animal milk

ਮਸ਼ੀਨ ਦੁਆਰਾ ਚੁਆਈ ਕਰਨ ਵਾਲੇ ਡੇਅਰੀ ਫਾਰਮਰਾਂ ਲਈ ਸੁਝਾਅ

ਡੇਅਰੀ ਫਾਰਮ ਜੇਕਰ ਵੱਡੇ ਪੱਧਰ ‘ਤੇ ਕੀਤਾ ਜਾਂਦਾ ਹੈ ਤਾਂ ਉਸ ਵਿੱਚ ਮਸ਼ੀਨ ਨਾਲ ਚੁਆਈ ਕਰਨ ਨਾਲ ਸਮੇਂ ਦੀ ਬਹੁਤ ਬੱਚਤ ਹੋ ਜਾਂਦੀ ਹੈ। ਇਸ ਤੋਂ ਇਲਾਵਾ ਹੱਥ ਵਾਲੀ ਚੁਆਈ ਵਿੱਚ ਕਈ ਵਾਰ ਪਸ਼ੂ ਦੀ ਪੂਛ ਵੱਜਣ ਨਾਲ ਗੋਹਾ, ਵਾਲ ਜਾਂ ਮਿੱਟੀ ਘੱਟਾ ਬਾਲਟੀ ਵਿੱਚ ਡਿਗ ਪੈਂਦਾ ਹੈ ਪਰ ਮਸ਼ੀਨੀ ਚੁਆਈ ਵਿੱਚ ਇਸ ਤੋਂ ਬਚਾਅ ਹੋ ਜਾਂਦਾ ਹੈ।

ਚੁਆਈ ਵਾਲੀ ਮਸ਼ੀਨ ਲਗਾਉਣ ਤੋਂ ਪਹਿਲਾਂ ਹਰ ਥਣ ਵਿੱਚੋਂ ਧਾਰਾਂ ਮਾਰ ਕੇ ਦੁੱਧ ਦੀ ਪਰਖ ਕਰੋ। ਜੇਕਰ ਦੁੱਧ ਵਿੱਚ ਨੁਕਸ ਲੱਗੇ ਤਾਂ ਚੁਆਈ ਹੱਥ ਨਾਲ ਕਰੋ।

ਮਸ਼ੀਨ ਦੇ ਟੀਟ ਕੱਪ ਪਸ਼ੂ ਦੇ ਪਸਮਨ ਅਤੇ ਥਣਾਂ ਨੂੰ ਸਾਫ਼ ਕਰਨ ਤੋਂ ਬਾਅਦ ਲਗਾਓ।

ਜਦੋਂ ਕਲੱਸਟਰ ਦੇ ਕਲਾਅ ਵਿੱਚ ਦੁੱਧ ਘੱਟ ਜਾਵੇ ਤਾਂ ਵੈਕਿਊਮ ਦਾ ਬਟਨ ਬੰਦ ਕਰਕੇ ਕਲੱਸਟਰ ਨੂੰ ਥਣਾਂ ਤੋਂ ਉਤਾਰਨਾ ਚਾਹੀਦਾ ਹੈ।

ਕਲੱਸਟਰ ਲਗਾਉਣ ਅਤੇ ਉਤਾਰਨ ਵੇਲੇ ਟੀਟ ਕੱਪ ਵਿੱਚ ਘੱਟ ਤੋਂ ਘੱਟ ਹਵਾ ਦਾਖਲ ਹੋਵੇ । ਇਸ ਲਈ ਵੈਕਿਊਮ ਦਾ ਬਟਨ ਬੰਦ ਕਰਕੇ ਹੀ ਕਲੱਸਟਰ ਨੂੰ ਓੁਤਾਰੋ।

ਮਸ਼ੀਨ ਨੂੰ ਥਣਾਂ ਤੇ ਨਾ ਘੱਟ ਅਤੇ ਨਾ ਹੀ ਵੱਧ ਸਮੇਂ ਲਈ ਰੱਖੋ। ਜੇਕਰ ਕਲੱਸਟਰ ਸਹੀ ਤਰੀਕੇ ਨਾਲ ਲੱਗਿਆ ਹੋਵੇ ਤਾਂ ਚੁਆਈ ਉਪਰੰਤ ਦੁੱਧ 250-300 ਮਿ:ਲੀ: ਹੀ ਰਹਿਣਾ ਚਾਹੀਦਾ ਹੈ। ਜੇਕਰ ਦੁੱਧ ਵੱਧ ਬਚਦਾ ਹੈ ਤਾਂ ਪਸ਼ੂ ਦੀ ਚੁਆਈ ਪੂਰੀ ਨਹੀ ਹੋਈ ਅਤੇ ਜੇਕਰ ਘੱਟ ਬਚਦਾ ਹੈ ਤਾਂ ਚੁਆਈ ਜ਼ਿਆਦਾ ਹੋਈ ਹੈ।

ਜੇਕਰ ਮਸ਼ੀਨ ਵੱਧ ਸਮੇਂ ਲਈ ਰੱਖੀ ਜਾਵੇ ਤਾਂ ਥਣਾਂ ਦੇ ਸੁਰਾਖ ਨੂੰ ਨੁਕਸਾਨ ਪਹੁੰਚਦਾ ਹੈ । ਜਿਸ ਕਰਕੇ ਲੇਵੇ ਦੀ ਸੋਜ ਹੋਣ ਦਾ ਵੱਧ ਖਤਰਾ ਹੁੰਦਾ ਹੈ।

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ