ਜੇਕਰ ਤੁਹਾਡੇ ਫਿਸ਼ ਟੈਂਕ ਦੀਆਂ ਮੱਛੀਆਂ ਮਰ ਰਹੀਆਂ ਹਨ ਤਾਂ ਇਸ ਦਾ ਇਕ ਕਾਰਨ ਹੈ ‘ਐਲਗੀ’।
1. ਤੁਸੀ ਮੱਛੀਆਂ ਨੂੰ ਖੁਰਾਕ ਉਹਨਾਂ ਦੀ ਲੋੜ ਦੇ ਮੁਤਾਬਕ ਹੀ ਦਿਓ, ਵੱਧ ਖੁਰਾਕ ਟੈਂਕ ਵਿੱਚ ਹੇਠਾ ਬੈਠ ਜਾਂਦੀ ਹੈ ਅਤੇ ਟੈਂਕ ਵਿੱਚ ‘ਐਲਗੀ’ ਬਣ ਜਾਂਦੀ ਹੈ।
2. ਐਕੁਆਰਿਅਮ ਦੇ ਸਾਈਜ਼ ਦੇ ਹਿਸਾਬ ਨਾਲ ਇਸ ਵਿੱਚ ਇੱਕ ਜਾਂ ਦੋ ਕੈਂਟ ਫਿਸ਼ ਜ਼ਰੂਰ ਰੱਖੋ ਤਾਂ ਜੋ ਉਹ ਟੈਂਕ ਵਿੱਚ ਬਣੀ ‘ਐਲਗੀ’ ਨੂੰ ਖਾ ਕੇ ਟੈਂਕ ਸਾਫ਼ ਰੱਖੇ।
3. ਐਕੁਆਰਿਅਮ ਦੇ ਸਾਈਜ਼ ਦੇ ਹਿਸਾਬ ਨਾਲ ਇਸ ਵਿੱਚ ਜ਼ਿਆਦਾ ਤੋਂ ਜ਼ਿਆਦਾ ਪੌਦੇ ਪਾਓ।
4. ਹਫ਼ਤੇ ਵਿੱਚ 30% ਪਾਣੀ ਬਦਲਦੇ ਰਹੋ ਅਤੇ ਮਹੀਨੇ ਵਿੱਚ ਇੱਕ ਵਾਰ ਇਸ ਨੂੰ ਵੈਕਿਊਮ ਕਲੀਨਰ (ਜੋ ਖਾਸ ਐਕੁਆਰਿਅਮ ਲਈ ਬਣਿਆ ਹੁੰਦਾ ਹੈ) ਨਾਲ ਸਾਫ਼ ਜ਼ਰੂਰ ਕਰੋ ਤਾਂ ਜੋ ਹੇਠਾਂ ਪਈ ‘ਐਲਗੀ’ ਨੂੰ ਬਾਹਰ ਕੱਢਿਆ ਜਾ ਸਕੇ।
5. ਜੇਕਰ ਤੁਸੀ ਐਕੁਆਰਿਅਮ ਦੇ ਵਿੱਚ ਰੋਸ਼ਨੀ ਲਈ ਕੋਈ ਬੱਲਬ ਜਾਂ ਟਿਊਬ ਲਾਇਆ ਹੋਇਆ ਹੈ ਤਾਂ ਇਸ ਨੂੰ ਸਾਲ ਬਾਅਦ ਜ਼ਰੂਰ ਬਦਲੋ ਅਤੇ ਇਸ ਨੂੰ 24 ਘੰਟਿਆਂ ਵਿੱਚ 8-10 ਘੰਟਿਆਂ ਲਈ ਬੰਦ ਜ਼ਰੂਰ ਕਰੋ।
ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ