pregnant cattle

ਪਸ਼ੂਆਂ ਤੋਂ ਇਨਸਾਨਾਂ ਵਿੱਚ ਫੈਲਣ ਵਾਲੀ ਇੱਕ ਲਾ-ਇਲਾਜ਼ ਬਿਮਾਰੀ-ਬਰੂਸੀਲੋਸਿਸ

ਪਸ਼ੂਆਂ ਦੇ ਗਰਭ ਧਾਰਨ ਤੋਂ ਬਾਅਦ ਨਾਲ ਦੀ ਨਾਲ ਉਸ ਦੀ ਖ਼ਾਸ ਸੰਭਾਲ ਤੇ ਖੁਰਾਕ ਦਾ ਕੰਮ ਸ਼ੁਰੂ ਹੋ ਜਾਂਦਾ ਹੈ। ਕਈ ਵਾਰ ਮੱਝਾਂ ਅਤੇ ਗਾਵਾਂ ਵਿੱਚ ਗਰਭ ਜਾਂ ਉਸ ਵਿੱਚ ਪਲ ਰਹੇ ਬੱਚੇ ਦਾ ਜ਼ਿੰਦਾਂ ਜਾਂ ਮਰਿਆ ਹੋਇਆ ਗਰਭ ਦੇ ਕਿਸੇ ਵੀ ਮਹੀਨੇ ਵਿੱਚ ਸੁੱਟ ਦੇਣਾ ਜਿਹੜਾ ਕਿ ਜ਼ਿੰਦਾ ਰਹਿਣ ਦੇ ਕਾਬਿਲ ਨਾ ਹੋਵੇ । ਇਸ ਨੂੰ ਤੂਅ ਜਾਣਾ ਕਹਿੰਦੇ ਹਨ ਇੱਕ ਅਜਿਹੀ ਬਿਮਾਰੀ ਹੈ ਜੋ ਬਰੂਸੈਲਾ ਨਾਂ ਦੇ ਬੈਕਟੀਰੀਆ ਕਰਕੇ ਹੁੰਦੀ ਹੈ ਤੇ ਇਸਨੂੰ ਬਰੂਸੀਲੋਸਿਸ ਕਹਿੰਦੇ ਹਨ। ਇਹ ਬਿਮਾਰੀ ਮੱਝਾਂ,ਗਾਵਾਂ,ਭੇਡਾਂ ਅਤੇ ਬੱਕਰੀਆਂ ਵਿੱਚ ਪਾਈ ਜਾਂਦੀ ਹੈ ਪਰ ਮੱਝਾਂ ਅਤੇ ਗਾਵਾਂ ਵਿੱਚ ਇਸ ਦਾ ਸਭ ਤੋਂ ਜਿਆਦਾ ਨੁਕਸਾਨ ਹੁੰਦਾ ਹੈ। ਇਹ ਬਿਮਾਰੀ ਬਿਮਾਰ ਜਾਨਵਰਾਂ ਤੋਂ ਆਦਮੀਆਂ ਨੂੰ ਵੀ ਲੱਗ ਜਾਂਦੀ ਹੈ। ਇਸ ਦੇ ਮੁੱਖ ਲੱਛਣ ਹਨ ਕਿ ਜਿਵੇਂ ਲਵੇਰੀਆਂ ਵਿੱਚ ਸੂਣ ਦੇ ਆਖਰੀ ਮਹੀਨਿਆਂ ਵਿੱਚ ਤੂਅ ਜਾਣਾ ਅਤੇ ਫਿਰ ਜੇਰ ਨਾ ਪੈਣਾ ਅਤੇ ਬੱਚੇਦਾਨੀ ਸੁੱਜ ਜਾਣਾ ਆਦਿ। ਕਈ ਵਾਰ ਮੱਝਾਂ/ਗਾਵਾਂ ਦੇ ਲੱਤਾਂ ਦੇ ਜੋੜ ਵੀ ਸੁੱਜ ਜਾਂਦੇ ਹਨ ਅਤੇ ਉਹਨਾਂ ਵਿੱਚ ਪਾਣੀ ਵਰਗਾ ਤਰਲ ਪਦਾਰਥ ਭਰ ਜਾਂਦਾ ਹੈ।

ਇਸ ਬਿਮਾਰੀ ਦਾ ਵੱਡਾ ਨੁਕਸਾਨ ਵੱਡੇ ਵੱਗਾਂ ਵਿੱਚ ਹੁੰਦਾ ਹੈ ਜਿੱਥੇ ਬਹੁਤ ਸਾਰੇ ਗੱਭਣ ਪਸ਼ੂ ਇੱਕੋ ਵੇਲੇ ਤੂਅ ਜਾਂਦੇ ਹਨ। ਜਦੋਂ ਕੋਈ ਪਸ਼ੂ ਤੂਅ ਜਾਂਦਾ ਹੈ ਤਾਂ ਇਸ ਬਿਮਾਰੀ ਦੇ ਜਰਾਸੀਮ ਮਰੇ ਹੋਏ ਬੱਚੇ ਨਾਲ ਬਾਹਰ ਆ ਜਾਂਦੇ ਹਨ ਤੇ ਪਸ਼ੂ ਦੇ ਪਿਛਲੇ ਹਿੱਸੇ ਅਤੇ ਪੂੰਛ ਨਾਲ ਲੱਗੇ ਰਹਿੰਦੇ ਹਨ। ਜਦੋਂ ਪਸ਼ੂ ਪੂਛ ਹਿਲਾਉਦਾ ਹੈ ਤਾਂ ਜਰਾਸੀਮ ਕੋਲ ਖੜ੍ਹੇ ਪਸੂਆਂ ਦੇ ਅੰਦਰ ਚਲੇ ਜਾਂਦੇ ਹਨ ਜਿਸ ਨਾਲ ਸਾਰੇ ਪਸ਼ੂ ਬਿਮਾਰ ਹੋ ਜਾਂਦੇ ਹਨ।

ਵੱਗ ਵਿੱਚ ਇਸ ਬਿਮਾਰੀ ਦਾ ਪਤਾ ਕਰਨ ਲਈ ਦੁੱਧ ਟੈਸਟ ਕੀਤਾ ਜਾਂਦਾ ਹੈ ਜਿਸਨੂੰ ਰਿੰਗ ਮਿਲਕ ਕਹਿੰਦੇ ਹਨ। ਦੁੱਧ ਟੈਸਟ ਕਰਨ ਤੋਂ ਬਾਅਦ ਜੇਕਰ ਪਤਾ ਚੱਲਣ ਤੇ ਬਿਮਾਰ ਪਸ਼ੂਆਂ ਦਾ ਖੂਨ ਵੀ ਚੈੱਕ ਕੀਤਾ ਜਾਂਦਾ ਹੈ ਤੇ ਬਿਮਾਰ ਪਸ਼ੂਆਂ ਨੂੰ ਅਸਾਨੀ ਨਾਲ ਬਾਹਰ ਕੱਢਿਆ ਜਾਦਾ ਹੈ।

ਕਿਵੇ ਕਰੀਏ ਇਲਾਜ਼ ?

ਇਸ ਬਿਮਾਰੀ ਦਾ ਕੋਈ ਪੱਕਾ ਇਲਾਜ਼ ਨਹੀ ਹੈ। ਕੁੱਝ ਕੁ ਸਾਵਧਾਨੀਆਂ ਹੀ ਹਨ ਜਿਵੇਂ ਕਿ ਸ਼ੈਡ ਵਿੱਚ ਸਫ਼ਾਈ ਅਤੇ ਵੈਕਸੀਨ ਦੇ ਟੀਕੇ । ਮਰੇ ਹੋਏ ਬੱਚੇ ਅਤੇ ਜੇਰ ਵਗੈਰਾਂ ਨੂੰ ਚੂਨਾ ਪਾ ਕੇ ਕਿਸੇ ਡੂੰਘੇ ਟੋਏ ਵਿੱਚ ਨੱਪਣਾ ਚਾਹੀਦਾ ਹੈ। ਵੈਕਸੀਨ ਦਾ ਟੀਕਾ ਕੌਟਨ ਸਟ੍ਰੇਨ 19 ਲਗਾਉਣਾ ਬਹੁਤ ਜਰੂਰੀ ਹੈ। ਇਹ ਵੈਕਸੀਨ ਸਿਰਫ ਕੱਟੀਆਂ ਅਤੇ ਵੱਛੀਆਂ ਵਿੱਚ ਲਗਾਈ ਜਾਂਦੀ ਹੈ। ਵੈਕਸੀਨ ਦਾ ਟੀਕਾ 4-8 ਮਹੀਨੇ ਦੀ ਉਮਰ ਤੱਕ ਲਗਾਇਆ ਜਾਂਦਾ ਹੈ ਤੇ ਇਸ ਦਾ ਅਸਰ ਪੰਜਵੇਂ ਸੂਏ ਤੱਕ ਰਹਿੰਦਾ ਹੈ।

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ