crops organic

ਕੀ ਤੁਸੀ ਜਾਣਦੇ ਹੋ ਜੈਵਿਕ ਖਾਦ ਦੇ ਸਹੀ ਇਸਤੇਮਾਲ ਦੇ ਬਾਰੇ?

ਜੈਵਿਕ ਖਾਦਾਂ ਜੈਵਿਕ ਤੌਰ ‘ਤੇ ਕਿਰਿਆਸ਼ੀਲ ਯੋਗਿਕ ਹੁੰਦੇ ਹਨ ਜੋ ਕਿ ਪੌਦਿਆਂ ਦੇ ਲਾਭ ਦੇ ਲਈ ਜੈਵਿਕ ਨਾਈਟ੍ਰੋਜਨ ਨਿਰਧਾਰਿਤ ਕਰਨ ਵਿੱਚ ਮਦਦ ਕਰਦੇ ਹਨ। ਜੈਵਿਕ ਖੇਤੀ ਵਿੱਚ ਜੈਵਿਕ ਖਾਦਾਂ ਦੀ ਵਰਤੋਂ ਕਰਨੀ ਜਰੂਰੀ ਹੈ।

ਤਰੀਕਾ:

• ਬੀਜ ਦਾ ਉਪਚਾਰ: 5-10 ਕਿਲੋ ਬੀਜਾਂ ਦੇ ਉਪਚਾਰ ਦੇ ਲਈ 500 ਗ੍ਰਾਮ ਕਲਚਰ ਦੀ ਜ਼ਰੂਰਤ ਹੁੰਦੀ ਹੈ। ਸਭ ਤੋਂ ਪਹਿਲਾਂ ਬੀਜਾਂ ਨੂੰ ਗਿੱਲਾ ਕਰੋ। ਉਸ ਤੋਂ ਬਾਅਦ ਇੱਕ ਪਲਾਸਟਿਕ ਦੀ ਟਰੇਅ ਲਓ। ਉਸ ਵਿੱਚ 500 ਗ੍ਰਾਮ ਕਲਚਰ ਅਤੇ ਗਿੱਲੇ ਬੀਜ ਪਾਓ। ਇਨ੍ਹਾਂ ਨੂੰ ਚੰਗੀ ਤਰਾਂ ਨਾਲ ਮਿਲਾਓ ਤੇ 30 ਮਿੰਟ ਦੇ ਲਈ ਛਾਂ ਵਿੱਚ ਸੁਕਾਓ। ਸਕਾਉਣ ਤੋਂ ਬਾਅਦ ਤੁਰੰਤ ਬਿਜਾਈ ਕਰੋ।

• ਨਵੇਂ ਪੌਦੇ ਦੀ ਜੜ੍ਹ ਨੂੰ ਡਬੋਣਾ: ਟਰਾਸਪਲਾਟਿੰਗ ਦੇ ਸਮੇਂ ਇਸ ਵਿਧੀ ਦਾ ਪ੍ਰਯੋਗ ਕੀਤਾ ਜਾਦਾਂ ਹੈ । ਸਭ ਤੋਂ ਪਹਿਲਾਂ 500 ਗ੍ਰਾਮ ਕਲਚਰ ਨੂੰ 500 ਮਿ:ਲੀ: ਪਾਣੀ ਵਿੱਚ ਮਿਲਾ ਕੇ ਸੱਲਰੀ ਤਿਆਰ ਕੀਤੀ ਜਾਂਦੀ ਹੈ। ਸੱਲਰੀ ਵਿੱਚ ਟਰਾਸਪਲਾਟਿੰਗ ਤੋਂ ਪਹਿਲਾਂ ਜੜ੍ਹਾਂ ਨੂੰ 15-20 ਮਿੰਟ ਦੇ ਲਈ ਡੁਬੋ ਕੇ ਰੱਖੋ।

• ਮਿੱਟੀ ਦਾ ਉਪਚਾਰ: ਕਲਚਰ ਨੂੰ ਚੰਗੀ ਤਰ੍ਹਾਂ ਨਾਲ ਗਲੀ ਸੜੀ ਰੂੜੀ ਦੀ ਖਾਦ ਜਾਂ 1:25 ਦੇ ਅਨੁਪਾਤ ਵਿੱਚ ਕੰਪੋਸਟ ਮਿਲਾਓ ਅਤੇ ਉਸ ਤੋਂ ਬਾਅਦ ਇਸ ਨੂੰ ਸਿੱਧਾ ਮਿੱਟੀ ਵਿੱਚ ਪਾ ਦਿਓ।

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ