• ISI ਚਿੰਨ੍ਹ ਵਾਲੇ ਫੁਟ ਵਾਲਵ ਦੀ ਵਰਤੋਂ ਕਰੋ, ਜਿਨ੍ਹਾਂ ਦਾ ਮੂੰਹ ਜ਼ਿਆਦਾ ਖੁੱਲਾ ਹੋਵੇ, ਤਾਂ ਕਿ ਪਾਣੀ ਦਾ ਪ੍ਰਵਾਹ ਬਿਹਤਰ ਹੋਵੇ ਅਤੇ ਡੀਜ਼ਲ ਦੀ ਖਪਤ ਘੱਟ ਹੋਵੇ।
• ਵੱਧ ਵਿਆਸ ਵਾਲੇ ਪਾਈਪਾਂ ਦੀ ਵਰਤੋਂ ਕਰੋ, ਕਿਉਂਕਿ ਇਸ ਨਾਲ ਰਗੜ ਕਾਰਨ ਹੋਣ ਵਾਲੀ ਊਰਜਾ ਹਾਨੀ ਵਿੱਚ ਕਮੀ ਆਉਂਦੀ ਹੈ ਅਤੇ ਵਧੇਰੇ ਪਾਣੀ ਮਿਲਦਾ ਹੈ।
• ਜਸਤੇਦਾਰ ਲੋਹੇ ਦੇ ਪਾਈਪਾਂ ਦੀ ਜਗ੍ਹਾ ਪੀ.ਵੀ.ਸੀ ਦੇ ਸਖਤ ਪਾਈਪਾਂ ਦੀ ਵਰਤੋਂ ਕਰਨ ਨਾਲ ਈਂਧਨ(ਬਾਲਣ) ਦੀ ਬੱਚਤ ਹੁੰਦੀ ਹੈ।
• ਪਾਈਪ ਵਿੱਚ ਜਿੰਨੇ ਮੋੜ ਅਤੇ ਫਿਟਿੰਗਾਂ ਘੱਟ ਹੋਣਗੀਆਂ, ਡੀਜ਼ਲ ਦੀ ਉੱਨੀ ਵਧੇਰੇ ਬੱਚਤ ਹੋਵੇਗੀ ਅਤੇ ਪਾਣੀ ਦਾ ਪ੍ਰਵਾਹ ਵੀ ਵਧੇਗਾ।
• ਪਾਈਪ ਵਿੱਚ ਤਿੱਖੇ ਮੋੜ ਅਤੇ ਐੱਲ ਟਾਈਪ ਜੋੜ ਘੱਟ ਤੋਂ ਘੱਟ ਰੱਖੋ।
• ਜਲ ਸਤਰ(ਲੈਵਲ) ਤੋਂ 10 ਫੁੱਟ ਤੋਂ ਵੱਧ ਉੱਚਾਈ ‘ਤੇ ਪੰਪ ਨਾ ਲਗਾਓ।
• ਪਾਣੀ ਦੇ ਪਾਈਪ ਬੇਲੋੜੀ ਉੱਚਾਈ ‘ਤੇ ਹੋਣ ਨਾਲ ਪਾਣੀ ਨੂੰ ਪੰਪ ਕਰਨ ਲਈ ਵਧੇਰੇ ਈਂਧਨ(Fuel)ਦੀ ਲੋੜ ਹੁੰਦੀ ਹੈ।
• ਨਿਰਮਾਤਾ ਦੁਆਰਾ ਪ੍ਰਵਾਨਿਤ ਲੁਬਰੀਕੈਂਟ ਦੀ ਵਰਤੋਂ ਕਰੋ।
• ਸਹੀ ਈਂਧਨ ਖਪਤ ਲਈ ਸਮੇਂ-ਸਮੇਂ ‘ਤੇ ਏਅਰ-ਫਿਲਟਰ/ਆੱਇਲ ਫਿਲਟਰ ਨੂੰ ਸਾਫ਼ ਕਰਨਾ ਜ਼ਰੂਰੀ ਹੈ।
ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ