beetal goat

ਜਾਣੋ ਬੱਕਰੀ ਪਾਲਣ ਤੋਂ ਕਿਵੇਂ ਲਈ ਜਾਵੇ ਵਧੇਰੇ ਆਮਦਨ

ਬੱਕਰੀ ਪਾਲਣ ਵੱਲ ਪਹਿਲਾਂ ਨਾਲੋਂ ਰੁਝਾਨ ਵੱਧਦਾ ਜਾ ਰਿਹਾ ਹੈ ਕਿਉਂਕਿ ਦੁੱਧ ਤੇ ਮੀਟ ਲਈ ਪਾਲੀ ਜਾਣ ਵਾਲੀਆਂ ਬੱਕਰੀਆਂ ਛੋਟੀ ਉਮਰ ਤੋਂ ਹੀ ਪੈਦਾਵਾਰ ਸ਼ੁਰੂ ਕਰ ਦਿੰਦੀਆਂ ਹਨ। ਇਸ ਦੇ ਦੁੱਧ ਦੇ ਗੁਣਾਂ ਦਾ ਫਾਈਦਾ ਉਹਨਾਂ ਵੀਰਾਂ ਨੂੰ ਚੰਗੀ ਤਰ੍ਹਾਂ ਪਤਾ ਚੱਲ ਗਿਆ ਹੋਣਾ ਜਿਹਨਾਂ ਨੇ ਆਪਣੇ ਬਲੱਡ ਸੈੱਲ ਘਟਣ ਤੇ 300 ਤੋਂ 400 ਰੁਪਏ ਕਿੱਲੋ ਤੱਕ ਦੁੱਧ ਖਰੀਦਿਆ ਹੈ। ਹੁਣ ਗੱਲ ਕਰਦੇ ਹਾਂ ਇਸ ਤੋਂ ਆਮਦਨ ਦੀ ।

ਬੀਟਲ ਕਿਸਮ ਦੀ ਬੱਕਰੀ ਇਕ ਸਾਲ ਵਿਚ 4 ਨਗ ਬੱਚਿਆਂ ਦੇ ਦਿੰਦੀ ਹੈ, ਜੇਕਰ ਇਹਨਾਂ ਬੱਚਿਆਂ ਨੂੰ ਥੋੜੇ ਸਮੇਂ ਬਾਅਦ ਹੀ ਵੇਚਿਆ ਜਾਵੇ ਤਾਂ ਵੀ ਇਹਨਾਂ ਦੀ ਕੀਮਤ 3000 ਰੁਪਏ ਪ੍ਰਤੀ ਨਗ ਹੁੰਦੀ ਹੈ। ਇਸ ਦਾ ਮੀਟ 400-450 ਰੁਪਏ ਕਿੱਲੋ ਵਿਕਦਾ ਹੈ ਇਕ ਚੰਗੇ ਵਜ਼ਨ ਦਾ ਬੱਕਰਾ 20-25 ਹਜ਼ਾਰ ਤੱਕ ਵਿਕਦਾ ਹੈ। ਇਸਦੀ ਖੁਰਾਕ ਨੂੰ ਸਸਤਾ ਕਰਨ ਲਈ ਖੇਤੀਬਾੜੀ ਦੇ ਉਪ-ਉਤਪਾਦ ਅਤੇ ਆਰਗੈਨਿਕ ਵਾਧੂ ਪਦਾਰਥ ਵੀ ਦਿੱਤੇ ਜਾ ਸਕਦੇ ਹਨ। ਇਸ ਤੋਂ ਇਲਾਵਾ ਬੱਕਰੀਆਂ ਨੂੰ ਬਿਮਾਰੀਆਂ ਵੀ ਘੱਟ ਲਗਦੀਆਂ ਹਨ। ਸੋ ਜੇਕਰ ਬੱਕਰੀ ਪਾਲਣ ਨੂੰ ਵੱਡੇ ਪੱਧਰ ਤੇ ਵੀ ਕੀਤਾ ਜਾਵੇ ਤਾਂ ਬਹੁਤ ਲਾਹੇਵੰਦ ਧੰਦਾ ਸਾਬਿਤ ਹੋ ਸਕਦਾ ਹੈ।

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ