ਕਿਉਂ ਹੈ ਮੁਰਗੀ-ਪਾਲਣ ਇੱਕ ਲਾਹੇਵੰਦ ਧੰਦਾ

ਅੱਗੇ ਲਿਖੀਆਂ ਕੁੱਝ ਗੱਲਾਂ ਤੋਂ ਤੁਸੀਂ ਪੋਲਟਰੀ ਫਾਰਮ ਦੇ ਫਾਇਦੇ ਜਾਣ ਸਕਦੇ ਹੋ

1. ਅੰਡੇ ਪ੍ਰੋਟੀਨ ਦਾ ਮੁੱਖ ਸ੍ਰੋਤ ਹੁੰਦੇ ਹਨ ਅਤੇ ਸਾਨੂੰ ਮੁਰਗੀਆਂ ਤੋਂ ਅੰਡੇ ਅਤੇ ਪੋਸ਼ਟਿਕ ਮਾਸ ਪ੍ਰਾਪਤ ਹੁੰਦਾ ਹੈ, ਜੋ ਕਿ ਸਿਹਤ ਦੇ ਲਈ ਬਹੁਤ ਫਾਇਦੇਮੰਦ ਹੈ।

2. ਮੱਛੀ ਪਾਲਣ ਤੋਂ ਬਾਅਦ ਮਾਰਗੀ ਪਾਲਣ ਇਸ ਤਰ੍ਹਾਂ ਦਾ ਵਪਾਰ ਹੈ, ਜਿਸ ਵਿੱਚ ਭੋਜਨ ਪਰਿਵਰਤਨ ਸਮਰੱਥਾ ਜ਼ਿਆਦਾ ਹੁੰਦੀ ਹੈ। 2 ਕਿੱਲੋ ਭਾਰ ਪ੍ਰਾਪਤ ਕਰਨ ਲਈ ਚੰਗੀ ਗੁਣਵੱਤਾ ਵਾਲੀਆ ਮੁਰਗੀਆਂ ਨੂੰ 2 ਕਿੱਲੋ ਫੀਡ ਦੀ ਜਰੂਰਤ ਹੁੰਦੀ ਹੈ ਅਤੇ ਅੰਡੇ ਦੇਣ ਲਈ ਸਿਰਫ 2.2 ਕਿੱਲੋ ਫੀਡ ਦੀ ਖਪਤ ਹੁੰਦੀ ਹੈ।

3. ਮੁਰਗੀ ਪਾਲਣ ਤੋਂ ਆਮਦਨ ਮਿਲਣੀ ਘੱਟ ਸਮੇਂ ਵਿੱਚ ਸ਼ੁਰੂ ਹੋ ਜਾਂਦੀ ਹੈ, ਕਿਉਂਕਿ ਬਰੋਲਰ ਸਿਰਫ 6 ਹਫਤੇ ਵਿੱਚ ਮੀਟ ਲਈ ਤਿਆਰ ਹੋ ਜਾਂਦਾ ਹੈ ਅਤੇ ਮੁਰਗੀਆਂ ਔਸਤਨ 4.5 ਮਹੀਨੇ ਵਿੱਚ ਅੰਡੇ ਦਿੰਦੀਆਂ ਹਨ।

4. ਇਹ ਵਪਾਰ ਗ੍ਰਾਮੀਣ ਲੋਕਾਂ ਨੂੰ ਰੁਜ਼ਗਾਰ ਦਿੰਦਾ ਹੈ, ਕਿਉਂਕਿ ਇਸ ਵਿੱਚ ਸਰੀਰਕ ਮਜ਼ਦੂਰੀ ਦੀ ਜ਼ਰੂਰਤ ਹੁੰਦੀ ਹੈ।

5. ਬੇਜ਼ਮੀਨ ਕਿਸਾਨਾਂ ਦੇ ਲਈ ਆਮਦਨ ਦਾ ਇੱਕ ਚੰਗਾ ਸ੍ਰੋਤ ਹੈ, ਕਿਉਂਕਿ ਇਸ ਵਿੱਚ ਘੱਟ ਜਗ੍ਹਾ ਦੀ ਜ਼ਰੂਰਤ ਹੁੰਦੀ ਹੈ।

6. ਇਸ ਵਪਾਰ ਨੂੰ ਅਸਾਨੀ ਨਾਲ ਵਧਾਇਆ ਜਾ ਸਕਦਾ ਹੈ, ਕਿਉਂਕਿ ਇੱਕ ਮੁਰਗੀ ਇੱਕ ਸਾਲ ਵਿੱਚ 250 ਅੰਡੇ ਦਿੰਦੀ ਹੈ।

7. ਪੋਲਟਰੀ ਦੇ ਫਾਲਤੂ ਪਦਾਰਥਾਂ ਦਾ ਖੇਤਾਂ ਵਿੱਚ ਖਾਦ ਦੇ ਰੂਪ ਵਿੱਚ ਪ੍ਰਯੋਗ ਕੀਤਾ ਜਾ ਸਕਦਾ ਹੈ, ਇਸ ਲਈ ਇਹ ਕਈ ਤਰ੍ਹਾਂ ਨਾਲ ਫਾਇਦੇਮੰਦ ਹੈ।

ਇਸ ਤਰ੍ਹਾਂ ਨਾਲ ਇਸ ਦੇ ਲਾਭ ਦੇ ਕਾਰਨ ਇਹ ਵਪਾਰ ਤੇਜ਼ੀ ਨਾਲ ਪਿੰਡਾਂ ਅਤੇ ਸ਼ਹਿਰਾਂ ਵਿੱਚ ਵੱਧ ਰਿਹਾ ਹੈ ਅਤੇ ਪੋਲਟਰੀ ਦੀ ਫੀਡ, ਮਾਰਕਟਿੰਗ ਅਤੇ ਫੀਡ ਬਣਾਉਣ ਵਿੱਚ ਕਈ ਨਵੀਆਂ ਖੋਜਾਂ ਅਤੇ ਆਵਿਸ਼ਕਾਰ ਹੋ ਰਹੇ ਹਨ।

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ