kitchen gardening

ਕਿਵੇਂ ਤੁਸੀ ਆਪਣੀ ਘਰੇਲੂ ਬਗੀਚੀ ਵਿੱਚ ਅਸਾਨੀ ਨਾਲ ਟਮਾਟਰ ਉਗਾ ਸਕਦੇ ਹੋਂ?

ਟਮਾਟਰ ਰੋਜ਼ਾਨਾ ਸਾਡੇ ਖਾਣੇ ਵਿੱਚ ਵਰਤੇ ਜਾਂਦੇ ਹਨ ਅਤੇ ਜੇ ਟਮਾਟਰ ਸਾਡੇ ਆਪਣੀ ਘਰੇਲੂ ਬਗ਼ੀਚੀ ਵਿੱਚ ਉਗਾਏ ਜਾਣ, ਤਾਂ ਟਮਾਟਰ ਸਾਡੀ ਸਿਹਤ ਲਈ ਬਹੁਤ ਲਾਹੇਵੰਦ ਹੋ ਸਕਦੇ ਹਨ। ਹੇਠ ਲਿਖੇ ਨੁਕਤਿਆਂ ਨੂੰ ਧਿਆਨ ਵਿੱਚ ਰੱਖਦੇ ਹੋਏ, ਤੁਸੀਂ ਆਪਣੇ ਘਰੇਲੂ ਬਗ਼ੀਚੀ ਵਿੱਚ ਆਸਾਨੀ ਨਾਲ ਟਮਾਟਰ ਉਗਾ ਸਕਦੇ ਹੋ:-

1. ਤੁਸੀ ਟਮਾਟਰ ਉਗਾਉਣ ਦੇ ਲਈ ਅਜਿਹੀ ਜਗ੍ਹਾਂ ਚੁਣੋ ਜਿੱਥੇ ਧੁੱਪ ਚੰਗੀ ਤਰਾਂ ਪੈਂਦੀ ਹੋਵੇ ਅਤੇ ਘੱਟ ਤੋਂ ਘੱਟ 8 ਤੋਂ 10 ਘੰਟੇ ਤੱਕ ਧੁੱਪ ਰਹਿੰਦੀ ਹੋਵੇ। ਟਮਾਟਰ ਦੀ ਪਨੀਰੀ ਲਗਾਉਣ ਲਈ ਚੁਣੀ ਗਈ ਟਰੇਅ ਵਿੱਚ ਮਿੱਟੀ ਪਾਓ ਅਤੇ ਇੱਕ ਕੱਪ ਵਿੱਚ ਇੱਕ ਹੀ ਬੀਜ ਬੀਜੋ। ਟਰੇਅ ਨੂੰ ਪੋਲੀਥੀਨ ਚਾਦਰ ਨਾਲ ਢੱਕ ਦਿਓ ਤਾਂ ਕਿ ਪੂਰੀ ਤਰ੍ਹਾਂ ਨਾਲ ਪਨੀਰੀ ਤਿਆਰ ਹੋ ਸਕੇ। ਪਨੀਰੀ ਦੇ ਲਈ ਵੱਡੇ ਕੱਪ ਵਾਲੀ ਟਰੇਅ ਚੁਣੋ। ਟਮਾਟਰ ਦੀ ਪਨੀਰੀ ਤਿਆਰ ਹੋਣ ਵਿੱਚ 3-4 ਹਫਤੇ ਲੱਗਦੇ ਹਨ।
2. ਟਰਾਂਸਪਲਾਟਿੰਗ ਤੋਂ ਬਾਅਦ ਪੌਦਿਆਂ ਨੂੰ ਸਹਾਰਾ ਦੇਣ ਲਈ ਬਾਂਸ ਦੇ ਡੰਡੇ ਜਾਂ ਢਾਂਚਾ ਬਣਾ ਕੇ ਲਗਾ ਦਿਓ ਕਿਉਂਕਿ ਫਲ ਆਉਣ ਦੀ ਸਥਿਤੀ ਵਿੱਚ ਇਸ ਨੂੰ ਸਹਾਰੇ ਦੀ ਜ਼ਰੂਰਤ ਹੁੰਦੀ ਹੈ।
3. ਟਰਾਂਸਪਲਾਟਿੰਗ ਤੋਂ ਬਾਅਦ ਪੌਦਿਆਂ ਨੂੰ ਰੋਜ ਪਾਣੀ ਦਿਓ, ਧਿਆਨ ਰੱਖੋ ਕਿ ਪਾਣੀ ਕੇਵਲ ਪੌਦਿਆ ਦੀਆਂ ਜੜ੍ਹਾਂ ਵਿੱਚ ਹੀ ਪਵੇ ਕਿਉਂਕਿ ਪੱਤਿਆਂ ਤੇ ਪਾਣੀ ਪੈਣ ਨਾਲ ਬਿਮਾਰੀਆਂ ਦਾ ਖਤਰਾ ਰਹਿੰਦਾ ਹੈ।
4. ਇਸ ਤੋਂ ਬਾਅਦ ਪੌਦਿਆਂ ਦੀ ਛਟਾਈ ਕਰ ਦਿਓ ਤਾਂ ਜੋ ਪੌਦੇ ਚੰਗੀ ਤਰ੍ਹਾਂ ਨਾਲ ਵਿਕਾਸ ਕਰ ਸਕਣ।
5. ਟਮਾਟਰ ਪੋਸ਼ਕ ਤੱਤਾਂ ਦਾ ਭੰਡਾਰ ਹੈ ਇਸ ਨੂੰ ਵੀ ਵਧੀਆਂ ਵਿਕਾਸ ਲਈ ਪੋਸ਼ਕ ਤੱਤਾਂ ਦੀ ਜ਼ਰੂਰਤ ਹੁੰਦੀ ਹੈ, ਇਸ ਲਈ ਤੁਸੀ ਫਲ ਆਉਣ ਤੇ ਫੁੱਲ ਆਉਣ ਦੀ ਸਥਿਤੀ ਵਿੱਚ 10 ਦਿਨਾਂ ਦੇ ਅੰਤਰਾਲ ਤੇ ਜੈਵਿਕ ਖਾਦ ਜ਼ਰੂਰ ਪਾਓ।
6. ਕੀਟਾਂ ਤੋ ਰੋਕਥਾਮ ਲਈ ਤੁਸੀ ਜੈਵਿਕ ਖਾਦ ਦਾ ਇਸਤੇਮਾਲ ਕਰ ਸਕਦੇ ਹੋ।
7. ਜਦੋਂ ਟਮਾਟਰ ਦਾ ਰੰਗ ਹਰੇ ਤੋਂ ਪੀਲਾ ਅਤੇ ਲਾਲ ਹੋਣ ਲੱਗੇ ਤਾਂ ਉਸਨੂੰ ਤੋੜ ਸਕਦੇ ਹੋ।

ਇਸ ਤਰ੍ਹਾਂ ਤੁਸੀ ਆਪਣੀ ਘਰੇਲੂ ਬਗੀਚੀ ਵਿੱਚ ਟਮਾਟਰ ਉਗਾਕੇ ਇਸਤੇਮਾਲ ਕਰ ਸਕ ਸਕਦੇ ਹੋ ਜੋ ਕਿ ਤੁਹਾਡੇ ਲਈ ਸਿਹਤਮੰਦ ਵੀ ਹੈ।

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ