ਸਬਜ਼ੀਆਂ

ਜੈਦ ਸੀਜਨ ਵਿਚ ਇਹ ਸਬਜ਼ੀਆਂ ਵਧਾ ਸਕਦੀਆਂ ਹਨ ਕਮਾਈ

ਫਰਵਰੀ ਮਹੀਨੇ ਵਿੱਚ ਜੈਦ ਦੀਆਂ ਫਸਲਾਂ ਦੀ ਬਿਜਾਈ ਦਾ ਸਮਾਂ ਸ਼ੁਰੂ ਹੈ। ਇਹਨਾਂ ਫਸਲਾਂ ਦੀ ਬਿਜਾਈ ਮਾਰਚ ਤੱਕ ਚੱਲਦੀ ਹੈ। ਇਸ ਸਮੇਂ ਬਿਜਾਈ ਕਰਨ ਨਾਲ ਇਹ ਫਸਲਾਂ ਚੰਗੀ ਪੈਦਾਵਾਰ ਦਿੰਦੀ ਹੈ। ਇਸ ਮੌਸਮ ਵਿੱਚ ਖੀਰਾ, ਕਰੇਲਾ, ਲੌਕੀ, ਤੋਰੀ ਅਤੇ ਭਿੰਡੀ ਵਰਗੀਆਂ ਸਬਜੀਆਂ ਦੀ ਬਿਜਾਈ ਕਰਨੀ ਚਾਹੀਦੀ ਹੈ।

 

1. ਖੀਰਾ – ਖੀਰੇ ਦੀ ਖੇਤੀ ਲਈ ਖੇਤ ਵਿੱਚ ਕਿਆਰੀਆਂ ਬਣਾਓ। ਇਸ ਦੀ ਬਿਜਾਈ ਕਤਾਰ ਵਿੱਚ ਹੀ ਕਰੋ। ਕਤਾਰ ਤੋਂ ਕਤਾਰ ਦੀ ਦੂਰੀ 1.5 ਮੀਟਰ ਅਤੇ ਪੌਦੇ ਤੋਂ ਪੌਦੇ ਦੀ ਦੂਰੀ 1 ਮੀਟਰ ਰੱਖੋ। ਬਿਜਾਈ ਤੋਂ ਬਾਅਦ ਗੁਡਾਈ ਕਰਨੀ ਚਾਹੀਦੀ ਹੈ। ਖੇਤ ਵਿੱਚ ਸਫਾਈ ਰੱਖੋ ਅਤੇ ਤਾਪਮਾਨ ਵਧਣ ‘ਤੇ ਹਰੇਕ ਹਫਤੇ ਹਲਕੀ ਸਿੰਚਾਈ ਕਰੋ। ਖੇਤ ਵਿੱਚੋਂ ਖਰਪਤਵਾਰ ਹਟਾਉਂਦੇ ਰਹੋ।

 

2. ਤਰ – ਤਰ ਦੀ ਬਿਜਾਈ ਲਈ ਉਪਯੁਕਤ ਸਮਾਂ ਫਰਵਤੀ ਤੋਂ ਮਾਰਚ ਹੀ ਹੁੰਦਾ ਹੈ ਪਰ ਅਗੇਤੀ ਫਸਲ ਲੈਣ ਲਈ ਪੌਲੀਥੀਨ ਦੀਆਂ ਥੈਲੀਆਂ ਵਿੱਚ ਬੀਜ ਭਰ ਕੇ ਉਸ ਦਾ ਰੋਪਣ ਜਨਵਰੀ ਵਿੱਚ ਵੀ ਕੀਤਾ ਜਾ ਸਕਦਾ ਹੈ। ਇਸ ਦੇ ਲਈ ਇੱਕ ਏਕੜ ਜ਼ਮੀਨ ਵਿੱਚ ਇੱਕ ਕਿੱਲੋਗ੍ਰਾਮ ਬੀਜ ਦੀ ਲੋੜ ਹੁੰਦੀ ਹੈ। ਇਸ ਨੂੰ ਲਗਭਗ ਹਰ ਤਰ੍ਹਾਂ ਦੀ ਜ਼ਮੀਨ ਵਿੱਚ ਉਗਾਇਆ ਜਾ ਸਕਦਾ ਹੈ। ਜ਼ਮੀਨ ਦੀ ਤਿਆਰੀ ਸਮੇਂ ਗੋਬਰ ਦੀ ਖਾਦ ਪਾਓ ਅਤੇ ਖੇਤ ਦੀ ਤਿੰਨ-ਚਾਰ ਵਾਰ ਵਹਾਈ ਕਰਕੇ ਸੁਹਾਗਾ ਲਗਾਓ। ਖੀਰੇ ਦੀ ਬਿਜਾਈ 2 ਮੀਟ ਚੌੜੀਆਂ ਕਿਆਰੀਆਂ ਵਿੱਚ ਨਾਲੀ ਦੇ ਕਿਨਾਰਿਆਂ ‘ਤੇ ਕਰਨੀ ਚਾਹੀਦੀ ਹੈ। ਪੌਦੇ ਤੋਂ ਪੌਦੇ ਦਾ ਫਾਸਲਾ 60 ਸੈਂਟੀਮੀਟਰ ਰੱਖੋ। ਇੱਕ ਜਗ੍ਹਾ ‘ਤੇ ਦੋ-ਤਿੰਨ ਬੀਜਾਂ ਦੀ ਬਿਜਾਈ ਕਰੋ। ਬਾਅਦ ਵਿੱਚ ਇੱਕ ਸਥਾਨ ‘ਤੇ ਇੱਕ ਹੀ ਪੌਦਾ ਰੱਖੋ।

 

3. ਕਰੇਲਾ – ਹਲਕੀ ਦੋਮਟ ਮਿੱਟੀ ਕਰੇਲੇ ਦੀ ਖੇਤੀ ਲਈ ਵਧੀਆ ਹੁੰਦੀ ਹੈ। ਕਰੇਲੇ ਦੀ ਬਿਜਾਈ ਦੋ ਤਰੀਕੇ ਨਾਲ ਕੀਤੀ ਜਾਂਦੀ ਹੈ- ਬੀਜ ਅਤੇ ਪੌਦੇ ਨਾਲ। ਕਰੇਲੇ ਦੀ ਖੇਤੀ ਲਈ 2 ਤੋਂ 3 ਬੀਜ ਦੀ 2.5 ਤੋਂ 5 ਮੀਟਰ ਦੀ ਦੂਰੀ ‘ਤੇ ਬਿਜਾਈ ਕਰਨੀ ਚਾਹੀਦੀ ਹੈ। ਬੀਜ ਬੀਜਣ ਤੋਂ ਪਹਿਲਾਂ 24 ਘੰਟੇ ਤੱਕ ਪਾਣੀ ਵਿੱਚ ਭਿਓਂ ਲੈਣਾ ਚਾਹੀਦਾ ਹੈ ਇਸ ਨਾਲ ਅੰਕੁਰਣ ਜਲਦੀ ਅਤੇ ਵਧੀਆਂ ਹੁੰਦਾ ਹੈ। ਨਦੀਆਂ ਦੇ ਕਿਨਾਰਿਆਂ ਦੀ ਜ਼ਮੀਨ ਕਰੇਲੇ ਦੀ ਖੇਤੀ ਲਈ ਵਧੀਆ ਰਹਿੰਦੀ ਹੈ। ਇਸ ਦੀ ਖੇਤੀ ਕੁੱਝ ਖਾਰੀ ਜ਼ਮੀਨਾਂ ਵਿੱਚ ਕੀਤੀ ਜਾ ਸਕਦੀ ਹੈ। ਪਹਿਲੀ ਵਹਾਈ ਮਿੱਟੀ ਪਲਟਣ ਵਾਲੇ ਹਲ ਨਾਲ ਕਰੋ ਇਸ ਤੋਂ ਬਾਅਦ ਦੋ-ਤਿੰਨ ਵਾਰ ਹੈਰੋਂ ਜਾਂ ਕਲਟੀਵੇਟਰ ਚਲਾਓ।

 

4. ਲੌਕੀ – ਲੌਕੀ ਦੀ ਖੇਤੀ ਹਰ ਤਰ੍ਹਾ ਦੀ ਮਿੱਟੀ ਵਿੱਚ ਹੋ ਸਕਦੀ ਹੈ ਪਰ ਦੋਮਟ ਇਸ ਦੇ ਲਈ ਸਭ ਤੋਂ ਵਧੀਆ ਹੁੰਦੀ ਹੈ। ਲੌਕੀ ਦੀ ਖੇਤੀ ਦੇ ਲਈ ਇੱਕ ਹੈਕਟੇਅਰ ਵਿੱਚ 4.5 ਕਿਲੋਗ੍ਰਾਮ ਬੀਜ ਦੀ ਲੋੜ ਹੁੰਦੀ ਹੈ। ਬੀਜ ਖੇਤ ਵਿੱਚ ਬੀਜਣ ਤੋਂ ਪਹਿਲਾਂ 24 ਘੰਟੇ ਪਾਣੀ ਵਿੱਚ ਭਿਓਂਣ ਤੋਂ ਬਾਅਦ ਟਾਟ ਵਿੱਚ ਬੰਨ੍ਹ ਕੇ 24 ਘੰਟੇ ਲਈ ਰੱਖੋ। ਕਰੇਲੇ ਦੀ ਤਰ੍ਹਾਂ ਲੌਕੀ ਵਿੱਚ ਵੀ ਇਸ ਤਰ੍ਹਾਂ ਕਰਨ ਨਾਲ ਬੀਜਾਂ ਦਾ ਅੰਕੁਰਣ ਜਲਦੀ ਹੁੰਦਾ ਹੈ। ਲੌਕੀ ਦੇ ਬੀਜਾਂ ਲਈ 2.5 ਤੋਂ 3.5 ਮੀਟਰ ਦੀ ਦੂਰੀ ‘ਤੇ 50 ਸੈਂਟੀਮੀਟਰ ਚੌੜੀ ਅਤੇ 20 ਤੋਂ 25 ਸੈਂਟੀਮੀਟਰ ਸੰਘਣੀਆਂ ਨਾਲੀਆਂ ਬਣਾਉਣੀਆਂ ਚਾਹੀਦੀਆਂ ਹਨ। ਇਹਨਾਂ ਨਾਲੀਆਂ ਦੇ ਦੋਨਾਂ ਕਿਨਾਰਿਆ ‘ਤੇ ਗਰਮੀ ਵਿੱਚ 60 ਤੋਂ 75 ਸੈਂਟੀਮੀਟਰ ਦੇ ਫਾਸਲੇ ‘ਤੇ ਬੀਜਾਂ ਦੀ ਬਿਜਾਈ ਕਰਨੀ ਚਾਹੀਦੀ ਹੈ। ਇੱਕ ਜਗ੍ਹਾ ‘ਤੇ 2 ਤੋਂ 3 ਬੀਜ 4 ਸੈਂਟੀਮੀਟਰ ਡੂੰਘਾਈ ਵਿੱਚ ਬੀਜੋ।

 

5. ਭਿੰਡੀ – ਭਿੰਡੀ ਦੀ ਅਗੇਤੀ ਕਿਸਮ ਦੀ ਬਿਜਾਈ ਫਰਵਰੀ ਤੋਂ ਮਾਰਚ ਵਿੱਚ ਕਰਦੇ ਹਨ। ਇਸ ਦੀ ਖੇਤੀ ਹਰ ਤਰ੍ਹਾਂ ਦੀ ਮਿੱਟੀ ਵਿੱਚ ਹੋ ਜਾਂਦੀ ਹੈ। ਭਿੰਡੀ ਦੀ ਖੇਤੀ ਲਈ ਖੇਤ ਦੀ ਦੋ-ਤਿੰਨ ਵਾਰ ਵਹਾਈ ਕਰਕੇ ਮਿੱਟੀ ਨੂੰ ਭੁਰਭੁਰਾ ਕਰ ਲੈਣਾ ਚਾਹੀਦਾ ਹੈ ਅਤੇ ਫਿਰ ਸੁਹਾਗਾ ਚਲਾ ਕੇ ਸਮਤਲ ਕਰ ਲੈਣਾ ਚਾਹੀਦਾ ਹੈ। ਬਿਜਾਈ ਕਤਾਰਾਂ ਵਿੱਚ ਕਰਨੀ ਚਾਹੀਦੀ ਹੈ। ਕਤਾਰ ਤੋਂ ਕਤਾਰ ਦੀ ਦੂਰੀ 15-20 ਸੈਂਟੀਮੀਟਰ ਰੱਖਣੀ ਚਾਹੀਦੀ ਹੈ। ਬਿਜਾਈ ਤੋਂ 15-20 ਦਿਨ ਬਾਅਦ ਪਹਿਲੀ ਗੁਡਾਈ ਕਰਨੀ ਜ਼ਰੂਰੀ ਹੁੰਦੀ ਹੈ। ਖਰਪਤਵਾਰ ਦੀ ਰੋਕਥਾਮ ਲਈ ਰਸਾਇਣਿਕ ਦਾ ਵੀ ਪ੍ਰਯੋਗ ਕੀਤਾ ਜਾ ਸਕਦਾ ਹੈ।

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ