lockdown

ਕੋਰੋਨਾ ਵਾਇਰਸ ਦੌਰਾਨ ਤਾਲਾਬੰਦੀ (ਲਾੱਕਡਾਊਨ) ਨੇ ਖੇਤੀਬਾੜੀ ਖੇਤਰ ਨੂੰ ਕਿਵੇਂ ਪ੍ਰਭਾਵਿਤ ਕੀਤਾ ਹੈ?

ਜਦੋਂ ਤੋਂ ਲਾੱਕਡਾਊਨ ਸ਼ੁਰੂ ਹੋਇਆ ਹੈ, ਭਾਰਤ ਵਿੱਚ ਜ਼ਿੰਦਗੀ ਰੁੱਕ ਜਿਹੀ ਗਈ ਹੈ। ਇਸ ਨੇ ਨਾ-ਸਿਰਫ ਪ੍ਰਾਈਵੇਟ ਸੈਕਟਰ ਨੂੰ ਪ੍ਰਭਾਵਿਤ ਕੀਤਾ, ਸਗੋਂ ਆਰਥਿਕਤਾ ਅਤੇ ਸੇਵਾਵਾਂ ਦੇ ਖੇਤਰ ਵਿੱਚ ਜਨਤਕ ਸੈਕਟਰ ਨੂੰ ਵੀ ਪ੍ਰਭਾਵਿਤ ਕੀਤਾ ਹੈ ਅਤੇ ਇੱਥੋਂ ਤੱਕ ਕਿ ਜੇਕਰ ਖੇਤੀਬਾੜੀ ਖੇਤਰ ਦੀ ਵੀ ਗੱਲ ਕਰੀਏ ਤਾਂ ਇਹ ਵੀ ਨਹੀਂ ਬਚ ਸਕਿਆ। ਹਰ ਉਦਯੋਗ ਨੂੰ ਆਪਣੇ ਰੋਜ਼ਾਨਾ ਕੰਮਾਂ ਨੂੰ ਸੁਚਾਰੂ ਢੰਗ ਨਾਲ ਪੂਰਾ ਕਰਨ ਲਈ ਕੁਸ਼ਲ ਕਰਮਚਾਰੀਆਂ ਦੀ ਲੋੜ ਹੁੰਦੀ ਹੈ ਅਤੇ ਖੇਤੀਬਾੜੀ ਖੇਤਰ ਵਿੱਚ ਇਸਦੀ ਸਭ ਤੋਂ ਵੱਧ ਮਹੱਤਤਾ ਹੈ, ਕਿਉਂਕਿ ਭਾਰਤ ਵਿੱਚ ਬਹੁਤ ਸਾਰਾ ਕੰਮ ਹੱਥੀਂ ਕੀਤਾ ਜਾਂਦਾ ਹੈ।

ਸੋ ਆਓ ਸ਼ੁਰੂ ਕਰੀਏ ਅਤੇ ਜਾਣੀਏ ਕਿ ਕਿਵੇਂ ਅਸਲ ਵਿੱਚ ਲਾੱਕਡਾਊਨ ਕਾਰਨ ਖੇਤੀ ਉਤਪਾਦਨ, ਭੋਜਨ ਸਪਲਾਈ ਅਤੇ ਮੰਡੀਕਰਨ ਸਥਿਰਤਾ ‘ਤੇ ਮਾੜਾ ਪ੍ਰਭਾਵ ਪਿਆ ਹੈ।

ਖੇਤੀ ਸਮਾਜ ‘ਤੇ ਲਾੱਕਡਾਊਨ ਦਾ ਅਸਰ

  • ਮਜ਼ਦੂਰਾਂ ਦਾ ਆਪਣੇ ਘਰਾਂ ਵੱਲ ਭੱਜਣਾ

ਜਦੋਂ ਸਰਕਾਰ ਨੇ ਲਾੱਕਡਾਊਨ ਦਾ ਐਲਾਨ ਕੀਤਾ ਤਾਂ ਪੂਰੇ ਦੇਸ਼ ਵਿੱਚ ਮੌਜੂਦ ਮਜ਼ਦੂਰ ਕੋਰੋਨਾ ਦੇ ਡਰ ਤੋਂ ਆਪਣੇ ਘਰਾਂ ਵੱਲ ਮੁੜਨਾ ਚਾਹੁੰਦੇ ਸਨ। ਪ੍ਰਦੀਪ ਕੁਮਾਰ ਮਜੂਮਦਾਰ, ਜੋ ਕਿ ਮੁੱਖ ਮੰਤਰੀ, ਪੱਛਮੀ ਬੰਗਾਲ ਦੇ ਖੇਤੀ ਮੰਡੀਕਰਨ ਖੇਤਰ ਦੇ ਮੁੱਖ ਸਲਾਹਕਾਰ ਹਨ, ਦੇ ਅਨੁਸਾਰ, ਝਾੜਖੰਡ ਅਤੇ ਬਿਹਾਰ ਦੇ ਜ਼ਿਆਦਾਤਰ ਮਜ਼ਦੂਰ ਆਪਣੇ ਘਰਾਂ ਨੂੰ ਚਲੇ ਗਏ ਅਤੇ ਪੁੱਟੇ ਹੋਏ ਆਲੂਆਂ ਦੀ ਸੰਭਾਲ ਲਈ ਮੁਸ਼ਕਿਲ ਨਾਲ ਹੀ ਕੋਈ ਮਿਲਦਾ ਸੀ।

ਇਸ ਤੋਂ ਇਲਾਵਾ ਮਜ਼ਦੂਰਾਂ ਦੀ ਘਾਟ ਕਾਰਨ ਕਟਾਈ ਵਾਲੀਆਂ ਮਸ਼ੀਨਾਂ, ਕੰਬਾਈਨਾਂ ਆਦਿ ਰੋਡ ‘ਤੇ ਖਾਲੀ ਖੜ੍ਹੀਆਂ ਰਹੀਆਂ। ਖਾਦ, ਬੀਜ ਅਤੇ ਕਿਸਾਨੀ ਜ਼ਰੂਰਤ ਵਾਲਾ ਸਮਾਨ ਵੇਚਣ ਵਾਲੀਆਂ ਦੁਕਾਨਾਂ ਜ਼ਿਆਦਾਤਰ ਬੰਦ ਰਹਿਣ ਕਾਰਨ, ਕਿਸਾਨ ਵੀ ਗਰਮੀ ਰੁੱਤ ਵਾਲੀਆਂ ਫਸਲਾਂ ਬੀਜਣ ਤੋਂ ਝਿਜਕ ਰਹੇ ਹਨ।

  • ਚੀਜ਼ਾਂ ਦੀ ਆਵਾਜਾਈ/ਸਪਲਾਈ ਲੜੀ ਤੇ ਰੋਕ

ਕੋਰੋਨਾ ਵਾਇਰਸ ਲਾੱਕਡਾਉਨ ਨੇ ਮਾਲ ਦੀ ਆਵਾਜਾਈ ਨੂੰ ਕਾਫ਼ੀ ਹੱਦ ਤੱਕ ਸੀਮਿਤ ਕਰ ਦਿੱਤਾ ਹੈ, ਜੋ ਖੇਤੀ ਜਿਣਸਾਂ ਦੀ ਸਪਲਾਈ ਲੜੀ ਨੂੰ ਰੋਕ ਰਹੀ ਹੈ। ਖੇਤੀ ਉਪਜ ਨਾਲ ਸੰਬੰਧਿਤ ਜਿਣਸਾਂ ਦੀ ਲੋਡਿੰਗ ਅਤੇ ਅਨਲੋਡਿੰਗ ਦਾ ਕੰਮ ਬੁਰੀ ਤਰ੍ਹਾਂ ਹੇਠਾਂ ਆ ਗਿਆ ਹੈ, ਕਿਉਂਕਿ ਦੇਸ਼ ਵਿੱਚ ਜ਼ਰੂਰੀ ਚੀਜ਼ਾਂ ਦੀ ਆਵਾਜਾਈ ਵਾਲੇ ਕੁੱਝ ਕੁ ਟਰੱਕ ਹੀ ਚੱਲਦੇ ਹਨ।

ਬਹੁਤ ਸਾਰੇ ਗੋਦਾਮਾਂ ਅਤੇ ਕਲੋਡ ਸਟੋਰ ਦੇ ਮਾਲਕਾਂ ਨੇ ਮਜ਼ਦੂਰਾਂ ਦੀ ਘਾਟ ਪ੍ਰਤੀ ਚਿੰਤਾ ਬਾਰੇ ਦੱਸਿਆ ਹੈ। ਇਕੱਲਾ ਕੋਰੋਨਾ ਵਾਇਰਸ ਹੀ ਨਹੀਂ ਲੋਕਾਂ ਨੂੰ ਡਰਾ ਰਿਹਾ, ਬਲਕਿ ਪੁਲਿਸ ਦੀ ਕੁੱਟ ਵੀ ਕਾਮਿਆਂ ਨੂੰ ਘਰਾਂ ਵਿੱਚ ਰਹਿਣ ਅਤੇ ਆਪਣੇ ਇਲਾਕਿਆਂ ਵੱਲ ਜਾਣ ਲਈ ਮਜਬੂਰ ਕਰ ਰਹੀ ਹੈ। ਇਸਦੇ ਨਾਲ ਹੀ ਮਾਲ ਦੀ ਆਵਾਜਾਈ ‘ਤੇ ਰੋਕ ਕਾਰਨ ਲੋਕ ਡੇਅਰੀ ਉਤਪਾਦ ਜਿਵੇਂ ਕਿ ਦੁੱਧ, ਅੰਡੇ ਆਦਿ ਖਾਣ-ਪੀਣ ਅਤੇ ਖਰੀਦਣ ਵਿੱਚ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੇ ਹਨ।

  • ਸੰਭਵ ਮਹਿੰਗਾਈ

ਇਹ ਬਹੁਤ ਸੰਭਵ ਹੈ ਕਿ ਮਜ਼ਦੂਰਾਂ ਦੀ ਘਾਟ ਅਤੇ ਸੀਮਿਤ ਖੇਤੀ ਸਪਲਾਈ ਲੜੀ ਵਧੇਰੇ ਮੰਗ ਅਤੇ ਘੱਟ ਸਪਲਾਈ ਵੱਲ ਲਿਜਾ ਰਹੀ ਹੈ, ਜਿਸਦੇ ਸਿੱਟੇ ਵਜੋਂ ਸਬਜ਼ੀਆਂ ਅਤੇ ਹੋਰ ਵਪਾਰਕ ਜਿਣਸਾਂ ਦੀ ਕੀਮਤ ਵਿੱਚ ਵਾਧਾ ਹੋਵੇਗਾ।

ਹਾਲਾਂਕਿ ਇਸ ਸਾਲ ਅਨਾਜ ਦੀ ਘਾਟ ਸੰਭਾਵਿਤ ਨਹੀਂ ਹੈ ਕਿਉਂਕਿ ਕਣਕ ਅਤੇ ਝੋਨੇ ਦੇ ਕਾਫੀ ਭੰਡਾਰ ਉਪਲੱਬਧ ਹਨ। ਇਹ ਅਸਲ ਵਿੱਚ ਵਪਾਰਕ ਸਬਜ਼ੀਆਂ ਅਤੇ ਫਸਲਾਂ ਦਾ ਮਾਮਲਾ ਹੈ ਜੋ ਸਾਰੀਆਂ ਕੀਮਤਾਂ ਵਿੱਚ ਅੰਤਰ ਲਿਆਉਣ ਜਾ ਰਿਹਾ ਹੈ। ਇਹ ਫਸਲਾਂ ਬੀਜਣ ਦਾ ਫ਼ੈਸਲਾ ਪਿਛਲੇ ਸੀਜ਼ਨ ਦੀ ਅਸਲ ਕੀਮਤ ਦੇ ਸਿੱਧੇ ਅਨੁਪਾਤ ਵਾਲਾ ਹੁੰਦਾ ਹੈ। ਹਾਸ਼ੀਏ ‘ਚ ਭਾਰੀ ਗਿਰਾਵਟ ਨਾਲ ਕਿਸਾਨਾਂ ਦਾ ਧਿਆਨ ਹੋਰ ਫਸਲਾਂ ਬੀਜਣ, ਸਪਲਾਈ ਦੀ ਗਤੀ ਅਤੇ ਕੀਮਤਾਂ ਨੂੰ ਬਦਲਣ ਵੱਲ ਕੇਂਦਰਿਤ ਕਰਨ ਦੀ ਸੰਭਾਵਨਾ ਹੈ।

  • ਭੋਜਨ ਸੁਰੱਖਿਆ ਚੁਣੌਤੀਆਂ

ਕੋਰੋਨਾ ਵਾਇਰਸ ਨੇ ਸਰਕਾਰ ਲਈ ਇੱਕ ਹੋਰ ਚਿੰਤਾ ਬਣਾਈ ਹੈ, ਉਹ ਹੈ ਭੋਜਨ ਸੁਰੱਖਿਆ। ਸਰਕਾਰ ਕੋਲ ਕਿੰਨੀਆਂ ਵੀ ਘੱਟ ਜਾਂ ਵਧੇਰੇ ਖਾਣ-ਪੀਣ ਵਾਲੀਆਂ ਵਸਤਾਂ ਹਨ, ਇਸ ਨੂੰ ਲੋਕਾਂ ਤੱਕ ਪਹੁੰਚਾਉਣਾ ਚਾਹੀਦਾ ਹੈ। ਹਾਲਾਂਕਿ, ਇੱਥੇ ਚੁਣੌਤੀ ਡਿਲੀਵਰੀ ਏਜੰਟਾਂ ਨੂੰ ਜਨਤਕ ਵੰਡ ਪ੍ਰਣਾਲੀ (ਪੀ ਡੀ ਐਸ) ਵਸਤੂਆਂ ਦੀ ਸੁਰੱਖਿਅਤ ਆਵਾਜਾਈ ਨੂੰ ਯਕੀਨੀ ਬਣਾਉਣਾ ਹੈ, ਤਾਂ ਕਿ ਇਹ ਸੰਬੰਧਿਤ ਸਰਕਾਰੀ ਏਜੰਸੀਆਂ ਦੇ ਹੱਥਾਂ ਵਿੱਚ ਰੋਡ ਜਾਂ ਰੇਲ ਦੁਆਰਾ ਪਹੁੰਚ ਜਾਣ।

ਕੋਰੋਨਾ ਵਾਇਰਸ ਬੜੀ ਆਸਾਨੀ ਨਾਲ ਮਨੁੱਖਾਂ ਤੋਂ ਵਸਤੂਆਂ ਤੱਕ ਫੈਲਦਾ ਹੈ, ਜਿਸ ਕਾਰਨ ਆਵਾਜਾਈ ਦਾ ਕੰਮ ਹੋਰ ਵੀ ਮੁਸ਼ਕਿਲ ਬਣ ਗਿਆ ਹੈ। ਦੱਸੇ ਗਏ ਨਿਯਮਾਂ ਅਤੇ ਨਿਰਦੇਸ਼ਾਂ ਦੀ ਪਾਲਣਾ ਕਰਨੀ ਚਾਹੀਦੀ ਹੈ, ਜਿਵੇਂ ਕਿ ਸਮਾਜਿਕ ਦੂਰੀ ਨੂੰ ਬਣਾ ਕੇ ਰੱਖਣਾ ਤਾਂ ਕਿ ਗ੍ਰਾਹਕਾਂ ਤੱਕ ਭੋਜਨ ਵਸਤਾਂ ਦੀ ਸੁਰੱਖਿਅਤ ਪਹੁੰਚ ਹੋ ਸਕੇ।

 

ਇਹ ਕੁਝ ਉਪਾਅ ਹਨ ਜੋ ਖੇਤੀ ਸੈਕਟਰ ਅਤੇ ਸਪਲਾਈ ਚੇਨ ਦੇ ਸੁਚਾਰੂ ਢੰਗ ਨਾਲ ਕੰਮ ਕਰਨ ਨੂੰ ਯਕੀਨੀ ਬਣਾਉਣ ਵਿੱਚ ਸਹਾਇਤਾ ਕਰਦੇ ਹਨ:

1. ਸਰਕਾਰ ਨੇ ਤਾਲਾਬੰਦੀ ਵਿੱਚ ਖੇਤਾਂ ਦੇ ਕੰਮ-ਕਾਜ ਨੂੰ ਸੁਚਾਰੂ ਢੰਗ ਨਾਲ ਚਲਾਉਣ ਨੂੰ ਯਕੀਨੀ ਬਣਾਉਣ ਲਈ ਦਿਸ਼ਾ ਨਿਰਦੇਸ਼ ਦਿੱਤੇ ਹਨ। ਹਾਲਾਂਕਿ, ਮਜ਼ਦੂਰਾਂ ਦੀ ਘਾਟ ਅਤੇ ਕੀਮਤਾਂ ਦੇ ਉਤਰਾਅ-ਚੜਾਅ ਕਾਰਨ, ਇਸ ਨੂੰ ਲਾਗੂ ਕਰਨਾ ਮੁਸ਼ਕਲ ਹੁੰਦਾ ਜਾ ਰਿਹਾ ਹੈ। ਸਮਾਜਿਕ ਸੁਰੱਖਿਆ ਪ੍ਰੋਗਰਾਮਾਂ ਅਤੇ ਸਰਕਾਰ ਦੇ ਸਹਾਇਤਾ ਪੈਕੇਜਾਂ ਰਾਹੀਂ ਮਜ਼ਦੂਰਾਂ ਨੂੰ ਰੋਜ਼ਗਾਰ, ਮੁਦਰਾ ਅਤੇ ਹੋਰ ਲਾਭ ਮੁਹੱਈਆ ਕਰਵਾ ਕੇ ਉਨ੍ਹਾਂ ਨੂੰ ਘਰ ਵਾਪਸ ਜਾਣ ਤੋਂ ਰੋਕਣ ਲਈ ਉਪਾਅ ਅਪਣਾਏ ਜਾਣੇ ਚਾਹੀਦੇ ਹਨ।

2. ਇਹ ਪਿਛਲੇ ਸਮੇਂ ਵਿੱਚ ਵੇਖਿਆ ਗਿਆ ਹੈ ਕਿ 1943 ਵਿੱਚ ਬੰਗਾਲ ਦੇ ਅਕਾਲ ਦੌਰਾਨ 2-3 ਮਿਲੀਅਨ ਮੌਤਾਂ ਅਨਾਜ ਸਪਲਾਈ ਵਿੱਚ ਰੁਕਾਵਟਾਂ ਦੇ ਨਤੀਜੇ ਵਜੋਂ ਹੋਈਆਂ, ਨਾ ਕਿ ਭੋਜਨ ਦੀ ਉਪਲੱਬਧਤਾ ਦੀ ਘਾਟ ਕਾਰਨ। ਇਹ ਸਮਝਣਾ ਬਹੁਤ ਜ਼ਰੂਰੀ ਹੈ ਕਿ ਭੋਜਨ ਸੁਰੱਖਿਆ ਵਿੱਚ ਸਪਲਾਈ ਲੜੀ ਬਹੁਤ ਮਹੱਤਵਪੂਰਨ ਹੈ ਅਤੇ ਸਪਲਾਈ ਲੜੀ ਦੇ ਕੰਮ ਨੂੰ ਹੋਰ ਤੇਜ ਅਤੇ ਸਥਾਈ ਬਣਾਉਣ ਲਈ ਹੋਰ ਲੋਕਾਂ ਨੂੰ ਕੰਮ ‘ਤੇ ਰੱਖਣਾ ਚਾਹੀਦਾ ਹੈ।

3. ਖੇਤੀ ਸਮਾਜ ਦੀ ਸੁਰੱਖਿਆ ਲਈ ਨਿਯਮਿਤ ਟੈੱਸਟ ਅਤੇ ਸਮਾਜਿਕ ਦੂਰੀ ਨੂੰ ਅਪਨਾਉਣਾ ਚਾਹੀਦਾ ਹੈ।

4. ਕਿਸਾਨਾਂ ਦੀ ਮੰਡੀਆਂ ਤੱਕ ਬਿਨਾਂ ਕਿਸੇ ਰੁਕਾਵਟ ਦੇ ਪਹੁੰਚ ਹੋਣੀ ਚਾਹੀਦੀ ਹੈ। ਇਹ ਸਰਕਾਰੀ ਖਰੀਦ ਅਤੇ ਨਿੱਜੀ ਮੰਡੀਆਂ ਦਾ ਮਿਸ਼ਰਣ ਹੋ ਸਕਦਾ ਹੈ।

5. ਡੇਅਰੀ ਅਤੇ ਛੋਟੇ ਪੋਲਟਰੀ ਫਾਰਮਾਂ ਨੂੰ ਤੁਰੰਤ ਸਹਾਇਤਾ ਪ੍ਰਦਾਨ ਕੀਤੀ ਜਾਣੀ ਚਾਹੀਦੀ ਹੈ ਕਿਉਂਕਿ ਉਹ ਮਹਾਂਮਾਰੀ ਦੁਆਰਾ ਸਮੁੱਚੇ ਢੰਗ ਨਾਲ ਪ੍ਰਭਾਵਿਤ ਹੋਏ ਹਨ।

6. ਲਾਕਡਾਊਨ ਦੌਰਾਨ ਈ-ਕਾੱਮਰਸ ‘ਤੇ ਕਰਿਆਨਾ ਸਮਾਨ ਅਤੇ ਹੋਰ ਉਤਪਾਦਾਂ ਦੀ ਮੰਗ ਬਹੁਤ ਵੱਧ ਗਈ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਇਸ ਅਭਿਆਸ ਨੂੰ ਅੱਗੇ ਲਿਆਂਦਾ ਅਤੇ ਉਤਸ਼ਾਹਿਤ ਕੀਤਾ ਜਾਵੇ।

7. ਵਪਾਰ ਨੂੰ ਉਤਸ਼ਾਹਿਤ ਕਰਨ ਲਈ ਫਿਲਹਾਲ ਸਰਕਾਰ ਵਲੋਂ ਆਯਾਤ ਪਾਬੰਦੀਆਂ ਅਤੇ ਨਿਰਯਾਤ ‘ਤੇ ਰੋਕ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।

8. ਕੇਅਰ ਰੇਟਿੰਗਜ਼ ਦੇ ਮੁੱਖ ਅਰਥ ਸ਼ਾਸਤਰੀ ਮਦਨ ਸਬਨਵਿਸ ਦੇ ਅਨੁਸਾਰ, ਵੰਡ ਪ੍ਰਕਿਰਿਆ ਨੂੰ ਸੁਚਾਰੂ ਬਣਾਉਣ ਲਈ ਸਰਕਾਰ ਵੱਲੋਂ ਸਥਾਨਕ ਪ੍ਰਸ਼ਾਸਨ ਦੇ ਪੱਧਰਾਂ ‘ਤੇ ਪਾਰਦਰਸ਼ੀ ਦਿਸ਼ਾ-ਨਿਰਦੇਸ਼ ਦਿੱਤੇ ਜਾਣੇ ਚਾਹੀਦੇ ਹਨ। ਇਸ ਨਾਲ ਸਪਲਾਈ ਲੜੀ ਕਾਮਿਆਂ ਦਾ ਵਿਸ਼ਵਾਸ ਸਰਕਾਰ ਵਿੱਚ ਕਾਇਮ ਕਰਨ ਲਈ ਸਹਾਇਤਾ ਮਿਲੇਗੀ ਅਤੇ ਹੋਰ ਮਜ਼ਦੂਰ ਮੁੜ ਸਪਲਾਈ ਚੇਨ ਸੇਵਾਵਾਂ ਵਿੱਚ ਮੁੜ ਸ਼ਾਮਲ ਹੋਣਗੇ ਅਤੇ ਨਵੇਂ ਮਜ਼ਦੂਰ ਵੀ ਸ਼ਾਮਲ ਹੋਣ ਲਈ ਤਿਆਰ ਹੋਣਗੇ।

 

ਸਿੱਟਾ

ਸੰਖੇਪ ਵਿੱਚ, ਇਹ ਸਪੱਸ਼ਟ ਤੌਰ ਤੇ ਵੇਖਿਆ ਜਾਂਦਾ ਹੈ ਕਿ ਤਾਲਾਬੰਦੀ ਨੇ ਆਰਥਿਕਤਾ ਅਤੇ ਉਤਪਾਦਨ ਦੀ ਸਪਲਾਈ ਲੜੀ ਦੋਨਾਂ ਪੱਖੋਂ ਖੇਤੀਬਾੜੀ ਸੈਕਟਰ ਉੱਤੇ ਮਾੜਾ ਪ੍ਰਭਾਵ ਪਾਇਆ ਹੈ। ਲਾੱਕਡਾਊਨ ਦੌਰਾਨ ਰੋਜ਼ਗਾਰ ਅਤੇ ਪੈਸੇ ਦੀ ਕਮੀ ਕਾਰਨ ਮਜ਼ਦੂਰ ਬਹੁਤ ਪਿੱਛੇ ਰਹਿ ਗਏ ਹਨ। ਦੂਜੇ ਪਾਸੇ ਮੰਡੀਆਂ ਵਿੱਚ ਭੋਜਨ ਵਸਤਾਂ ਦੀ ਘੱਟ ਉਪਲੱਬਧਤਾ ਕਾਰਨ ਵੀ ਗ੍ਰਾਹਕ ਪ੍ਰਭਾਵਿਤ ਹੋ ਰਹੇ ਹਨ। ਹਾਲਾਂਕਿ ਸਰਕਾਰ ਆਪਣੇ ਨਵੇਂ ਦਿਸ਼ਾ-ਨਿਰਦੇਸ਼ਾਂ ਅਤੇ ਰਣਨੀਤੀਆਂ ਰਾਹੀਂ ਅਨਾਜ ਉਤਪਾਦਨ ਅਤੇ ਸਪਲਾਈ ਚੇਨ ਦੀਆਂ ਸਾਰੀਆਂ ਰੁਕਾਵਟਾਂ ਨੂੰ ਖਤਮ ਕਰਨ ਲਈ ਸਭ ਤੋਂ ਵਧੀਆ ਉਪਰਾਲੇ ਕਰ ਰਹੀ ਹੈ ਤਾਂ ਜੋ ਖਪਤਕਾਰਾਂ ਨੂੰ ਖਾਣ ਪੀਣ ਦੀਆਂ ਵਸਤਾਂ ਦੀ ਨਿਰਵਿਘਨ ਅਤੇ ਸਮੇਂ ਸਿਰ ਪਹੁੰਚ ਨੂੰ ਯਕੀਨੀ ਬਣਾਇਆ ਜਾ ਸਕੇ।

ਜੇਕਰ ਤੁਹਾਨੂੰ ਇੱਕ ਭਰੋਸੇਮੰਦ ਪਲੇਟਫਾਰਮ ਦੀ ਜ਼ਰੂਰਤ ਹੈ ਜੋ ਤੁਹਾਨੂੰ ਖੇਤੀਬਾੜੀ ਸੈਕਟਰ ਦੇ ਸੰਬੰਧ ਵਿੱਚ ਤਾਲਾਬੰਦੀ ਦੌਰਾਨ ਸਰਕਾਰੀ ਦਿਸ਼ਾ-ਨਿਰਦੇਸ਼ਾਂ ਬਾਰੇ ਅੱਪਡੇਟ ਕੀਤੀ ਜਾਣਕਾਰੀ ਪ੍ਰਦਾਨ ਕਰ ਸਕੇ ਜਾਂ ਤੁਹਾਨੂੰ ਕਿਸੇ ਵੀ ਖੇਤੀ ਪ੍ਰਕਿਰਿਆ ਬਾਰੇ ਕੋਈ ਚਿੰਤਾ ਹੈ, ਤਾਂ ਆਪਣੀ ਖੇਤੀ ਤੁਹਾਡੇ ਲਈ ਹਾਜ਼ਰ ਹੈ। ਆਪਣੀਆਂ ਸਾਰੀਆਂ ਖੇਤੀ ਸਮੱਸਿਆਵਾਂ ਬਾਰੇ ਉਦਯੋਗੀ ਮਾਹਿਰਾਂ ਤੋਂ ਤੁਰੰਤ ਹੱਲ ਲੈਣ ਲਈ ਐਂਡਰੋਈਡ/ਆਈ ਓ ਐੱਸ ਐਪ ਡਾਊਨਲੋਡ ਕਰੋ ਜਾਂ ਆਪਣੀ ਖੇਤੀ ਦੀ ਵੈੱਬਸਾਈਟ ‘ਤੇ ਜਾਓ।

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ