1. ਪਸ਼ੂਆਂ ਦੇ ਖੁਰ ਪੱਕਣ ਜਾਂ ਉਨ੍ਹਾਂ ਵਿੱਚ ਕੀੜੇ ਪੈਣ ‘ਤੇ ਨਿੰਮ ਦੇ ਪੱਤਿਆਂ ਦਾ ਕਾਹੜਾ ਬਣਾ ਕੇ ਉਸ ਨਾਲ ਖੁਰ ਨੂੰ ਧੋਵੋ।
2. ਇਸ ਤੋਂ ਬਾਅਦ ਨਿੰਮ ਦੇ ਤੇਲ ਵਿੱਚ ਡੁੱਬੇ ਹੋਏ ਕੱਪੜੇ ਜਾਂ ਰੂੰ ਨੂੰ ਪੱਕੇ ਹੋਏ ਖੁਰ ‘ਤੇ ਰੱਖ ਕੇ ਕੱਪੜਾ ਬੰਨ੍ਹ ਦਿਓ।
3. ਪਸ਼ੂਆਂ ਨੂੰ ਨਿੰਮ ਦਾ ਤੇਲ ਦਿਨ ਵਿੱਚ 3 ਵਾਰ 20 ਤੋਂ 30 ਲੀਟਰ ਪਿਲਾਓ। ਇੱਕ-ਦੋ ਦਿਨ ਵਿੱਚ ਹੀ ਫਰਕ ਨਜ਼ਰ ਆਉਣ ਲੱਗੇਗਾ।
4. ਕੀਟ, ਜੂੰਆਂ ਅਤੇ ਮੱਖੀਆਂ ਪਸ਼ੂਆਂ ਦੇ ਉੱਪਰ ਬੈਠੀਆਂ ਰਹਿੰਦੀਆਂ ਹਨ ਜਿਸ ਨਾਲ ਪਸ਼ੂ ਪਰੇਸ਼ਾਨ ਰਹਿੰਦਾ ਹੈ ਅਤੇ ਦੁੱਧ ਘੱਟ ਦਿੰਦਾ ਹੈ। ਇਸ ਲਈ ਹਫਤੇ ਵਿੱਚ ਇੱਕ ਵਾਰ ਪਸ਼ੂਆਂ ਨੂੰ ਪਾਣੀ ਨਾਲ ਇਸ਼ਨਾਨ ਕਰਾਉਣ ਤੋਂ ਬਾਅਦ ਨਿੰਮ ਦੇ ਤੇਲ ਦੀ ਮਾਲਿਸ਼ ਪਸ਼ੂਆਂ ਦੇ ਪੈਰਾਂ ਅਤੇ ਹੋਰ ਹਿੱਸਿਆਂ ‘ਤੇ ਕਰੋ। ਇਸ ਨਾਲ ਕੀਟ ਅਤੇ ਜੂੰਆਂ ਨਸ਼ਟ ਹੋ ਜਾਂਦੀਆਂ ਹਨ। ਪਸ਼ੂ ਖੁਸ਼ਹਾਲ ਰਹੇਗਾ ਅਤੇ ਵਧੇਰੇ ਦੁੱਧ ਦੇਵੇਗਾ।
ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ