ਮਸਾਲੇ 2

Part 2 – ਜਾਣੋ ਕਿਹੜੇ ਰਾਜ ਵਿੱਚ ਹੁੰਦੀ ਹੈ ਕਿਹੜੇ ਮਸਾਲੇ ਦੀ ਖੇਤੀ

ਭਾਰਤ ਵਿੱਚ ਆਦਿ ਕਾਲ ਤੋਂ ਹੀ ਮਸਾਲੇ ਅਤੇ ਜੜੀ ਬੂਟਿਆਂ ਦਾ ਅਪਾਰ ਭੰਡਾਰ ਪਾਇਆ ਜਾਂਦਾ ਹੈ ਪ੍ਰਾਚੀਨ ਸਾਹਿਤ ਵੇਦ ਗਰੰਥ ਵਿੱਚ ਵੀ ਜਗਾਹ ਤੇ ਇਹਨਾਂ ਦਾ ਉੱਲੇਖ ਹੈ। ਇਹ ਮਸਾਲੇ ਇਕ ਤਰਫ ਖਾਣ ਵਾਲਿਆਂ ਪਦਾਰਥ ਨੂੰ ਸਵਾਦਿਸ਼ਟ ਬਣਾਉਂਦੇ ਨੇ ਓਥੇ ਹੀ ਇਹਨਾਂ ਦੀ ਚਿਕਿਤਸਕ ਮੁੱਲ ਹੋਣ ਦੇ ਕਾਰਨ ਇਹਨਾਂ ਨੂੰ ਰੋਗ ਨਿਵਾਰਨ ਲਈ ਵੀ ਵਰਤਿਆ ਜਾਂਦਾ ਹੈ। ਭਾਰਤ ਦਾ ਵਿਸ਼ਵ ਭਰ ਵਿੱਚ ਮਸਾਲਿਆਂ ਲਈ ਮਹੱਤਵਪੂਰਨ ਸਥਾਨ ਹੈ।

ਇਸ ਬਲਾਗ ਵਿੱਚ ਜਾਣੋ ਕਿਹੜੇ ਰਾਜ ਵਿੱਚ ਹੁੰਦੀ ਹੈ:

ਮਿੱਠੀ ਮਿਰਚ: ਭਾਰਤ ਵਿੱਚ ਇਸਦੀ ਖੇਤੀ ਕ੍ਰਿਸ਼ੀ ਅਨੁਸੰਧਾਨ ਨਵੀਂ ਦਿੱਲੀ, CFTRI, ਮੈਸੂਰ, ਅਤੇ ਕੁੱਝ ਹੋਰ ਸਥਾਨਾਂ ਤੇ ਇਸਦਾ ਸਫਲਤਾਪੂਰਵਕ ਉਤਪਾਦਨ ਕੀਤਾ ਜਾ ਰਿਹਾ ਹੈ।

ਅਜਮੋਦ: ਇਸਦੀ ਖੇਤੀ ਹਿਮਾਚਲ ਪ੍ਰਦੇਸ਼, ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼ ਦੇ ਸੀਮਿਤ ਖੇਤਰਾਂ ਵਿੱਚ ਅਤੇ ਦੱਖਣ ਭਾਰਤ ਦੇ ਵੱਧ ਉਚਾਈ ਵਾਲੇ ਖੇਤਰਾਂ ਵਿੱਚ ਕੀਤੀ ਜਾਂਦੀ ਹੈ।

ਸੇਜ: ਭਾਰਤ ਵਿੱਚ ਇਸਦੀ ਖੇਤੀ ਜੰਮੂ ਵਿੱਚ ਕੀਤੀ ਜਾਂਦੀ ਹੈ।

ਇਮਲੀ: ਇਸਦੀ ਖੇਤੀ ਪੂਰੇ ਭਾਰਤ ਵਿੱਚ ਹੁੰਦੀ ਹੈ ਜ਼ਿਆਦਾਤਰ ਬਿਹਾਰ,ਉੜੀਸਾ, ਮਹਾਰਾਸ਼ਟਰ ਦੇ ਕੁੱਝ ਹਿੱਸੇ ਮੱਧ ਪ੍ਰਦੇਸ਼, ਆਂਧਰਾ ਪ੍ਰਦੇਸ਼, ਕਰਨਾਟਕ ਅਤੇ ਤਾਮਿਲਨਾਡੂ ਵਿੱਚ ਉਗਾਈ ਜਾਂਦੀ ਹੈ।

ਵੇਨੀਲਾ: ਇਸਦੀ ਖੇਤੀ ਭਾਰਤ ਵਿੱਚ ਕੇਰਲ, ਤਾਮਿਲਨਾਡੂ ਅਤੇ ਕਰਨਾਟਕ ਰਾਜ ਵਿੱਚ ਹੁੰਦੀ ਹੈ।

ਦਾਲਚੀਨੀ: ਭਾਰਤ ਵਿੱਚ ਉਤਪਾਦਕ ਰਾਜ ਕੇਰਲ, ਤਾਮਿਲਨਾਡੂ, ਕਰਨਾਟਕ ਅਤੇ ਅਸਾਮ ਵਿੱਚ ਹੁੰਦੀ ਹੈ।

ਐਨੀਸੀਡ: ਵਰਤਮਾਨ ਵਿੱਚ ਇਸਦੀ ਖੇਤੀ ਰਾਜਸਥਾਨ, ਪੰਜਾਬ, ਉੱਤਰ ਪ੍ਰਦੇਸ਼, ਉੱਤਰਾਖੰਡ, ਮੱਧ ਪ੍ਰਦੇਸ਼, ਗੁਜਰਾਤ, ਦਿੱਲੀ ਅਤੇ ਉੜੀਸਾ ਵਿੱਚ ਕੀਤੀ ਜਾਂਦੀ ਹੈ।

ਵਨਅਜਵਾਇਣ: ਹਿਮਾਲੀਆ ਵਿੱਚ ਕਸ਼ਮੀਰ ਤੋਂ ਲੈ ਕੇ ਕੁਮਾਉ ਤਕ ਇਸਦੀ ਖੇਤੀ ਕੀਤੀ ਜਾਂਦੀ ਹੈ।

ਹਲਦੀ: ਭਾਰਤ ਵਿੱਚ ਇਸਦੇ ਮੁੱਖ ਉਤਪਾਦਕ ਅਸਾਮ, ਪੱਛਮ ਬੰਗਾਲ, ਆਂਧਰਾ ਪ੍ਰਦੇਸ਼, ਮਹਾਰਾਸ਼ਟਰ, ਤਾਮਿਲਨਾਡੂ, ਬਿਹਾਰ, ਕੇਰਲ ਅਤੇ ਉੱਤਰ ਪੂਰਵੀ ਖੇਤਰ ਹਨ।

ਅਦਰਕ: ਭਾਰਤ ਵਿੱਚ ਮੁੱਖ ਰੂਪ ਵਿੱਚ ਅਦਰਕ ਦੀ ਖੇਤੀ ਕੇਰਲਾ ਵਿੱਚ ਕੀਤੀ ਜਾਂਦੀ ਹੈ ਪਰ ਉੱਤਰ ਪੂਰਵੀ ਪਹਾੜੀ ਖੇਤਰ, ਹਿਮਾਚਲ, ਉੱਤਰ ਪ੍ਰਦੇਸ਼, ਉੜੀਸਾ, ਪੱਛਮ ਬੰਗਾਲ, ਆਂਧਰਾ ਪ੍ਰਦੇਸ਼, ਕਰਨਾਟਕ, ਸਿੱਕਮ, ਮੱਧ ਪ੍ਰਦੇਸ਼, ਬਿਹਾਰ, ਗੁਜਰਾਤ ਅਤੇ ਹਰਿਆਣਾ ਵਿੱਚ ਵੀ ਅਦਰਕ ਦੀ ਖੇਤੀ ਕੀਤੀ ਜਾਂਦੀ ਹੈ।

ਲਸਣ: ਭਾਰਤ ਵਿੱਚ ਸਭ ਤੋਂ ਵੱਧ ਖੇਤਰਫਲ ਅਤੇ ਉਪਜ ਗੁਜਰਾਤ ਵਿੱਚ ਹੈ. ਹੋਰ ਪ੍ਰਮੁੱਖ ਉਤਪਾਦਕ ਰਾਜ ਬਿਹਾਰ, ਪੰਜਾਬ, ਉੜੀਸਾ, ਮੱਧ ਪ੍ਰਦੇਸ਼, ਮਹਾਰਾਸ਼ਟਰ, ਤਾਮਿਲਨਾਡੂ, ਉਤਰਾਖੰਡ ਅਤੇ ਉੱਤਰ ਪ੍ਰਦੇਸ਼ ਹੈ।

ਲੌਂਗ: ਇਸਦੀ ਖੇਤੀ ਤਾਮਿਲਨਾਡੂ ਅਤੇ ਕੰਨਿਆਕੁਮਾਰੀ ਵਿੱਚ ਹੁੰਦੀ ਹੈ।

ਤੇਜਪੱਤਾ: ਇਸਧੀ ਖੇਤੀ ਉਤਰਾਖੰਡ ਅਤੇ ਉੱਤਰ ਪੂਰਵੀ ਖੇਤਰ ਵਿੱਚ ਕੀਤੀ ਜਾਂਦੀ ਹੈ।

ਜਾਯਫਲ: ਭਾਰਤ ਵਿੱਚ ਇਸਦੀ ਖੇਤ ਮੁੱਖ ਰੂਪ ਵਿੱਚ ਕੇਰਲ ਅਤੇ ਤਾਮਿਲਨਾਡੂ ਵਿੱਚ ਕੀਤੀ ਜਾਂਦੀ ਹੈ।

ਕੜੀਪੱਤਾ: ਉੱਤਰ ਪ੍ਰਦੇਸ਼ ਅਤੇ ਉਤਰਾਖੰਡ ਦੇ ਤਰਾਈ-ਭਾਬਰ ਵਿੱਚ ਇਹ ਝਾੜੀ ਦੇ ਰੂਪ ਵਿੱਚ ਹੁੰਦਾ ਹੈ, ਦੱਖਣ ਭਾਰਤ ਵਿੱਚ ਇਸਨੂੰ ਲੱਗਭਗ ਸਾਰੇ ਘਰਾਂ ਵਿੱਚ ਉਗਾਇਆ ਜਾਂਦਾ ਹੈ।

ਵਣ ਤੁਲਸੀ: ਇਸਦੀ ਖੇਤੀ ਉੱਤਰਾਖੰਡ ਦੇ ਉੱਚੇ ਪਹਾੜੀ ਖੇਤਰ ਅਤੇ ਹਿਮਾਚਲ ਪ੍ਰਦੇਸ਼ ਵਿੱਚ ਕੀਤੀ ਜਾਂਦੀ ਹੈ।

ਮਰੂਆ : ਭਾਰਤ ਵਿੱਚ ਇਸਦੀ ਖੇਤੀ ਕਰਨਾਟਕ, ਆਂਧਰਾ ਪ੍ਰਦੇਸ਼, ਅਤੇ ਤਾਮਿਲਨਾਡੂ ਵਿੱਚ ਕੀਤੀ ਜਾਂਦੀ ਹੈ।

ਹੀਂਗ: ਭਾਰਤ ਵਿੱਚ ਹੀਂਗ ਦਾ ਉਤਪਾਦਨ ਮੁੱਖ ਰੂਪ ਵਿੱਚ ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਵਿੱਚ ਹੁੰਦਾ ਹੈ।

ਕੇਸਰ: ਭਾਰਤ ਵਿੱਚ ਜੰਮੂ ਕਸ਼ਮੀਰ ਵਿੱਚ ਇਸਦੀ ਖੇਤੀ ਕੀਤੀ ਜਾਂਦੀ ਹੈ।

ਪਹਿਲਾ ਹਿੱਸਾ ਪੜ੍ਹੋ:

Part 1 – ਜਾਣੋ ਕਿਹੜੇ ਰਾਜ ਵਿੱਚ ਹੁੰਦੀ ਹੈ ਕਿਹੜੇ ਮਸਾਲੇ ਦੀ ਖੇਤੀ

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ