀਬਾੜੀ ਖੋਜ ਪਰਿਸ਼ਦ, ਗੰਨਾ ਉਤਪਾਦਨ ਸੰਸਥਾਨ ਕੋਇੰਬਟੂਰ, ਤਾਮਿਲਨਾਡੂ-641007
- ਫੋਨ ਨੰਬਰ-0422—2472986
- ਡਾ: ਕੁਲਸ਼੍ਰੇਸ਼ਠ, ਵਿਭਾਗ ਦੇ ਮੁਖੀ, ਖੇਤਰੀ ਗੰਨਾ ਉਤਪਾਦਨ ਕੇਂਦਰ, ਭਾਰਤੀ ਖੇਤੀਬਾੜੀ ਖੋਜ ਪਰਿਸ਼ਦ, ਕਰਨਾਲ, ਹਰਿਆਣਾ
- ਫੋਨ ਨੰਬਰ— 0184—226556,2268096
ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ