ਕਿਵੇਂ ਕੀਤੀ ਜਾਂਦੀ ਹੈ ਕੰਟੋਲਾ ਦੀ ਖੇਤੀ

ਕੰਟੋਲਾ ਸਦੀਆਂ ਤੋਂ ਭਾਰਤ ਵਿੱਚ ਉਗਾਈ ਜਾਣ ਵਾਲੀ ਪ੍ਰਸਿੱਧ ਅਤੇ ਪੋਸ਼ਕ ਸਬਜ਼ੀਆਂ ਵਿੱਚੋਂ ਇੱਕ ਹੈ। ਭਾਰਤ ਵਿੱਚ ਇਸ ਸਬਜ਼ੀ ਨੂੰ ਕੰਟੋਲਾ ਜਾਂ ਕਕਰੋਲਦੇ ਨਾਮ ਨਾਲ ਜਾਣਿਆ ਜਾਂਦਾ ਹੈ।ਇਹ ਸਬਜ਼ੀ ਲੰਬਾਈ ਵਿੱਚ ਛੋਟੀ ਅਤੇ ਗੋਲ ਆਕਾਰ ਦੀ ਹੁੰਦੀ ਹੈ।ਕੰਟੋਲਾ ਨੂੰ ਰੇਤਲੀ ਦੋਮਟ ਅਤੇ ਚੀਕਣੀ ਜ਼ਮੀਨ ਵਿੱਚ 5.5 ਤੋਂ 7.0 ਦੀ ph ਵਿੱਚ ਉਗਾਇਆ ਜਾ ਸਕਦਾ ਹੈ| ਇਹ ਸਬਜ਼ੀ ਬਿਜਾਈ ਦੇ 70 ਤੋਂ 80 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ|

ਮਿੱਟੀ: ਕੰਟੋਲਾ ਨੂੰ ਰੇਤਲੀ ਦੋਮਟ ਅਤੇ ਚੀਕਣੀ ਜ਼ਮੀਨ ਵਿੱਚ 5.5 ਤੋਂ 7.0 ਦੀ ph ਵਿੱਚ ਉਗਾਇਆ ਜਾ ਸਕਦਾ ਹੈ। ਇਸ ਦੀ ਖੇਤੀ ਲਈ ਮਿੱਟੀ ਚੰਗੀ ਤਰ੍ਹਾਂ ਨਾਲ ਜਲ ਨਿਕਾਸੀ ਅਤੇ ਚੰਗੇ ਕਾਰਬਨਿਕ ਪਦਾਰਥਾਂ ਨਾਲ ਵਧੀਆ ਹੋਵੇ।

ਜਲਵਾਯੂ: ਕੰਟੋਲਾ ਗਰਮ ਅਤੇ ਘੱਟ ਸਰਦੀ ਵਾਲੀ ਫਸਲ ਹੈ। ਇਸ ਸਬਜ਼ੀ ਦੀ ਖੇਤੀ ਊਸ਼ਣਕਟੀਬੰਧੀ ਅਤੇ ਉਪਊਸ਼ਣਕਟੀਬੰਧੀ ਦੋਨਾਂ ਖੇਤਰਾਂ ਵਿੱਚ ਕੀਤੀ ਜਾ ਸਕਦੀ ਹੈ। ਇਸ ਫਸਲ ਨੂੰ ਬਿਹਤਰ ਵਿਕਾਸ ਅਤੇ ਉਪਜ ਦੇ ਲਈ ਚੰਗੀ ਧੁੱਪ ਦੀ ਜ਼ਰੂਰਤ ਹੁੰਦੀ ਹੈ। ਇਸ ਦੀ ਖੇਤੀ ਲਈ 27 ਤੋਂ 32 ਡਿਗਰੀ ਸੈਲਸੀਅਸ ਦਾ ਤਾਪਮਾਨ ਉਪਯੁਕਤ ਹੈ।

ਕਿਸਮਾਂ: Indira kankoda i (RMF 37) ਇੱਕ ਨਵੀਂ ਵਪਾਰਕ ਕਿਸਮ ਹੈ, ਜਿਸ ਨੂੰ ਇੰਦਰਾ ਗਾਂਧੀ ਖੇਤੀਬਾੜੀ ਯੂਨੀਵਰਸਿਟੀ ਦੁਆਰਾ ਵਿਕਸਿਤ ਕੀਤਾ ਗਿਆ ਹੈ। ਇਸ ਹਾਈਬ੍ਰਿਡ ਕਿਸਮ ਦੀ ਖੇਤੀ ਉੱਤਰ ਪ੍ਰਦੇਸ਼, ਉੜੀਸਾ, ਛੱਤੀਸਗੜ੍ਹ, ਝਾਰਖੰਡ ਅਤੇ ਮਹਾਂਰਾਸ਼ਟਰ ਵਿੱਚ ਕੀਤੀ ਜਾ ਸਕਦੀ ਹੈ। ਇਹ ਬਿਹਤਰ ਕਿਸਮ ਸਾਰੇ ਪ੍ਰਮੁੱਖ ਕੀਟਾਂ ਅਤੇ ਕੀੜਿਆਂ ਦੇ ਲਈ ਪ੍ਰਤੀਰੋਧੀ ਹੈ। ਇਹ ਕਟਾਈ ਦੇ ਲਈ 35 ਤੋਂ 40 ਦਿਨ ਵਿੱਚ ਤਿਆਰ ਹੋ ਜਾਂਦੀ ਹੈ। ਜੇਕਰ ਇਸ ਦੇ ਬੀਜਾਂ ਨੂੰ ਟਿਊਬਰਜ਼ ਵਿੱਚ ਉਗਾਉਂਦੇ ਹਾਂ ਤਾਂ ਇਹ 70 ਤੋਂ 80 ਦਿਨ ਵਿੱਚ ਤਿਆਰ ਹੋ ਜਾਂਦੀ ਹੈ। ਇਸ ਕਿਸਮ ਦੀ ਔਸਤਨ ਉਪਜ ਪਹਿਲੇ ਸਾਲ 4 ਕੁਇੰਟਲ/ਹੈਕਟੇਅਰ, ਦੂਸਰੇ ਸਾਲ 6 ਕੁਇੰਟਲ/ਹੈਕਟੇਅਰ ਅਤੇ ਤੀਸਰੇ ਸਾਲ 8 ਕੁਇੰਟਲ/ਹੈਕਟੇਅਰ ਹੁੰਦੀ ਹੈ।

ਜ਼ਮੀਨ ਦੀ ਤਿਆਰੀ: ਟਰੈਕਟਰ ਜਾਂ ਹਲ ਦੁਆਰਾ ਜ਼ਮੀਨ ਨੂੰ ਸਮਤਲ ਅਤੇ ਚੰਗੀ ਤਰ੍ਹਾਂ ਨਾਲ ਤਿਆਰ ਕਰਨਾ ਚਾਹੀਦਾ ਹੈ। ਮਿੱਟੀ ਨੂੰ ਬਾਰੀਕ ਕਰਨ ਲਈ 3 ਵਾਰ ਹਲ ਨਾਲ ਵਾਹੋ। ਆਖਰੀ ਵਾਰ ਹਲ ਨਾਲ ਵਹਾਈ ਕਰਦੇ ਸਮੇਂ ਮਿੱਟੀ ਦੀ ਉਪਜਾਊ ਸ਼ਕਤੀ ਨੂੰ ਵਧਾਉਣ ਲਈ 15 ਤੋਂ 20 ਟਨ ਖਾਦ ਪਾਓ।

ਬਿਜਾਈ ਅਤੇ ਫਾਸਲਾ: ਤਿਆਰ ਬੈੱਡ ਵਿੱਚ 2 ਸੈਂਟੀਮੀਟਰ ਦੀ ਗਹਿਰਾਈ ਵਿੱਚ 2 ਤੋਂ 3 ਬੀਜ ਦੀ ਬਿਜਾਈ ਕਰੋ। ਵੱਟ ਤੋਂ ਵੱਟ ਦਾ ਫਾਸਲਾ 2 ਮੀਟਰ ਜਾ ਪੌਦੇ ਤੋਂ ਪੌਦੇ ਦਾ ਫਾਸਲਾ ਲਗਭਗ 70 ਤੋਂ 80 ਸੈਂਟੀਮੀਟਰ ਹੋਣਾ ਚਾਹੀਦਾ ਹੈ।

ਸਿੰਚਾਈ: ਖੇਤ ਵਿੱਚ ਬੈੱਡ ਤੇ ਬੀਜ ਦੀ ਬਿਜਾਈ ਕਰਨ ਤੋਂ ਤੁਰੰਤ ਬਾਅਦ ਸਿੰਚਾਈ ਕਰੋ। ਇਸ ਤੋਂ ਬਾਅਦ ਬੀਜ ਦੇ ਆਧਾਰ ਤੇ ਹੀ ਸਿੰਚਾਈ ਕਰੋ। ਬਰਸਾਤ ਦੇ ਮੌਸਮ ਵਿੱਚ ਸਿੰਚਾਈ ਦੀ ਜ਼ਰੂਰਤ ਨਹੀਂ ਹੁੰਦੀ ਅਤੇ ਮਿੱਟੀ ਵਿੱਚ ਕਾਫੀ ਨਮੀ ਹੁੰਦੀ ਹੈ। ਖੁਸ਼ਕ ਮੌਸਮ ਦੀ ਸਥਿਤੀ ਵਿੱਚ 1 ਜਾਂ 2 ਸਿੰਚਾਈ ਹਫ਼ਤੇ ਦੇ ਅੰਤਰਾਲ ਤੇ ਕਰੋ।

ਕਟਾਈ: ਇਹ ਸਬਜ਼ੀ ਬਿਜਾਈ ਦੇ 70 ਤੋਂ 80 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ। ਇਹ ਦੂਸਰੇ ਸਾਲ ਵਿੱਚ 35 ਤੋਂ 40 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ।

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ