ਇਹ ਘੋਲ ਇੱਕ ਨਦੀਨਨਾਸ਼ਕ ਦੇ ਤੌਰ ‘ਤੇ ਵਰਤਿਆ ਜਾਂਦਾ ਹੈ, ਜਿਸ ਨਾਲ ਵਾਤਾਵਰਨ ਨੂੰ ਕੋਈ ਨੁਕਸਾਨ ਨਹੀਂ ਹੁੰਦਾ। ਇਹ ਘੋਲ ਨੂੰ ਅਸੀਂ ਘਰੇਲੂ ਚੀਜ਼ਾਂ ਦੁਆਰਾ ਆਸਾਨੀ ਨਾਲ ਤਿਆਰ ਕਰ ਸਕਦੇ ਹਾਂ। ਇਹ ਕੀੜਿਆਂ ਦੀ ਰੋਕਥਾਮ ਵਿਚ ਬਹੁਤ ਫਾਇਦੇਮੰਦ ਸਿੱਧ ਹੁੰਦਾ ਹੈ।
ਲੋੜੀਂਦੀਆਂ ਚੀਜ਼ਾਂ:
• 3-5 ਕਿੱਲੋ ਕਰੰਜ ਰੁੱਖ ਦੇ ਪੱਤੇ
• 3 ਕਿੱਲੋ ਨਿੰਮ ਦੇ ਪੱਤੇ
• 1 ਲੀਟਰ ਅਰਿੰਡ ਦਾ ਤੇਲ
• 10 ਲੀਟਰ ਗਾਂ ਦਾ ਪਿਸ਼ਾਬ
• 2 ਕਿੱਲੋ ਚਿੱਟੇ ਧਤੂਰੇ ਦੇ ਪੱਤੇ
• 50 ਗ੍ਰਾਮ ਸਰਫ
ਤਿਆਰ ਕਰਨ ਦਾ ਤਰੀਕਾ:
10 ਲੀਟਰ ਗਾਂ ਦੇ ਪਿਸ਼ਾਬ ਵਿੱਚ ਕਰੰਜ, ਨਿੰਮ ਅਤੇ ਧਤੂਰੇ ਦੇ ਪੱਤਿਆਂ ਨੂੰ ਉਬਾਲ ਲਓ। ਇਸ ਘੋਲ ਨੂੰ ਉਦੋਂ ਤੱਕ ਉਬਾਲਦੇ ਰਹੋ ਜਦੋਂ ਤੱਕ ਇਹ 5 ਲੀਟਰ ਤੱਕ ਰਹਿ ਜਾਵੇ । ਉਬਾਲਣ ਤੋਂ ਬਾਅਦ ਇਸ ਨੂੰ ਠੰਡਾ ਕਰ ਦਿਓ। ਇਸ ਘੋਲ ਨੂ ਛਾਣ ਲਵੋ ਅਤੇ ਇਸ ਵਿੱਚ 1 ਲੀਟਰ ਅਰਿੰਡ ਦਾ ਤੇਲ ਅਤੇ 50 ਗ੍ਰਾਮ ਸਰਫ ਘੋਲ ਲਵੋ । ਇਹ ਘੋਲ ਤੁਸੀ 6 ਮਹੀਨਿਆਂ ਤੱਕ ਵਰਤ ਸਕਦੇ ਹੋ।
ਵਰਤਣ ਦਾ ਤਰੀਕਾ:
16 ਲੀਟਰ ਪਾਣੀ ਵਿੱਚ 150 ਮਿਲੀਲੀਟਰ ਇਸ ਘੋਲ ਨੂੰ ਮਿਕਸ ਕਰਕੇ ਸ਼ਖਾਵਾਂ ਅਤੇ ਜੜ੍ਹਾਂ ‘ਤੇ ਸਪਰੇਅ ਕਰੋ।
ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ