ਮੱਖੀ-ਪਾਲਣ ਵਿੱਚ ਹੈ ਲੱਖਾਂ ਦਾ ਮੁਨਾਫਾ

ਅੱਜ-ਕੱਲ੍ਹ ਦੇ ਛੋਟੇ ਜ਼ਿੰਮੀਦਾਰ ਲਈ ਮਧੂ-ਮੱਖੀ ਪਾਲਣ ਇੱਕ ਬਹੁਤ ਹੀ ਲਾਹੇਵੰਦ ਸੌਦਾ ਹੈ। ਇਸ ਵਿੱਚ ਇੱਕ ਜ਼ਿੰਮੀਦਾਰ 10 ਜਾਂ 20 ਬਕਸਿਆਂ ਤੋਂ ਮੱਖੀ ਪਾਲਣ ਸ਼ੁਰੂ ਕਰਕੇ ਆਮਦਨ ਨੂੰ ਲੱਖਾਂ ਵਿੱਚ ਬਦਲ ਸਕਦਾ ਹੈ। ਇੱਕ ਸਫ਼ਲ ਮੱਖੀ-ਪਾਲਕ ਨਰਪਿੰਦਰ ਸਿੰਘ ਧਾਲੀਵਾਲ ਜੀ ਅਨੁਸਾਰ ਜੇਕਰ ਇੱਕ ਛੋਟਾ ਕਿਸਾਨ 10 ਬਕਸਿਆਂ ਤੋਂ ਸ਼ੁਰੂ ਕਰਦਾ ਹੈ ਤਾਂ ਉਸ ਦਾ ਇਸ ‘ਤੇ 30000-35000 ਰੁਪਏ ਤੱਕ ਦਾ ਖਰਚਾ ਆਉਂਦਾ ਹੈ।

BEES_800x400

ਜੇਕਰ ਤੁਸੀਂ ਸਹੀ ਸੰਭਾਲ ਕਰਦੇ ਹੋ ਅਤੇ ਸਹੀ ਖੁਰਾਕ ਦਿੰਦੇ ਹੋ ਤਾਂ ਤੁਸੀਂ ਇੱਕ ਸਾਲ ਵਿੱਚ ਘੱਟ ਤੋਂ ਘੱਟ 200 ਕਿੱਲੋ ਸ਼ਹਿਦ ਪ੍ਰਾਪਤ ਕਰ ਸਕਦੇ ਹੋ, ਜਿਸਦੀ ਮਾਰਕਿਟ ਵਿੱਚ ਕੀਮਤ 300-400 ਰੁਪਏ ਪ੍ਰਤੀ ਕਿੱਲੋ ਹੈ, ਸੋ ਜੇਕਰ ਤੁਸੀਂ ਇਸ ਨੂੰ ਖੁਦ ਵੀ ਵਧੀਆ ਤਰੀਕੇ ਨਾਲ ਪੈਕ ਕਰਦੇ ਹੋ ਤਾਂ ਇਸ ਦੀ ਪੈਕਿੰਗ ‘ਤੇ ਤੁਹਾਡਾ 25-30 ਰੁਪਏ ਪ੍ਰਤੀ ਕਿੱਲੋ ਦਾ ਖਰਚਾ ਆਉਂਦਾ ਹੈ ਅਤੇ ਤੁਸੀਂ ਇਨ੍ਹਾਂ 10 ਬਕਸਿਆਂ ਤੋਂ ਘੱਟ ਤੋਂ ਘੱਟ 70000- 80000 ਤੱਕ ਦੀ ਆਮਦਨ ਲੈ ਸਕਦੇ ਹੋ।

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ