ਬਾਗਾਂ ਵਿੱਚ ਸਿਉਂਕ ਦੀ ਰੋਕਥਾਮ ਲਈ ਨਵੀਂ ਤਕਨੀਕ

ਸਿਉਂਕ ਦਾ ਹਮਲਾ ਆਮ ਹੀ ਦੇਖਣ ਨੂੰ ਮਿਲਦਾ ਹੈ ਅਤੇ ਸਿਉਂਕ ਦੀਆਂ ਦੋ ਮੁੱਖ ਜਾਤੀਆਂ ਹਨ: ਓਡੋਂਟੋਟਰਮਸ ਓਬੀਸਸ ਅਤੇ ਮਾਈਕਰੋਟਰਮਸ। ਸਿਉਂਕ ਤਕਰੀਬਨ ਸਾਰਾ ਸਾਲ ਚੁਸਤ ਰਹਿੰਦੀ ਹੈ, ਪਰ ਮਾਨਸੂਨ ਦੇ ਮਹੀਨਿਆਂ ਵਿੱਚ ਇਨ੍ਹਾਂ ਦਾ ਹਮਲਾ ਘੱਟ ਜਾਂਦਾ ਹੈ। ਪੰਜਾਬ ਵਿੱਚ ਸਿਉਂਕ ਦੇ ਹਮਲੇ ਦਾ ਮੁੱਖ ਸਮਾਂ ਅਪ੍ਰੈਲ-ਜੂਨ ਅਤੇ ਸਤੰਬਰ-ਅਕਤੂਬਰ ਹੁੰਦਾ ਹੈ। ਇਸਦੇ ਵੱਧਦੇ ਹੋਏ ਹਮਲੇ ਨੂੰ ਦੇਖਦੇ ਹੋਏ ਇਸਦੀ ਰੋਕਥਾਮ ਦੇ ਲਈ ਨਵੀਂ ਤਕਨਾਲੋਜੀ ਦੀ ਖੋਜ ਕੀਤੀ ਗਈ ਹੈ, ਜਿਸਨੂੰ ਸਿਉਂਕ ਟ੍ਰੈਪ ਕਿਹਾ ਜਾਂਦਾ ਹੈ।

ਪੰਜਾਬ ਵਿੱਚ ਸਿਉਂਕ ਦਾ ਹਮਲਾ ਆਮ ਹੀ ਦੇਖਣ ਨੂੰ ਮਿਲਦਾ ਹੈ ਅਤੇ ਸਿਉਂਕ ਦੀਆਂ ਦੋ ਮੁੱਖ ਜਾਤੀਆਂ ਹਨ: ਓਡੋਂਟੋਟਰਮਸ ਓਬੀਸਸ ਅਤੇ ਮਾਈਕਰੋਟਰਮਸ। ਸਿਉਂਕ ਤਕਰੀਬਨ ਸਾਰਾ ਸਾਲ ਚੁਸਤ ਰਹਿੰਦੀ ਹੈ, ਪਰ ਮਾਨਸੂਨ ਦੇ ਮਹੀਨਿਆਂ ਵਿੱਚ ਇਨ੍ਹਾਂ ਦਾ ਹਮਲਾ ਘੱਟ ਜਾਂਦਾ ਹੈ। ਪੰਜਾਬ ਵਿੱਚ ਸਿਉਂਕ ਦੇ ਹਮਲੇ ਦਾ ਮੁੱਖ ਸਮਾਂ ਅਪ੍ਰੈਲ-ਜੂਨ ਅਤੇ ਸਤੰਬਰ-ਅਕਤੂਬਰ ਹੁੰਦਾ ਹੈ। ਇਸਦੇ ਵੱਧਦੇ ਹੋਏ ਹਮਲੇ ਨੂੰ ਦੇਖਦੇ ਹੋਏ ਇਸਦੀ ਰੋਕਥਾਮ ਦੇ ਲਈ ਨਵੀਂ ਤਕਨਾਲੋਜੀ ਦੀ ਖੋਜ ਕੀਤੀ ਗਈ ਹੈ, ਜਿਸਨੂੰ ਸਿਉਂਕ ਟ੍ਰੈਪ ਕਿਹਾ ਜਾਂਦਾ ਹੈ।

ਸਿਉਂਕ ਟ੍ਰੈਪ ਤਿਆਰ ਕਰਨ ਅਤੇ ਬਾਗਾਂ ਵਿੱਚ ਲਗਾਉਣ ਦੀ ਵਿਧੀ

ਸਿਉਂਕ ਦੇ ਹਮਲੇ ਵਾਲੇ ਬਾਗਾਂ ਵਿੱਚ 13 ਇੰਚ ਆਕਾਰ ਵਾਲੇ 14 ਘੜੇ ਪ੍ਰਤੀ ਏਕੜ, ਜਿਨ੍ਹਾਂ ਵਿੱਚ 24 ਮੋਰੀਆਂ (16 ਗਰਦਨ ਨੇੜੇ ਅਤੇ 8 ਬਾਕੀ ਹਿੱਸੇ ‘ਤੇ) ਕੀਤੀਆਂ ਹੋਣ, ਨੂੰ ਮੱਕੀ ਦੇ ਗੁੱਲਿਆਂ ਨਾਲ ਭਰ ਕੇ ਅਪ੍ਰੈਲ ਦੇ ਪਹਿਲੇ ਹਫਤੇ ਅਤੇ ਦੋਬਾਰਾ ਸਤੰਬਰ ਦੇ ਪਹਿਲੇ ਹਫਤੇ ਮਿੱਟੀ ਵਿੱਚ ਡੇਢ ਤੋਂ ਦੋ ਫੁੱਟ ਤੱਕ ਡੂੰਘਾ ਦੱਬ ਦਿਓ। ਇਹ ਘੜੇ ਇੱਕ ਦੂਜੇ ਤੋਂ ਬਰਾਬਰ ਫਾਸਲੇ ‘ਤੇ ਦੱਬੋ। ਇਨ੍ਹਾਂ ਘੜਿਆਂ ਦੇ ਮੂੰਹ ਵਾਲਾ ਹਿੱਸਾ ਜ਼ਮੀਨ ਦੀ ਸਤਹਿ ਤੋਂ ਥੋੜਾ ਉੱਪਰ ਰੱਖ ਕੇ ਚੱਪਣ ਨਾਲ ਢੱਕ ਦਿਓ। ਮਿੱਟੀ ਵਿੱਚ ਦਬਾਉਣ ਤੋਂ ਤਿੰਨ ਦਿਨ ਬਾਅਦ ਇੱਕ ਵਾਰ ਘੜੇ ਨੂੰ ਖੋਲ ਕੇ ਦੇਖੋ। ਆਮ ਤੌਰ ‘ਤੇ ਤਿੰਨ ਦਿਨਾਂ ਦੇ ਅੰਦਰ ਸਿਉਂਕ ਘੜੇ ਵਿੱਚ ਆਉਣੀ ਸ਼ੁਰੂ ਹੋ ਜਾਂਦੀ ਹੈ। 20 ਦਿਨਾਂ ਬਾਅਦ ਇਨ੍ਹਾਂ ਘੜਿਆਂ ਨੂੰ ਪੁੱਟ ਲਓ ਅਤੇ ਇਸ ਵਿੱਚ ਇਕੱਠੀ ਹੋਈ ਸਿਉਂਕ ਨੂੰ ਕੁੱਝ ਤੁਪਕੇ ਡੀਜ਼ਲ ਮਿਲੇ ਪਾਣੀ ਵਿੱਚ ਡੁਬੋ ਕੇ ਖ਼ਤਮ ਕਰ ਦਿਓ। ਇੱਕ ਏਕੜ ਵਿੱਚ 14 ਘੜਿਆਂ ਦਾ ਖਰਚਾ 980 ਤੋਂ 1260 ਰੁਪਏ ਆਉਂਦਾ ਹੈ। ਇਹ ਖਰਚਾ ਕੀਟਨਾਸ਼ਕਾਂ ਦੇ ਖਰਚੇ ਤੋਂ ਕਾਫੀ ਕਿਫਾਇਤੀ ਹੈ ਅਤੇ ਵਾਤਾਵਰਨ ਨੂੰ ਵੀ ਸਾਫ ਰੱਖਦਾ ਹੈ।

ਟ੍ਰੈਪ ਬਾਗ ਵਿੱਚ ਲਗਾਉਣ ਦੇ ਫਾਇਦੇ

  1. ਬਾਗਾਂ ਵਿੱਚ ਸਿਉਂਕ ਦੀ ਰੋਕਥਾਮ ਲਈ ਬਿਨਾਂ ਕੀਟਨਾਸ਼ਕ ਦੀ ਵਰਤੋਂ ਵਾਲੀ ਇਹ ਤਕਨੀਕ ਬਹੁਤ ਹੀ ਵਾਤਾਵਰਨ ਸਹਾਈ ਹੈ, ਕਿਉਂਕਿ ਇਸਦੀ ਵਰਤੋਂ ਨਾਲ ਫਲਾਂ ਵਿੱਚ ਕੀਟਨਾਸ਼ਕਾਂ ਦੇ ਅੰਸ਼ ਨਹੀਂ ਹੋਣਗੇ।
  2. ਇਹ ਤਕਨੀਕ ਕਾਫੀ ਸਸਤੀ ਪੈਂਦੀ ਹੈ ਅਤੇ ਵੱਡੀ ਗਿਣਤੀ ਵਿੱਚ ਸਿਉਂਕ ਫੜਨ ਲਈ ਸਹਾਈ ਹੁੰਦੀ ਹੈ।
  3. ਇਨ੍ਹਾਂ ਟ੍ਰੈਪਾਂ ਦੀ ਵਰਤੋਂ ਨਾਲ ਮਜ਼ਦੂਰਾਂ ਅਤੇ ਛਿੜਕਾਅ ਵਾਲੇ ਪੰਪਾਂ ਦਾ ਖਰਚਾ ਵੀ ਘਟੇਗਾ।
  4. ਇਸ ਤਕਨੀਕ ਨਾਲ ਕੀਟਨਾਸ਼ਕਾਂ ਦੀ ਵਰਤੋਂ ਲਈ ਵਰਤੇ ਜਾਣ ਵਾਲੇ ਪਾਣੀ ਦੀ ਵੀ ਬੱਚਤ ਹੁੰਦੀ ਹੈ।

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ