ਜਾਣੋ ਧਨੀਏ ਦੇ ਅਦਭੁਤ ਫਾਇਦਿਆਂ ਬਾਰੇ

ਧਨੀਆ ਇੱਕ ਤਰ੍ਹਾਂ ਦਾ ਮਸਾਲਾ ਹੁੰਦਾ ਹੈ, ਜਿਸ ਨੂੰ ਭਾਰਤ ‘ਚ ਭਾਰੀ ਮਾਤਰਾ ‘ਚ ਉਗਾਇਆ ਜਾਂਦਾ ਹੈ। ਸਾਲ ਦੇ ਹਰ ਮੌਸਮ ‘ਚ ਧਨੀਏ ਦੀ ਪੈਦਾਵਾਰ ਕੀਤੀ ਜਾਂਦੀ ਹੈ। ਧਨੀਆ ਵਿੱਚ 8 ਫੀਸਦੀ ਫਾਈਬਰ, 2.9 ਫੀਸਦੀ ਕੈਲਸ਼ੀਅਮ ਅਤੇ ਗੁਣਕਾਰੀ ਤੱਤ ਪਾਏ ਜਾਂਦੇ ਹਨ। ਧਨੀਆ ਦੀ ਵਰਤੋਂ ਸਬਜ਼ੀ ‘ਚ ਮਸਾਲੇ ਦੇ ਰੂਪ ਵਿੱਚ ਵੀ ਕੀਤੀ ਜਾਂਦੀ ਹੈ। ਸੁੱਕਾ ਧਨੀਆ ਸਾਡੀ ਸਿਹਤ ਲਈ ਵੀ ਬਹੁਤ ਫਾਇਦੇਮੰਦ ਹੁੰਦਾ ਹੈ। ਧਨੀਆ ਪਾਊਡਰ ਦੀ ਤਸੀਰ ਠੰਡੀ ਹੁੰਦੀ ਹੈ। ਇਸ ਲਈ ਇਸਦੇ ਸੇਵਨ ਨਾਲ ਪੇਟ ਦੀ ਇਨਫੈਕਸ਼ਨ, ਅਤੇ ਐਸਿਡਿਟੀ ਵਰਗੀ ਸਮੱਸਿਆਵਾਂ ਤੋਂ ਛੁਟਕਾਰਾ ਮਿਲਦਾ ਹੈ। ਇਸ ਤੋਂ ਇਲਾਵਾ ਧਨੀਆ ਪਾਊਡਰ ਦੇ ਸੇਵਨ ਨਾਲ ਯੂਰਿਨ ਇਨਫੈਕਸ਼ਨ, ਬਲੱਡ ਸ਼ੂਗਰ ਅਤੇ ਢਿੱਡ ਦੀ ਜਲਨ ਵਰਗੀ ਸਮੱਸਿਆਵਾਂ ਤੋਂ ਵੀ ਛੁਟਕਾਰਾ ਮਿਲਦਾ ਹੈ।

ਘਰੇਲੂ ਨੁਸਖਿਆਂ ਵਿੱਚ ਧਨੀਏ ਦੀ ਵਰਤੋਂ ਅੱਜ ਅਸੀ ਕੁੱਝ ਘਰੇਲੂ ਨੁਸਖਿਆਂ ਦੇ ਬਾਰੇ ਦੱਸਣ ਜਾ ਰਹੇ ਹਾਂ ਜਿਸਦੇ ਇਸਤੇਮਾਲ ਨਾਲ ਤੁਸੀ ਹਮੇਸ਼ਾ ਤੰਦਰੁਸਤ ਰਹਿ ਸਕਦੇ ਹੋ।ਜੇਕਰ ਤੁਹਾਨੂੰ ਕਬਜ਼, ਉਲਟੀ, ਦਸਤ, ਗੈਸ, ਬਦਹਜ਼ਮੀ ਅਤੇ ਢਿੱਡ ਦਰਦ ਦੀ ਸਮੱਸਿਆ ਹੈ ਤਾਂ ਅਜਿਹੇ ਵਿੱਚ ਧਨੀਆ ਪਾਊਡਰ ਵਿੱਚ ਥੋੜ੍ਹਾ ਜਿਹੀ ਹਿੰਗ ਅਤੇ ਕਾਲ਼ਾ ਲੂਣ ਪਾ ਕੇ ਇੱਕ ਗਲਾਸ ਪਾਣੀ ਦੇ ਨਾਲ ਮਿਲਾਕੇ ਪੀ ਲਵੋ, ਅਜਿਹਾ ਕਰਨ ਨਾਲ ਤੁਹਾਨੂੰ ਇਨ੍ਹਾਂ ਸਾਰੀ ਸਮੱਸਿਆਵਾਂ ਤੋਂ ਆਰਾਮ ਮਿਲ ਜਾਵੇਗਾ। ਕਦੇ ਕਦੇ ਕੁੱਝ ਗਲਤ ਖਾ ਲੈਣ ਦੇ ਕਾਰਨ ਫ਼ੂਡ ਪੋਇਜ਼ਨਿੰਗ ਵਰਗੀ ਬਿਮਾਰੀਆਂ ਹੋ ਜਾਂਦੀ ਹੈ। ਅਜਿਹੇ ਵਿੱਚ ਜੇਕਰ ਤੁਸੀ ਆਪਣੇ ਖਾਣ ਵਿੱਚ ਥੋੜ੍ਹਾ ਜਿਹਾ ਧਨੀਆ ਪਾਊਡਰ ਦਾ ਇਸਤੇਮਾਲ ਕਰਦੇ ਹੋ ਤਾਂ ਇਸ ਨਾਲ ਫ਼ੂਡ ਪੋਇਜ਼ਨਿੰਗ ਦੇ ਬੈਕਟੀਰੀਆ ਤੋਂ ਬਚਾਅ ਹੁੰਦਾ ਹੈ।

ਰੈਗੂਲਰ ਧਨੀਆ ਪਾਊਡਰ ਦਾ ਸੇਵਨ ਕਰਨ ਨਾਲ ਬਾਡੀ ਵਿੱਚ ਸ਼ੂਗਰ ਦਾ ਲੇਵਲ ਕੰਟਰੋਲ ਵਿੱਚ ਰਹਿੰਦਾ ਹੈ ਅਤੇ ਇਨਸੁਲਿਨ ਦੀ ਮਾਤਰਾ ਵੱਧਦੀ ਹੈ। ਜੇਕਰ ਤੁਹਾਨੂੰ ਕਮਜ਼ੋਰੀ ਜਾਂ ਚੱਕਰ ਆਉਣ ਦੀ ਸਮੱਸਿਆ ਹੈ ਤਾਂ ਰਾਤ ਨੂੰ ਸੋਣ ਤੋਂ ਪਹਿਲਾਂ ਧਨੀਆ ਪਾਊਡਰ ਅਤੇ ਔਲਾ ਪਾਊਡਰ ਨੂੰ ਪਾਣੀ ਵਿੱਚ ਪਾ ਕੇ ਛੱਡ ਦਿਓ, ਸਵੇਰੇ ਉੱਠਣ ਦੇ ਬਾਅਦ ਇਸ ਪਾਣੀ ਦਾ ਸੇਵਨ ਕਰੋ, ਅਜਿਹਾ ਕਰਨ ਨਾਲ ਕਮਜੋਰੀ ਅਤੇ ਚੱਕਰ ਆਉਣ ਦੀ ਸਮੱਸਿਆ ਦੂਰ ਹੋ ਜਾਵੇਗੀ। ਹਰੇ ਧਨੀਏ ‘ਚ ਵਿਟਾਮਿਨ ਏ, ਸੀ, ਪੋਟਾਸ਼ੀਅਮ, ਫਾਸਫੋਰਸ, ਕੈਲਸ਼ੀਅਮ, ਕੈਰੋਟੀਨ, ਆਇਰਨ, ਫਾਈਬਰ ਵਰਗੇ ਕਈ ਪੌਸ਼ਕ ਤੱਤ ਹੁੰਦੇ ਹਨ। ਜੋ ਕਈ ਤਰ੍ਹਾਂ ਦੇ ਰੋਗਾਂ ਤੋਂ ਸਰੀਰ ਨੂੰ ਬਚਾਉਂਦੇ ਹਨ।

ਆਓ ਜਾਣਦੇ ਹਾਂ ਇਸ ਦੇ ਫਾਈਦੇ ਬਾਰ:-

  • ਹਰਾ ਧਨੀਆ ਮੂੰਹ ਦੇ ਅੰਦਰ ਦੇ ਜਖ਼ਮ ਹੋਣ ਤੋਂ ਬਚਾਉਂਦਾ ਹੈ
  • ਇਸ ਨਾਲ ਸਰੀਰ ਦੇ ਅੰਦਰੂਨੀ ਅਤੇ ਬਾਹਰੀ ਜਲਣ ਅਤੇ ਪੇਟ ਦੀ ਗੈਸ ਨੂੰ ਦੂਰ ਕਰਦਾ ਹੈ।
  • ਇਸ ਦੇ ਰੋਜ਼ਾਨਾ ਇਸਤੇਮਾਲ ਦੇ ਨਾਲ ਸਿਰਦਰਦ ‘ਚ ਵੀ ਰਾਹਤ ਮਿਲਦੀ ਹੈ।
  • ਇਸ ਨਾਲ ਕਲੈੱਸਟ੍ਰੋਲ ਦੀ ਸਮੱਸਿਆ ਘੱਟ ਹੁੰਦੀ ਹੈ।
  • ਜੇਕਰ ਨਕਸੀਰ ਫੁੱਟਣ ਦੀ ਸਮੱਸਿਆ ਹੈ ਤਾਂ ਇਸ ਦੇ ਰਸ ਨੂੰ ਨੱਕ ‘ਚ ਪਾਉਣ ਨਾਲ ਇਸ ਸਮੱਸਿਆਂ ਤੋਂ ਰਾਹਤ ਮਿਲਦੀ ਹੈ।
  • ਹਰਾ ਧਨੀਆ ਰੇਸ਼ੇ ਨੂੰ ਜੜ੍ਹ ਤੋਂ ਖ਼ਤਮ ਕਰਦਾ ਹੈ।
  • ਇਸ ਦਾ ਰਸ ਨਿਮੋਨੀਆ ਦੇ ਰੋਗ ਲਈ ਵੀ ਫਾਈਦੇਮੰਦ ਹੈ।
  • ਇਹ ਲੀਵਰ ਦੀ ਕਾਰਜਸ਼ੀਲਤਾ ਨੂੰ ਠੀਕ ਕਰਦਾ ਹੈ ਅਤੇ ਪਾਚਣ ਸ਼ਕਤੀ ਨੂੰ ਵੀ ਠੀਕ ਕਰਦਾ ਹੈ।
  • ਹਰਾ ਧਨੀਆ ਖੂਨ ‘ਚ ਇੰਸੋਲਿਨ ਦੀ ਮਾਤਰਾ ਨੂੰ ਸਹੀ ਕਰਦਾ ਹੈ।
  • ਜਿਸ ਨਾਲ ਕਿਡਨੀ ਸਬੰਧੀ ਰੋਗ ਦੀ ਸਮੱਸਿਆ ਘੱਟ ਹੋ ਜਾਂਦੀ ਹੈ।

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ