ਸਰ੍ਹੋਂ ਇੱਕ ਤੇਲ ਵਾਲੀ ਫ਼ਸਲ ਹੈ ਜਿਸ ਤੋਂ ਕਿ ਅਸੀ ਤੇਲ ਪ੍ਰਾਪਤ ਕਰ ਸਕਦੇ ਹਾਂ ਇਹ ਤੇਲ ਘਰੇਲੂ ਕੰਮਾਂ ਲਈ ਵੀ ਵਰਤਿਆ ਜਾਂਦਾ ਹੈ। ਸਰ੍ਹੋਂ ਦੀ ਬਿਜਾਈ ਹਾੜ੍ਹੀ ਸੀਜ਼ਨ ਵਿੱਚ ਕੀਤੀ ਜਾਂਦੀ ਹੈ। ਇਹ ਫ਼ਸਲ ਹਰ ਤਰ੍ਹਾਂ ਦੀ ਮਿੱਟੀ ਜਿਵੇਂ ਕਿ ਰੇਤਲੀ ਜਾਂ ਕਾਲੀ ਮਿੱਟੀ ਵਿੱਚ ਬੀਜੀ ਜਾਦੀ ਹੈ। ਇਸ ਦੀਆ ਕਈ ਕਿਸਮਾਂ ਹਨ, ਜਿਵੇਂ ਕਿ RH 0406, 0749,9801,45S42 (PIONEER), ਇਸ ਤੋਂ ਇਲਾਵਾ GSC-7, GSC-6
ਜਿਹਨਾਂ ਨੂੰ ਕਿ ਗੋਭੀ ਸਰ੍ਹੋਂ ਦੇ ਨਾਮ ਨਾਲ ਜਾਣਿਆ ਜਾਦਾ ਹੈ। GSC-7 ਦਾ ਝਾੜ 8 ਕੁਇੰਟਲ ਪ੍ਰਤੀ ਕਿੱਲਾ ਹੈ, ਇਸਦੇ ਵਿੱਚ 40% ਤੇਲ ਦੀ ਮਾਤਰਾ ਪਾਈ ਜਾਂਦੀ ਹੈ। ਇਹ ਲੱਗਭਗ 150 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ। ਇਹ ਕਿਸਮਾਂ 3 ਵਾਰ ਪਾਣੀ ਲਾਉਣ ਨਾਲ ਤਿਆਰ ਹੋ ਜਾਂਦੀ ਹੈ। ਬੀਜ ਬੀਜਣ ਤੋਂ ਪਹਿਲਾ ਬੀਜ ਦਾ ਉਪਚਾਰ ਜ਼ਰੂਰੀ ਹੁੰਦਾ ਹੈ, ਜੋ ਕਿ ਫ਼ਸਲ ਦੇ ਚੰਗੇ ਵਿਕਾਸ ਅਤੇ ਪੈਦਾਵਾਰ ਵਿੱਚ ਸਹਾਇਕ ਹੁੰਦਾ ਹੈ। ਬੀਜ ਦਾ ਉਪਚਾਰ ਰਹਾਈਜੋਬਿਮ ਨਾਲ ਕਰ ਸਕਦੇ ਹੋ।
ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ