basmati

ਬਾਸਮਤੀ ਦੀ ਫ਼ਸਲ ਵਿੱਚ ਹੋਣ ਵਾਲੇ ਪੈਰਾਂ ਦਾ ਗਲਣਾ(ਝੰਡਾ ਰੋਗ) ਅਤੇ ਇਸਦੀ ਰੋਕਥਾਮ ਬਾਰੇ ਜਾਣਕਾਰੀ

ਇਹ ਬਾਸਮਤੀ ਦੀ ਫ਼ਸਲ ਵਿੱਚ ਉੱਲੀ ਕਾਰਨ ਹੋਣ ਵਾਲਾ ਰੋਗ ਹੈ, ਜਿਸ ਨਾਲ ਪ੍ਰਭਾਵਿਤ ਪੌਦੇ ਪੀਲੇ ਪੈ ਜਾਂਦੇ ਹਨ ਅਤੇ ਹੇਠਾਂ ਤੋਂ ਉੱਪਰ ਵੱਲ ਨੂੰ ਸੁੱਕਣੇ ਸ਼ੁਰੂ ਹੋ ਜਾਂਦੇ ਹਨ। ਪ੍ਰਭਾਵਿਤ ਪੌਦੇ ਆਮ ਪੌਦਿਆਂ ਨਾਲੋਂ ਉੱਚੇ ਹੁੰਦੇ ਹਨ ਅਤੇ ਜ਼ਮੀਨ ਉੱਪਰਲੀਆਂ ਪੋਰੀਆਂ ਤੋਂ ਜੜ੍ਹਾਂ ਬਣਾ ਲੈਂਦੇ ਹਨ। ਇਸ ਬਿਮਾਰੀ ਨਾਲ ਤਣੇ ਦੇ ਬਾਹਰਲੇ ਪੱਤਿਆਂ ‘ਤੇ ਚਿੱਟੀ ਜਾਂ ਗੁਲਾਬੀ ਉੱਲੀ ਦਿਖਾਈ ਦਿੰਦੀ ਹੈ।

ਇਸਦੀ ਰੋਕਥਾਮ ਲਈ:

ਰੋਗ ਰਹਿਤ ਬੀਜਾਂ ਦੀ ਵਰਤੋਂ ਕਰੋ।

ਬੀਜ ਅਤੇ ਪਨੀਰੀ ਨੂੰ ਬਿਜਾਈ ਤੋਂ ਪਹਿਲਾਂ ਸੋਧੋ। ਪਨੀਰੀ ਖੇਤ ਵਿੱਚ ਲਾਉਣ ਤੋਂ ਪਹਿਲਾਂ ਜੜ੍ਹਾਂ ਨੂੰ ਬਵਿਸਟਿਨ 50 ਡਬਲਿਯੂ ਪੀ (0.2%) ਦੇ ਘੋਲ ਵਿੱਚ 6 ਘੰਟੇ ਲਈ ਡੋਬੋ ਅਤੇ ਫਿਰ ਟ੍ਰਾਈਕੋਡਰਮਾ ਹਰਜੀਐਨਮ 15 ਗ੍ਰਾਮ ਪ੍ਰਤੀ ਲਿਟਰ ਪਾਣੀ ਵਿੱਚ 6 ਘੰਟੇ ਲਈ ਡੋਬੋ।

ਪ੍ਰਭਾਵਿਤ ਪੌਦਿਆਂ ਨੂੰ ਪੁੱਟ ਦਿਓ।

ਬਿਮਾਰੀ ਰਹਿਤ ਬੀਜ ਪੈਦਾ ਕਰਨ ਲਈ ਬੀਜ ਰੱਖਣ ਵਾਲੀ ਫ਼ਸਲ ‘ਤੇ ਟਿਲਟ 25 EC 200 ਮਿ.ਲੀ. ਨੂੰ 200 ਲੀਟਰ ਪਾਣੀ ਵਿੱਚ ਮਿਲਾ ਕੇ ਫ਼ਸਲ ਨਿਸਰਣ ਸਮੇਂ ਸਪਰੇਅ ਕਰੋ।

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ