ਫ਼ਸਲਾਂ ਲਈ ਫਾਇਦੇਮੰਦ ਘਰੇਲੂ ਜੈਵਿਕ ਘੋਲ

ਸਮੱਗਰੀ

1. 5 ਲਿਟਰ ਲੱਸੀ

2. 1 ਲਿਟਰ ਨਾਰੀਅਲ ਪਾਣੀ

3. ਇੱਕ ਜਾਂ ਦੋ ਨਾਰੀਅਲ

4. ਅੱਧਾ ਲਿਟਰ ਤੋਂ ਇੱਕ ਲਿਟਰ ਬੇਕਾਰ ਫਲਾਂ ਦਾ ਰਸ। ਜੇਕਰ ਜੂਸ ਕੱਢਣ ਵਿੱਚ ਪ੍ਰੇਸ਼ਾਨੀ ਹੋਵੇ ਤਾਂ ਅੱਧਾ ਕਿੱਲੋ ਤੋਂ ਇੱਕ ਕਿੱਲੋ ਬੇਕਾਰ ਫਲ ਲੈ ਲਓ।

5. ਹਲਦੀ ਪਾਊਡਰ 100 ਗ੍ਰਾਮ

6. ਹਿੰਗ ਪਾਊਡਰ 10-20 ਗ੍ਰਾਮ

ਤਰੀਕਾ
ਲੱਸੀ, ਨਾਰੀਅਲ ਪਾਣੀ, ਹਲਦੀ ਪਾਊਡਰ ਅਤੇ ਹਿੰਗ ਪਾਊਡਰ ਮਿਲਾਓ। ਨਾਰੀਅਲ ਨੂੰ ਕੱਦੂ ਕਸ਼ ਕਰੋ ਅਤੇ ਫ਼ਲਾਂ ਦੇ ਜੂਸ ਵਿੱਚ ਡੁਬੋ ਦਿਓ ਜਾਂ ਫ਼ਲਾਂ ਵਿੱਚ ਮਿਲਾ ਦਿਓ।

ਪ੍ਰਯੋਗ ਵਿਧੀ

ਦਸ ਲਿਟਰ ਪਾਣੀ ਵਿੱਚ ਅੱਧਾ ਲਿਟਰ ਤੋਂ ਇੱਕ ਲਿਟਰ ਘੋਲ ਮਿਲਾ ਕੇ ਛਿੜਕਾਅ ਕਰੋ। ਸਿੰਚਾਈ ਦੇ ਲਈ ਪ੍ਰਤਿ ਏਕੜ 5 ਤੋਂ 10 ਲਿਟਰ ਘੋਲ ਦਾ ਪ੍ਰਯੋਗ ਕਰੋ।

ਲਾਭ

  • ਇਹ ਵਾਧੇ ਵਿੱਚ ਮੱਦਦ ਕਰਦਾ ਹੈ, ਕੀਟਾਂ ਨੂੰ ਭਜਾਉਂਦਾ ਹੈ ਅਤੇ ਉੱਲ੍ਹੀ ਰੋਗਾਂ ਨਾਲ ਲੜਨ ਦੀ ਤਾਕਤ ਦਿੰਦਾ ਹੈ। ਇਸ ਨਾਲ ਫੁੱਲ ਜ਼ਿਆਦਾ ਆਉਂਦੇ ਹਨ। ਇਹ ਕਿਸੇ ਵੀ ਰਸਾਇਣਿਕ ਗ੍ਰੋਥ ਪ੍ਰਮੋਟਰ ਦੇ ਮੁਕਾਬਲੇ ਜ਼ਿਆਦਾ ਵਧੀਆ ਨਤੀਜੇ ਦਿੰਦਾ ਹੈ।
  • ਨਾਰੀਅਲ- ਫ਼ਲ ਦੇ ਮਿਸ਼ਰਣ ਨੂੰ ਜਾਂ ਰਸ ਸੋਖਣ ਦੇ ਬਾਅਦ ਨਾਰੀਅਲ ਨੂੰ ਨਾਇਲਾਨ ਦੇ ਜਾਲ ਵਿੱਚ ਬੰਨ੍ਹ ਲਓ।
  • ਇਸ ਪੋਟਲੀ ਨੂੰ ਲੱਸੀ ਵਾਲੇ ਘੋਲ ਵਿੱਚ ਡੁਬੋ ਦਿਓ। 7 ਦਿਨਾਂ ਵਿੱਚ ਇਹ ਤਿਆਰ ਹੋ ਜਾਵੇਗਾ।
  • ਪੋਟਲੀ ਦੀ ਸਮੱਗਰੀ ਨੂੰ ਕਈ ਵਾਰ ਪ੍ਰਯੋਗ ਕੀਤਾ ਜਾ ਸਕਦਾ ਹੈ।ਬੱਸ ਥੋੜ੍ਹਾ ਜਿਹਾ ਕੱਦੂਕਸ਼ ਕੀਤਾ ਹੋਇਆ ਨਾਰੀਅਲ ਹਰ ਵਾਰ ਪਾਉਣਾ ਹੋਵੇ।

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ