ਬਿਮਾਰੀਆਂ

ਬਿਮਾਰੀਆਂ ਦੇ ਮੁੱਖ ਕਾਰਨ ਅਤੇ ਓਹਨਾ ਦੀ ਰੋਕਥਾਮ

ਅੱਜਕਲ ਜ਼ਿਆਦਾਤਰ ਔਰਤਾਂ ਦੀ ਦਿਲ ਦੀ ਬਿਮਾਰੀ ਕਾਰਨ ਮੌਤ ਹੋ ਜਾਂਦੀ ਹੈ ਇਸ ਨੂੰ ਮੁਖ ਰੱਖਦੇ ਹੋਏ FDA ਨੇ ਇਕ ਉਮਰ ਲਈ ਉਪਾਅ ਦੱਸੇ ਹਨ ਤਾਂ ਜੋ ਉਹਨਾਂ ਦੀ ਸਿਹਤ ਠੀਕ ਰਹੇ ਅਤੇ ਉਨ੍ਹਾਂ ਨੂੰ ਦਿਲ ਦੀ ਬਿਮਾਰੀਆਂ ਤੋਂ ਦੂਰ ਰੱਖਿਆ ਜਾ ਸਕੇ. ਅੱਜ ਸੰਯੁਕਤ ਰਾਜ ਵਿੱਚ ਦਿਲ ਦੇ ਰੋਗ ਅਤੇ ਕੈਂਸਰ ਜਿਹੀ ਪੁਰਾਣੀ ਬਿਮਾਰੀਆਂ ਮੌਤ ਅਤੇ ਅਪਾਹਜਤਾ ਦਾ ਪ੍ਰਮੁੱਖ ਕਾਰਨ ਹੈ. ਹਰ ਰਾਜ ਵਿੱਚ ਲਗਭਗ 1 ਤੋਂ 3 ਵਿਅਕਤੀਆਂ ਵਿੱਚ ਹਾਈ ਬਲੱਡ ਪ੍ਰੈਸ਼ਰ ਹੈ ਜੋ ਦਿਲ ਦੇ ਰੋਗ ਅਤੇ ਸਟ੍ਰੋਕ ਦਾ ਪ੍ਰਮੁੱਖ ਕਾਰਨ ਹੈ. ਲਗਭਗ 40 ਪ੍ਰਤੀਸ਼ਤ ਜਵਾਨ ਮੋਟੇ ਹੁੰਦੇ ਹਨ, ਅਤੇ ਤੁਸੀ ਵੱਧ ਭਾਰ ਵਾਲੇ ਨੌਜਵਾਨ ਨੂੰ ਜੋੜਦੇ ਹੋ ਤਾਂ, ਪ੍ਰਤੀਸ਼ਤ 70 ਪ੍ਰਤੀਸ਼ਤ ਤਕ ਵੱਧ ਜਾਂਦੀ ਹੈ. ਹਰ ਪੰਜ ਬੱਚੇ ਅਤੇ ਨਵ ਜੰਮੇ ਵਿਚੋਂ ਲੱਗਭੱਗ ਇਕ ਮੋਟਾ ਹੈ, ਪੁਰਾਣੀ ਅਤੇ ਰੋਕੀ ਜਾਣ ਵਾਲੀ ਬਿਮਾਰੀ ਦੇ ਇਸ ਪੈਟਰਨ ਵਿੱਚ ਖਰਾਬ ਪੋਸ਼ਣ ਇਕ ਭੂਮਿਕਾ ਨਿਭਾਉਂਦਾ ਹੈ.

FDA ਚੰਗੇ ਪੋਸ਼ਣ ਰਾਹੀਂ ਪੁਰਾਣੀ ਬਿਮਾਰੀ ਨੂੰ ਘੱਟ ਕਰਨ ਲਈ ਨਵੇਂ ਤਰੀਕੇ ਲੱਭਣ ਲਈ ਵਚਨਬੱਧ ਹੈ. ਪੋਸ਼ਣ ਵਿੱਚ ਸੁਧਾਰ ਸਾਡੀ ਚੰਗੀ ਸਿਹਤ ਲਈ ਇਕ ਮੁੱਖ ਸੋਮਾ ਹੈ.

ਔਰਤਾਂ ਵਿੱਚ ਜ਼ਿਆਦਾਤਰ ਹੋਣ ਵਾਲਿਆਂ ਬਿਮਾਰੀਆਂ:

  • ਹਾਈ ਬਲੱਡ ਪ੍ਰੈਸ਼ਰ
  • ਹਾਈ ਕੋਲੇਸਟ੍ਰੋਲ
  • ਹਾਈ ਸ਼ੁਗਰ ਲੈਵਲ
  • ਸਮੇਂ ਤੋਂ ਪਹਲੇ ਦਿਲ ਦਾ ਰੋਗ ਜੀਂਸ ਵਿੱਚ ਹੋਣ ਕਰਕੇ

ਇਹਨਾਂ ਸਾਰਿਆਂ ਦਾ ਕਾਰਨ ਮੋਟਾਪਾ ਹੈ ਅਤੇ ਜ਼ਿਆਦਾਤਰ ਦਿਲ ਦੀ ਬਿਮਾਰੀਆਂ ਵੀ ਇਸੇ ਕਾਰਨ ਹੁੰਦੀਆ ਹਨ

ਨਿਸ਼ਾਨੀਆਂ:

  • ਛਾਤੀ, ਬਾਂਹ, ਗਰਦਨ, ਜਬਾੜਾ, ਪਿੱਠ, ਅਤੇ ਢਿੱਡ ਵਿੱਚ ਜਕੜਨ ਅਤੇ ਦਰਦ
  • ਸਾਂਹ ਲੈਣ ਚ ਸਮਸਿਆ
  • ਮਨ ਖਰਾਬ ਹੋਣਾ ਜਾਂ ਉਲਟੀ ਆਉਣਾ
  • ਚੱਕਰ
  • ਥਕਾਵਟ
  • ਠੰਡ ਵਿੱਚ ਪਸੀਨਾ ਆਉਣਾ

ਰੋਕਥਾਮ

ਰੋਜ ਕਸਰਤ ਕਰੋ ਅਤੇ ਭਾਰ ਵੱਧ ਨਾ ਹੋਣ ਦਿਓ. ਇਸ ਲਈ ਤੁਹਾਨੂੰ ਜਿਮ ਜਾਣ ਦੀ ਲੋੜ ਨਹੀਂ ਤੁਸੀ ਸਵੇਰੇ ਸੈਰ ਅਤੇ ਕਸਰਤ ਕਰ ਸਕਦੇ ਹੋ.

ਪੌਸ਼ਟਿਕ ਆਹਾਰ

ਤੁਸੀ ਆਪਣੇ ਆਹਾਰ ਵਿਚ ਫਲ ਅਤੇ ਸਬਜ਼ੀਆਂ ਅਤੇ ਇਸਤੋਂ ਇਲਾਵਾ ਆਪਣੇ ਖਾਣੇ ਵਿੱਚ ਫੈਟ ਤੇ ਸ਼ੂਗਰ ਦੀ ਜਿਆਦਾ ਵਰਤੋਂ ਨਾ ਕਰੋ ਅਤੇ ਬਾਹਰ ਵਾਲਾ ਖਾਣਾ ਨਾ ਖਾਓ. ਜੇਕਰ ਤੁਸੀ ਮੀਟ ਖਾਂਦੇ ਹੋ ਤਾਂ ਉਸਨੂੰ ਵੀ ਘਰ ਚ ਬਣਾ ਕੇ ਖਾਓ. ਕੋਈ ਵੀ ਚੀਜ ਖਰੀਦਣ ਤੋਂ ਪਹਿਲਾਂ ਉਸਦੇ ਲੇਬਲ ਉਪਰ ਕਿਸੇ authoirty (ਅਥਿਅਰਟੀ) ਦੀ ਸਟੰਪ ਚੈਕ ਕਰੋ.

ਦਿਲ ਦੀ ਬਿਮਾਰੀ ਤੋਂ ਬਚਨ ਲਈ aspirin ਦਾ ਰੋਜ਼ਾਨਾ ਉਪਯੋਗ ਨਾ ਕਰੋ.

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ