ਮਿੱਟੀ ਦੀ ਉਪਜਾਊ ਸ਼ਕਤੀ ਵਿੱਚ ਵਾਧੇ ਲਈ ਪੌਦਿਆਂ ਦੀ ਹਰੀ ਬਨਸਪਤੀ ਨੂੰ ਉਸ ਖੇਤ ਵਿੱਚ ਲਗਾ ਕੇ ਜਾਂ ਦੂਜੇ ਸਥਾਨ ਤੋਂ ਲਿਆ ਕੇ ਖੇਤ ਵਿੱਚ ਮਿਲਾ ਦੇਣ ਦੀ ਕਿਰਿਆ ਨੂੰ ਹਰੀ ਖਾਦ ਦੇਣਾ ਕਹਿੰਦੇ ਹਨ।
ਹਰੀ ਖਾਦ ਵਰਤਣ ਦੀਆਂ ਵਿਧੀਆਂ
• ਉਸੇ ਖੇਤ ਵਿੱਚ ਉਗਾਈ ਜਾਣ ਵਾਲੀ ਖਾਦ: ਜਿਸ ਖੇਤ ਵਿੱਚ ਖਾਦ ਦੇਣੀ ਹੁੰਦੀ ਹੈ, ਉਸ ਖੇਤ ਵਿੱਚ ਫ਼ਸਲ ਉਗਾ ਕੇ ਉਸ ਨੂੰ ਮਿੱਟੀ ਪਲਟਾਉਣ ਵਾਲੇ ਹੱਲ ਨਾਲ ਵਾਹ ਕੇ ਮਿੱਟੀ ਵਿੱਚ ਮਿਲਾ ਕੇ ਕੀਤਾ ਜਾਂਦਾ ਹੈ। ਇਸ ਵਿਧੀ ਨਾਲ ਹਰੀ ਖਾਦ ਤਿਆਰ ਕਰਨ ਲਈ ਸਣ, ਢੈਂਚਾ, ਗੁਆਰ, ਮੂੰਗ, ਉਰਦ ਆਦਿ ਫ਼ਸਲਾਂ ਉਗਾਈਆਂ ਜਾਂਦੀਆਂ ਹਨ।
• ਖੇਤ ਵਿੱਚ ਦੂਰ ਉਗਾਈ ਜਾਣ ਵਾਲੀ ਹਰੀ ਖਾਦ: ਜਦੋਂ ਫ਼ਸਲਾਂ ਦੂਜੇ ਖੇਤਾਂ ਵਿੱਚ ਉਗਾਈਆਂ ਜਾਂਦੀਆਂ ਹਨ ਅਤੇ ਉੱਥੋਂ ਕੱਟ ਕੇ ਜਿਸ ਖੇਤ ਵਿੱਚ ਹਰੀ ਖਾਦ ਦੇਣੀ ਹੁੰਦੀ ਹੈ, ਉਸ ਵਿੱਚ ਮਿੱਟੀ ਪਲਟਾਉਣ ਵਾਲੇ ਹੱਲ ਨਾਲ ਵਾਹ ਕੇ ਦਬਾ ਦਿੰਦੇ ਹਨ। ਇਸ ਵਿਧੀ ਵਿੱਚ ਜੰਗਲਾਂ ਜਾਂ ਹੋਰ ਸਥਾਨ ‘ਤੇ ਉੁੱਗੇ ਦਰੱਖਤ ਅਤੇ ਝਾੜੀਆਂ ਦੇ ਪੱਤੇ ਅਤੇ ਟਾਹਣੀਆਂ ਨੂੰ ਖੇਤ ਵਿੱਚ ਮਿਲਾ ਦਿੱਤਾ ਜਾਂਦਾ ਹੈ।
• ਹਰੀ ਖਾਦ ਵਿੱਚ ਵਰਤੀਆਂ ਜਾਣ ਵਾਲੀਆਂ ਫ਼ਸਲਾਂ ਸਣ, ਢੈਂਚਾ, ਮੂੰਗ, ਉਰਦ, ਮੋਠ, ਜਵਾਰ, ਰਵਾਂਹ, ਜੰਗਲੀ, ਨੀਲ ਬਰਸੀਮ ਅਤੇ ਸੈਂਜੀ ਆਦਿ।
ਹਰੀ ਖਾਦ ਦੇ ਫਾਇਦੇ
• ਹਰੀ ਖਾਦ ਨਾਲ ਮਿੱਟੀ ਵਿੱਚ ਕਾਰਬਨਿਕ ਪਦਾਰਥ ਦੀ ਮਾਤਰਾ ਨਾਲ ਭੌਤਿਕ ਸਥਿਤੀ ਵਿੱਚ ਸੁਧਾਰ ਹੁੰਦਾ ਹੈ।
• ਨਾਈਟ੍ਰੋਜਨ ਦਾ ਵਾਧਾ ਹਰੀ ਖਾਦ ਲਈ ਵਰਤੀਆਂ ਗਈਆਂ ਦਾਲ ਵਾਲੀਆਂ ਫ਼ਸਲਾਂ ਦੀਆਂ ਜੜ੍ਹਾਂ ਵਿੱਚ ਗ੍ਰੰਥੀਆਂ ਹੁੰਦੀਆਂ ਹਨ। ਜੋ ਨਾਈਟ੍ਰੋਜਨ ਦਾ ਸਥਿਰੀਕਰਨ ਕਰਦੀ ਹੈ। ਸਿੱਟੇ ਵਜੋਂ ਨਾਈਟ੍ਰੋਜਨ ਦੀ ਮਾਤਰਾ ਵਿੱਚ ਵਾਧਾ ਹੁੰਦਾ ਹੈ। ਇੱਕ ਅਨੁਮਾਨ ਲਗਾਇਆ ਗਿਆ ਹੈ ਢੈਂਚੇ ਨੂੰ ਹਰੀ ਖਾਦ ਦੇ ਰੂਪ ਵਿੱਚ ਵਰਤਣ ਨਾਲ ਪ੍ਰਤੀ ਹੈਕਟੇਅਰ 60 ਕਿਲੋ ਨਾਈਟ੍ਰੋਜਨ ਦੀ ਬੱਚਤ ਹੁੰਦੀ ਹੈ ਅਤੇ ਮਿੱਟੀ ਦੇ ਭੌਤਿਕ ਰਸਾਇਣਿਕ ਅਤੇ ਜੈਵਿਕ ਗੁਣਾਂ ਵਿੱਚ ਵਾਧਾ ਹੁੰਦਾ ਹੈ, ਜੋ ਟਿਕਾਊ ਖੇਤੀ ਲਈ ਜ਼ਰੂਰੀ ਹੈ।
ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ