ਖੁੰਬਾਂ ਵੇਚਣਾ ਵੀ ਇੱਕ ਖਾਸ ਧੰਦਾ ਹੈ। ਉਗਾਉਣ ਵਾਲਿਆਂ ਨੂੰ ਆਪਣੀ ਫ਼ਸਲ ਆਪ ਹੀ ਵੇਚਣੀ ਪੈਂਦੀ ਹੈ ਕਿਉਂਕਿ ਖੁੰਬਾਂ ਜਲਦੀ ਹੀ ਖਰਾਬ ਹੋ ਜਾਂਦੀਆਂ ਹਨ ਅਤੇ ਦੇਰ ਤੱਕ ਨਹੀਂ ਰੱਖੀਆਂ ਜਾ ਸਕਦੀਆਂ। ਅਸਲ ਵਿੱਚ ਜਿਹੜੇ ਛੋਟੇ ਕਿਸਾਨ ਹਨ ਉਹ ਵੱਡੇ ਪੈਮਾਨੇ ਵਾਲੇ ਕਾਸ਼ਤਕਾਰਾਂ ਨੂੰ ਖੁੰਬਾਂ ਵੇਚ ਦਿੰਦੇ ਹਨ। ਜਿਹਨਾਂ ਦਾ ਆਪਣਾ ਹੀ ਖੁੰਬਾਂ ਵੇਚਣ ਦਾ ਇੱਕ ਜ਼ਰੀਆ ਬਣਿਆ ਹੁੰਦਾ ਹੈ। ਖੁੰਬਾਂ ਕਿਉਂਕਿ ਛੇਤੀ ਹੀ ਖਰਾਬ ਹੋ ਜਾਣ ਵਾਲੀ ਫ਼ਸਲ ਹੈ, ਇਸ ਲਈ ਇਨ੍ਹਾਂ ਨੂੰ ਪੁੱਟਣ ਪਿੱਛੋਂ ਛੇਤੀ ਤੋਂ ਛੇਤੀ ਵੇਚ ਦੇਣਾ ਚਾਹੀਦਾ ਹੈ। ਇਹ ਖੁੰਬਾਂ ਜ਼ਿਆਦਾਤਰ ਪੰਜਾਬ, ਹਿਮਾਚਲ ਪ੍ਦੇਸ਼ ਅਤੇ ਜੰਮੂ ਕਸ਼ਮੀਰ ਵੱਲੋਂ ਆਉਂਦੀਆਂ ਹਨ। ਢੀਂਗਰੀ ਤਾਜ਼ੀ, ਸੁੱਕੀ ਅਤੇ ਡੱਬਿਆਂ ਵਿੱਚ ਬੰਦ ਕਰਕੇ ਵੀ ਵੇਚੀ ਜਾ ਸਕਦੀ ਹੈ।
ਇਨਾਂ ਦੀ ਵੇਚ –ਵੱਟ ਹੇਠ ਲਿਖੇ ਅਨੁਸਾਰ ਹੁੰਦੀ ਹੈ :
- ਤਾਜ਼ੀਆਂ ਖੁੰਬਾਂ
- ਡੱਬਿਆਂ ਵਿੱਚ ਬੰਦ ਖੁੰਬਾਂ
- ਸੁਕਾਈਆਂ ਅਤੇ ਪੀਸੀਆਂ ਹੋਈਆਂ(ਗਰਮ ਰੁੱਤੀ) ਖੁੰਬਾਂ।
ਤਾਜ਼ੀਆਂ ਖੁੰਬਾਂ ਦੀ ਖਪਤ ਵਧਾ ਕੇ ਇਨ੍ਹਾਂ ਦੀ ਵਿੱਕਰੀ ਲਈ ਸਥਾਨਕ ਮਾਰਕੀਟ ਵਿੱਚ ਸੰਭਾਵਨਾਵਾਂ ਪੈਦਾ ਕਰਨੀਆਂ ਪੈਣਗੀਆਂ। ਇਸ ਤਰਾਂ ਦੀ ਵਿੱਕਰੀ ਪੰਜਾਬ ਅਤੇ ਲਾਗਲੇ ਰਾਜਾਂ ਵਿੱਚ ਵਧਾਈ ਜਾ ਸਕਦੀ ਹੈ ਕਿਉਂਕਿ ਇਸ ਇਲਾਕੇ ਵਿੱਚ ਖੁੰਬਾਂ ਉਗਾਉਣ ਅਤੇ ਬੀਜਣ ਦੇ ਕੇਂਦਰ ਲਾਗੇ ਹੁੰਦੇ ਹਨ । ਦੁਨੀਆਂ ਭਰ ‘ਚ ਕੋਈ 50% ਖੁੰਬਾਂ ਤਾਜ਼ੀਆਂ ਹੀ ਵੇਚੀਆਂ ਜਾਂਦੀਆਂ ਹਨ ਜਿ੍ਹਨਾਂ ਨੂੰ ਜਹਾਜ਼ ਰਾਹੀਂ ਜਾਂ ਵਾਤਾਨੁਕੂ਼ਲ ਟਰੱਕਾਂ ਵਿੱਚ ਵੱਡੇ–ਵੱਡੇ ਸ਼ਹਿਰਾਂ ਵਿੱਚ ਪਹੁੰਚਾ ਕੇ ਵੇਚਿਆ ਜਾਂਦਾ ਹੈ । ਭਾਵੇ ਇਸ ਦੀ ਮਾਤਰਾ ਬਹੁਤ ਘੱਟ ਹੈ ਪਰ ਪੰਜਾਬ ਵਿੱਚ ਤਾਜ਼ੀਆਂ ਖੁੰਬਾਂ ਨੂੰ ਰੇਲ ਗੱਡੀਆਂ ਜਾ ਬੱਸਾਂ ਰਾਹੀ ਦਿੱਲੀ ਜਾਂ ਨਾਲ ਲੱਗਦੇ ਰਾਜਾਂ ਵਿੱਚ ਸੀ ਵੇਚਿਆ ਜਾਂਦਾ ਹੈ। ਪਿਛਲੇ ਕਈ ਸਾਲਾਂ ਤੋਂ ਦੇਖਿਆ ਗਿਆ ਹੈ ਕਿ ਭਾਰਤ ਵਿੱਚ ਖੁੰਬਾਂ ਦੀ ਵਿੱਕਰੀ ਅਤੇ ਖਪਤ ਕਾਫੀ ਮਾਤਰਾ ਵਿੱਚ ਵਧੀ ਹੈ। ਪਰ ਫਿਰ ਵੀ ਭਾਰਤ ਵਿੱਚ ਪਰ੍ਤੀ ਮਨੁੱਖ ਖਪਤ 30 ਗ੍ਰਾਮ ਤੋਂ ਵੀ ਘੱਟ ਹੈ। ਜਦ ਕਿ ਬਾਹਰਲੇ ਦੇਸ਼ਾ ਵਿੱਚ ਇਹ (2) ਕਿੱਲੋ ਤੋਂ ਵੀ ਜ਼ਿਆਦਾ ਹੈ। ਇਸ ਤਰ੍ਹਾਂ ਇਹ ਪਤਾ ਲੱਗਦਾ ਹੈ ਕਿ ਘਰਾਂ ਵਿੱਚ ਤਾਜ਼ੀਆਂ ਖੁੰਬਾਂ ਦੀ ਖਪਤ ਵਧਾਈ ਜਾ ਸਕਦੀ ਹੈ ।
ਡੱਬਿਆਂ ਵਿੱਚ ਬੰਦ ਕਰਕੇ ਖੁੰਬਾਂ ਵੇਚਣਾਂ ਵੀ ਇੱਕ ਹੋਰ ਬਹੁਤ ਫਾਇਦੇ ਵਾਲਾ ਤਰੀਕਾ ਹੈ। ਜਿਸ ਦੇ ਨਾਲ ਖੁੰਬਾਂ ਦੀ ਮਿਆਦ ਵਧਾਈ ਜਾ ਸਕਦੀ ਹੈ ਅਤੇ ਅਤਿ ਲੋੜੀਂਦਾ ਵਿਦੇਸ਼ੀ ਸਿੱਕਾ ਕਮਾਇਆ ਜਾ ਸਕਦਾ ਹੈ। ਪਰਾਲੀ ਵਾਲਿਆਂ (ਗਰਮ ਰੁੱਤੀ) ਖੁੰਬਾਂ ਪੰਜਾਬ ਅਤੇ ਉਸ ਦੇ ਨਾਲ ਦੇ ਇਲਾਕਿਆਂ ਦੇ ਅਪਰੈਲ ਤੋਂ ਅਗਸਤ ਦੇ ਕੁਦਰਤੀ ਮੌਸਮ ਵਿੱਚ ਆਸਾਨੀ ਨਾਲ ਸੁਕਾਈਆਂ ਜਾ ਸਕਦੀਆਂ ਹਨ।ਸੁੱਕੀਆਂ ਖੁੰਬਾਂ ਨੂੰ ਪੀਸਿਆ ਅਤੇ ਸੂਪ ਬਨਾਉਣ ਲਈ ਵਰਤਿਆ ਜਾ ਸਕਦਾ ਹੈ । ਇਨ੍ਹਾਂ ਨੂੰ ਪੋਲੀਥੀਨ ਦੇ ਲਿਫਾਫਿਆਂ ਵਿਚ ਮੋਹਰ ਬੰਦ ਕਰਕੇ ਕੁੱਝ ਸਮੇਂ ਲਈ ਰੱਖਿਆ ਜਾ ਸਕਦਾ ਹੈ । ਇੰਝ ਇਸ ਦੀ ਉਮਰ ਕਾਫੀ ਵਧਾਈ ਜਾ ਸਕਦੀ ਹੈ ਅਤੇ ਜਦੋਂ ਲੋੜ ਹੋਵੇ ਇਸ ਨੂੰ ਦੇਸ਼ ਦੀ ਅੰਦਰੂਨੀ ਖਪਤ ਲਈ ਜਾਂ ਬਾਹਰ ਭੇਜਣ ਲਈ ਵੇਚਿਆ ਜਾ ਸਕਦਾ ਹੈ। ਢੀਂਗਰੀ ਤਾਜ਼ੀ, ਸੁੱਕੀ ਅਤੇ ਡੱਬਿਆਂ ਵਿੱਚ ਬੰਦ ਕਰਕੇ ਵੀ ਵੇਚੀ ਜਾ ਸਕਦੀ ਹੈ।
ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ