ਸੂਣ ਵਾਲੇ ਪਸ਼ੂਆਂ ਦੀ ਸਿਹਤ ਨੂੰ ਧਿਆਨ ਵਿੱਚ ਰੱਖਦੇ ਹੋਏ, ਉਹਨਾਂ ਲਈ ਚੰਗੇ ਅਤੇ ਵਧੀਆ ਸ਼ੈੱਡ ਅਤੇ ਕਮਰੇ ਦੀ ਲੋੜ ਹੁੰਦੀ ਹੈ। ਰੋਸ਼ਨੀ, ਪਾਣੀ ਅਤੇ ਤਾਜੀ ਹਵਾ ਆਉਣ ਜਾਣ ਦਾ ਯੋਗ ਪ੍ਰਬੰਧ ਅਤੇ ਮਲ ਮੂਤਰ ਦਾ ਠੀਕ ਨਿਕਾਸ ਨਾ ਹੋਣ ਕਾਰਣ ਪਸ਼ੂਆਂ ਨੂੰ ਕਈ ਕਿਸਮ ਦੀਆਂ ਬਿਮਾਰੀਆਂ ਲੱਗ ਜਾਂਦੀਆਂ ਹਨ। ਇਸ ਲਈ ਪਸ਼ੂਆਂ ਨੂੰ ਅਰੋਗ ਅਤੇ ਅਰਾਮਦੇਹ ਰੱਖਣ ਲਈ ਸਾਫ-ਸੁਥਰੇ ਸ਼ੈੱਡ ਅਤੇ ਕਮਰੇ ਦੀ ਲੋੜ ਹੁੰਦੀ ਹੈ।
ਮੱਝਾਂ ਦੇ ਸੂਣ ਵਾਲਾ ਕਮਰਾ:
- ਸ਼ੈੱਡ ਦੇ ਇੱਕ ਪਾਸੇ ਪਸ਼ੂਆਂ ਲਈ ਵੱਖਰਾ ਸੂਣ ਵਾਲਾ ਕਮਰਾ ਬਣਾਉਣਾ ਚਾਹੀਦਾ ਹੈ। ਸੂਣ ਤੋਂ 10-15 ਦਿਨ ਪਹਿਲਾਂ ਗੱਭਣ ਗਾਂ ਜਾਂ ਮੱਝ ਨੂੰ ਬਾਕੀ ਪਸ਼ੂਆਂ ਤੋਂ ਅਲੱਗ ਕਰ ਦੇਣਾ ਚਾਹੀਦਾ ਹੈ।
- ਇਸ ਨੂੰ ਅਰਾਮਦਾਇਕ ਜਗ੍ਹਾ ਅਤੇ ਵੱਖਰੇ ਕਮਰੇ ਵਿੱਚ ਰੱਖੋ ਜਿੱਥੇ ਉਸ ਨੂੰ ਦੂਸਰੇ ਪਸ਼ੂ ਬੇਚੈਨ ਨਾ ਕਰ ਸਕਣ।
- ਸੂਣ ਵਾਲੇ ਪਸ਼ੂ ਨੂੰ ਜੱਚਾ ਕਮਰੇ ਵਿੱਚ ਲਿਜਾਣ ਤੋਂ ਪਹਿਲਾ ਕਮਰੇ ਨੂੰ ਚੰਗੀ ਤਰ੍ਹਾਂ ਸਾਫ ਕਰੋ ਅਤੇ ਫਿਨਾਇਲ ਜਾ ਫੀਨੋਲ ਦੇ ਘੋਲ ਨਾਲ ਕਿਰਮ ਰਹਿਤ ਕਰ ਦੇਣਾ ਚਾਹੀਦਾ ਹੈ।
- ਸੂਣ ਵੱਲ ਕਮਰੇ ਦੀ ਜਗ੍ਹਾ 100 ਤੋਂ 120 ਵਰਗ ਫੁੱਟ ਛੱਤੀ ਹੋਈ ਅਤੇ 180 ਤੋਂ 200 ਵਰਗ ਫੁੱਟ ਅਣਛੱਤੀ ਜਾਂ ਖੁੱਲੀ ਹੋਣੀ ਚਾਹੀਦੀ ਹੈ ਜੋ ਹਵਾਦਾਰ ਅਤੇ ਰੋਸ਼ਨੀ ਭਰਪੂਰ ਹੋਵੇ ।
- ਇਸ ਕਮਰੇ ਵਿੱਚ ਪੱਠੇ ਅਤੇ ਪਾਣੀ ਪੀਣ ਵਾਲੀ ਖੁਰਲੀ ਠੀਕ ਢੰਗ ਨਾਲ ਬਣਾਉਣੀ ਚਾਹੀਦੀ ਹੈ। ਪਸ਼ੂਆਂ ਦੇ ਸੂਣ ਵਾਲੇ ਕਮਰੇ ਵੱਛੜੂਆਂ ਦੇ ਕਮਰੇ ਦਫਤਰ ਦੇ ਨਜਦੀਕ ਹੋਣੇ ਚਾਹੀਦੇ ਹਨ ਤਾਂ ਜੋ ਇਹਨਾਂ ਸਾਰਿਆਂ ਦੀ ਆਸਾਨੀ ਨਾਲ ਨਿਗਰਾਨੀ ਕੀਤੀ ਜਾ ਸਕੇ।
ਸਫਾਈ:
- ਜਿੱਥੇ ਪਸ਼ੂਆਂ ਲਈ ਵਧੀਆ ਕਿਸਮ ਦੇ ਅਰਾਮਦਾਇਕ ਸ਼ੈੱਡ ਬਣਾਉਣ ਦੀ ਸਲਾਹ ਦਿੱਤੀ ਜਾਂਦੀ ਹੈ ਉਸ ਦੇ ਨਾਲ-ਨਾਲ ਪਸ਼ੂ ਘਰਾਂ ਦੀ ਸਫਾਈ ਵੱਲ ਵੀ ਪੂਰਾ ਧਿਆਨ ਦੇਣਾ ਚਾਹੀਦਾ ਹੈ।
- ਹਰ ਰੋਜ ਸ਼ੈੱਡਾਂ ਵਿੱਚੋਂ ਗੋਹਾ, ਮਲ ਮੂਤਰ, ਵਿਛਾਈ, ਖੁਰਲੀਆਂ ਵਿੱਚ ਬਚੇ ਪੱਠੇ ਆਦਿ ਬਾਹਰ ਕੱਢਣ ਮਗਰੋਂ ਸ਼ੈੱਡ ਨੂੰ ਸਾਫ ਪਾਣੀ ਨਾਲ ਚੰਗੀ ਤਰ੍ਹਾਂ ਧੋਣਾ ਚਾਹੀਦਾ ਹੈ।
- ਹਰ ਮਹੀਨੇ ਅਤੇ ਖਾਸ ਕਰਕੇ ਵਰਖਾ ਦੀ ਰੁੱਤ ਵਿੱਚ ਸ਼ੈੱਡ ਨੂੰ ਮਹੀਨੇ ਵਿੱਚ ਦੋ ਵਾਰੀ ਕਿਰਮ ਰਹਿਤ ਕਰ ਦੇਣਾ ਚਾਹੀਦਾ ਹੈ ਤਾਂ ਜੋ ਬਿਮਾਰੀ ਫੈਲਾਉਣ ਵਾਲੇ ਕੀਟਾਣੂਆਂ ਦਾ ਨਾਸ਼ ਹੋ ਜਾਵੇ।
- ਸ਼ੈੱਡ ਨੂੰ ਕਿਰਮ ਰਹਿਤ ਕਰਨ ਲਈ ਕਿਹੜਾ ਢੰਗ ਵਰਤਿਆ ਜਾਵੇ ਇਹ ਪਸ਼ੂ ਘਰਾਂ ਦੇ ਢਾਂਚੇ ਜਿਵੇਂ ਕਿ ਕੱਚੇ ਜਾਂ ਪੱਕੇ ਫਰਸ਼ ਅਤੇ ਜੀਵਾਣੂ ਵੈਜੀਟੇਟਿਵ ਹਾਲਤ ਵਿੱਚ ਹੋਣ ਤਾਂ ਉਹਨਾਂ ਨੂੰ ਨਸ਼ਟ ਕਰਨਾ ਸੌਖਾ ਹੁੰਦਾ ਹੈ ਅਤੇ ਸਪੋਰ ਬਣਾਉਣ ਵਾਲਿਆਂ ਨੂੰ ਖਤਮ ਕਰਨਾ ਔਖਾ ਹੁੰਦਾ ਹੈ।
ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ