virus

ਜਾਣੋ ਮੂੰਗੀ ਦੇ ਚਿਤਕਬਰਾ ਰੋਗ ਅਤੇ ਇਸਦੀ ਰੋਕਥਾਮ ਬਾਰੇ

ਇਹ ਚਿੱਟੀ ਮੱਖੀ ਰਾਹੀਂ ਫੈਲਣ ਵਾਲਾ ਇੱਕ ਵਿਸ਼ਾਣੂ ਰੋਗ ਹੈ। ਇਸਦਾ ਹਮਲਾ ਮੂੰਗੀ ਤੇ ਜਿਆਦਾ ਦੇਖਿਆ ਜਾਂਦਾ ਹੈ। ਬੇਤਰਤੀਬ ਪੀਲੇ ਅਤੇ ਹਰੇ ਚਟਾਖ ਬੂਟਿਆਂ ਦੇ ਪੱਤੇ ਉੱਪਰ ਪਾਏ ਜਾਂਦੇ ਹਨ ਅਤੇ ਉਨ੍ਹਾਂ ਨੂੰ ਕੋਈ ਫਲ ਨਹੀਂ ਲੱਗਦਾ ਜਾਂ ਬਹੁਤ ਹੀ ਘੱਟ ਪੀਲੀਆਂ ਫਲੀਆਂ ਲੱਗਦੀਆਂ ਹਨ।

ਰੋਕਥਾਮ

ਫ਼ਸਲ ਦੇ ਆਰੰਭ ਵਿੱਚ ਹੀ ਪ੍ਰਭਾਵਿਤ ਬੂਟੇ ਕੱਢ ਦਿਓ। ਚਿੱਟੀ ਮੱਖੀ ਦੇ ਵਿਸ਼ਾਣੂ ਰੋਗ ਨੂੰ ਰੋਕਣ ਲਈ ਮੈਲਾਥਿਓਨ 50 ਈ ਸੀ 375 ਮਿ.ਲੀ. ਜਾਂ ਰੋਗੋਰ 30 ਈ ਸੀ 250 ਮਿ.ਲੀ. ਜਾਂ ਮੈਟਾਸਿਸਟੋਕਸ 25 ਈ ਸੀ 250 ਮਿ.ਲੀ. ਨੂੰ 80 ਲੀਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰੋ। ਜੇ ਲੋੜ ਪਵੇ ਤਾਂ 10 ਦਿਨ ਦੇ ਫਾਸਲੇ ਤੇ ਦੂਜਾ ਛਿੜਕਾਅ ਕਰੋ।

 

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ