ਜਾਣੋ ਰਾਗੀ ਦੇ ਫਾਇਦੇ ਅਤੇ ਨੁਕਸਾਨ ਦੇ ਬਾਰੇ

ਕੀ ਹੈ ਰਾਗੀ- ਇਹ ਇੱਕ ਖਾਣ ਵਾਲਾ ਮੋਟਾ ਅਨਾਜ ਹੈ ਜੋ ਕਈ ਪ੍ਰਕਾਰ ਦੇ ਪੋਸ਼ਕ ਪਦਾਰਥ ਨਾਲ ਯੁਕਤ ਹੈ ਅਤੇ ਊਰਜਾ ਪ੍ਰਾਪਤ ਕਰਨ ਦਾ ਬਹੁਤ ਵਧੀਆ ਸ੍ਰੋਤ ਹੈ।

ਪੋਸ਼ਕ ਤੱਤਾਂ ਨਾਲ ਭਰਪੂਰ- ਇਹ ਆਇਰਨ, ਫਾਇਬਰ, ਵਿਟਾਮਿਨਾਂ ਨਾਲ ਭਰਪੂਰ ਹੁੰਦਾ ਹੈ ਅਤੇ ਇਸ ਵਿੱਚ ਕੈਲਸ਼ੀਅਮ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ, ਇਸ ਲਈ ਰਾਗੀ ਨੂੰ ਆਪਣੇ ਭੋਜਨ ਵਿੱਚ ਜਰੂਰ ਸ਼ਾਮਲ ਕਰੋ।

ਰਾਗੀ ਦੀ ਵਰਤੋਂ ਕਰਨ ਦੇ ਤਰੀਕੇ- ਰਾਗੀ ਤੋਂ ਕਈ ਪਕਵਾਨ ਬਣਾਏ ਜਾ ਸਕਦੇ ਹਨ ਜਿਵੇਂ

•ਰਾਗੀ ਅਤੇ ਚਾਵਲ ਨੂੰ ਬਰਾਬਰ ਮਾਤਰਾ ਵਿੱਚ ਮਿਲਾ ਕੇ ਸੁਆਦ ਅਤੇ ਪੋਸ਼ਟਿਕ ਰਾਗੀ ਡੋਸਾ ਜਾਂ ਇਡਲੀ ਜਾਂ ਉਪਮਾ ਬਣਾ ਸਕਦੇ ਹਾਂ।
•ਪੀਸੀ ਹੋਏ ਰਾਗੀ ਨੂੰ ਬ੍ਰੈੱਡ ਅਤੇ ਮਫਿਨਸ ਵਿਅੰਜਣ ਵਿੱਚ ਮਿਲਾਇਆ ਜਾ ਸਕਦਾ ਹੈ।
•ਰਾਗੀ ਦਾ ਹਲਵਾ ਅਤੇ ਸੁਆਦੀ ਨਮਕੀਨ ਵੀ ਬਣਾ ਸਕਦੇ ਹਾਂ।
•ਭੁੰਨੇ ਹੋਏ ਰਾਗੀ ਨੂੰ ਪੀਸੀ ਹੋਈ ਖੰਡ, ਇਲਾਇਚੀ ਅਤੇ ਘਿਓ ਨਾਲ ਮਿਲਾ ਕੇ ਰਾਗੀ ਦੇ ਲੱਡੂ ਬਣਾ ਸਕਦੇ ਹਾਂ।

ਰਾਗੀ ਦੇ ਫਾਇਦੇ- ਆਓ ਜਾਣਦੇ ਹਾਂ ਕਿ ਰਾਗੀ ਕਿਸ ਤਰ੍ਹਾਂ ਸਾਡੀ ਸਿਹਤ ਲਈ ਲਾਭਦਾਇਕ ਹੈ।

ਹੱਡੀਆਂ ਦੇ ਵਿਕਾਸ ਲਈ- ਤੁਸੀਂ ਜਾਣਦੇ ਹੋ ਕਿ ਹੱਡੀਆਂ ਦੀ ਮਜਬੂਤੀ ਲਈ ਸਾਨੂੰ ਕੈਲਸ਼ੀਅਮ ਦੀ ਕਿੰਨੀ ਜਰੂਰਤ ਹੈ, ਰਾਗੀ ਵਿੱਚ ਹੋਰ ਅਨਾਜਾਂ ਦੇ ਮੁਕਾਬਲੇ ਜ਼ਿਆਦਾ ਮਾਤਰਾ ਵਿੱਚ ਕੈਲਸ਼ੀਅਮ ਹੁੰਦਾ ਹੈ। ਕੈਲਸ਼ੀਅਮ ਦੀ ਗੋਲੀ ਲੈਣ ਦੀ ਬਜਾਏ ਬੱਚਿਆ ਦੇ ਭੋਜਣ ਵਿੱਚ ਰਾਗੀ ਦਿਓ, ਇਸ ਨਾਲ ਕੈਲਸ਼ੀਅਮ ਦੀ ਕਮੀ ਪੂਰੀ ਹੁੰਦੀ ਹੈ।

ਅਨੀਮੀਆ ਦੂਰ ਕਰਨ ਲਈ- ਰਾਗੀ ਵਿੱਚ ਆਇਰਨ ਦੀ ਉਚਿਤ ਮਾਤਰਾ ਪਾਈ ਜਾਂਦੀ ਹੈ, ਪੁੰਗਰੇ ਹੋਏ ਰਾਗੀ ਖਾਣ ਦੇ ਫਾਇਦੇ ਹੋਰ ਵੀ ਜ਼ਿਆਦਾ ਹੁੰਦੇ ਹਨ, ਕਿਉਂਕਿ ਜਦੋਂ ਰਾਗੀ ਪੁੰਗਰ ਜਾਂਦਾ ਹੈ ਤਾਂ ਇਸ ਵਿੱਚ ਵਿਟਾਮਿਨ ਸੀ ਦਾ ਸਤਰ ਵੱਧ ਜਾਂਦਾ ਹੈ। ਜਿਸ ਨਾਲ ਖਾਣੇ ਵਿੱਚ ਪਾਏ ਜਾਣ ਵਾਲੇ ਆਇਰਨ ਸੋਖਣ ਦੀ ਸ਼ਕਤੀ ਵੱਧ ਜਾਂਦੀ ਹੈ ਅਤੇ ਖੂਨ ਦੀ ਕਮੀ ਦੂਰ ਹੁੰਦੀ ਹੈ।

ਰਾਗੀ ਵਿੱਚ ਜ਼ਿਆਦਾ ਫਾਇਬਰ- ਚਿੱਟੇ ਚਾਵਲ ਦੀ ਤੁਲਨਾ ਵਿੱਚ ਰਾਗੀ ਵਿੱਚ ਜ਼ਿਆਦਾ ਮਾਤਰਾ ਵਿੱਚ ਫਾਇਬਰ ਹੁੰਦੇ ਹਨ। ਇਸ ਨਾਲ ਰਾਗੀ ਪਾਚਨ ਵਿੱਚ ਸਹਾਇਤਾ ਕਰਦਾ ਹੈ, ਜ਼ਿਆਦਾ ਖਾਣ ਤੋਂ ਬਚਾਉਂਦਾ ਹੈ ਅਤੇ ਬਹੁਤ ਸਮੇਂ ਤੱਕ ਭੁੱਖ ਨਹੀਂ ਲੱਗਣ ਦਿੰਦਾ।

ਦਿਮਾਗ ਦੇ ਲਈ- ਰਾਗੀ ਵਿੱਚ ਅਮੀਨੋਐਸਿਡ ਅਤੇ ਐਂਟੀਆੱਕਸੀਡੈਂਟ ਕਾਫੀ ਮਾਤਰਾ ਵਿੱਚ ਹੁੰਦੇ ਹਨ ਜੋ ਸਰੀਰ ਨੂੰ ਕੁਦਰਤੀ ਰੂਪ ਨਾਲ ਆਰਾਮ ਦੇਣ ਵਿੱਚ ਮਦਦ ਕਰਦੇ ਹਨ। ਆਮ ਬਿਮਾਰੀ ਜਿਵੇਂ ਕਿ ਚਿੰਤਾ, ਨੀਂਦ ਨਾ ਆਉਣੀ, ਸਿਰ ਦਰਦ ਦਾ ਹੱਲ ਰਾਗੀ ਦੁਆਰਾ ਕੀਤਾ ਜਾ ਸਕਦਾ ਹੈ।

ਸ਼ੂਗਰ ਵਿੱਚ ਫਾਇਦੇਮੰਦ- ਰਾਗੀ ਖੂਨ ਵਿੱਚ ਸ਼ੂਗਰ ਲੈਵਲ ਨੂੰ ਕੰਟਰੋਲ ਰੱਖਣ ਵਿੱਚ ਵੀ ਸਹਾਇਤਾ ਕਰਦਾ ਹੈ। ਇਸ ਵਿੱਚ ਉੱਚ ਪੋਲੀਫਿਨੋਲ ਅਤੇ ਫਾਇਬਰ ਸਮੱਗਰੀ ਪਾਈ ਜਾਂਦੀ ਹੈ ਜੋ ਮੁੱਖ ਤੌਰ ‘ਤੇ ਸਰੀਰ ਵਿੱਚ ਗਲੂਕੋਜ਼ ਦੇ ਸਤਰ ਨੂੰ ਵਧਣ ਤੋਂ ਰੋਕਦੀ ਹੈ।

ਹਾਈ ਬਲੱਡ ਪ੍ਰੈਸ਼ਰ ਕੰਟਰੋਲ- ਬੱਲਡ ਪ੍ਰੈਸ਼ਰ ਦੀ ਸਮੱਸਿਆ ਅੱਜ-ਕਲ ਸਾਰਿਆਂ ਵਿੱਚ ਬਹੁਤ ਆਮ ਹੋ ਗਈ ਹੈ। ਰਾਗੀ ਤੋਂ ਬਣੀ ਰੋਟੀ ਦਾ ਸੇਵਨ ਕਰਨ ਨਾਲ ਸਾਡਾ ਬਲੱਡ ਪ੍ਰੈਸ਼ਰ ਕੰਟਰੋਲ ਰਹਿੰਦਾ ਹੈ ਅਤੇ ਤੁਹਾਨੂੰ ਕੋਈ ਪ੍ਰੇਸ਼ਾਨੀ ਨਹੀਂ ਹੁੰਦੀ।

ਰਾਗੀ ਦੇ ਨੁਕਸਾਨ- ਹਾਲਾਂਕਿ ਰਾਗੀ ਸਾਡੇ ਲਈ ਬਹੁਤ ਫਾਇਦੇਮੰਦ ਹੈ ਪਰ ਰਾਗੀ ਦੀ ਜ਼ਿਆਦਾ ਵਰਤੋਂ ਤੋਂ ਬਚਿਆ ਜਾਣਾ ਚਾਹੀਦਾ ਹੈ ਕਿਉਂਕਿ ਇਹ ਸਰੀਰ ਵਿੱਚ ਆੱਕਸੇਲਿਕ ਐਸਿਡ ਦੀ ਮਾਤਰਾ ਵਿੱਚ ਵਾਧਾ ਕਰਦਾ ਹੈ। ਇਸ ਲਈ ਗੁਰਦੇ ਦੀ ਪੱਥਰੀ ਅਤੇ ਯੁਰੀਨਰੀ ਕੈਲਕੁਲੀ ਵਾਲੇ ਰੋਗੀਆਂ ਨੂੰ ਇਹ ਲੈਣ ਦੀ ਸਲਾਹ ਨਹੀਂ ਦਿੱਤੀ ਜਾਂਦੀ।

ਅੱਜ ਦੇ ਬਲਾੱਗ ਵਿੱਚ ਤੁਸੀਂ ਜਾਣਿਆ ਰਾਗੀ ਦੇ ਫਾਇਦਿਆਂ ਬਾਰੇ। ਅਜਿਹੇ ਹੀ ਚਕਿਤਿਸਕ ਪੌਦਿਆਂ ਦੇ ਫਾਇਦਿਆਂ ਬਾਰੇ ਜਾਣਨ ਲਈ ਗੂਗਲ ਪਲੇਅ ਸਟੋਰ ‘ਤੇ ਜਾ ਕੇ ਆਪਣੀ ਖੇਤੀ ਐਪ ਡਾਊਨਲੋਡ ਕਰੋ ਅਤੇ ਆਪਣੇ-ਆਪ ਨੂੰ ਅਜਿਹੀ ਜਾਣਕਾਰੀ ਨਾਲ ਅੱਪਡੇਟ ਰੱਖੋ।

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ