ਸਿਹਤ ਲਈ ਗੁਣਾਂ ਨਾਲ ਭਰਪੂਰ- ਭਿੰਡੀ ਦਾ ਪਾਣੀ

ਭਿੰਡੀ ਵਿੱਚ ਬਹੁਤ ਸਾਰੇ ਪੌਸ਼ਕ ਤੱਤ ਜਿਵੇਂ ਕਿ ਫਾਸਫੋਰਸ, ਆਇਰਨ, ਚਰਬੀ, ਕੈਲਸ਼ੀਅਮ, ਪ੍ਰੋਟੀਨ ਅਤੇ ਮੈਗਨੀਸ਼ੀਅਮ ਆਦਿ ਪਾਏ ਜਾਂਦੇ ਹਨ। ਭਿੰਡੀ ਗਰਮੀਆਂ ਵਿੱਚ ਵਰਤੀ ਜਾਣ ਵਾਲੀ ਸਬਜ਼ੀ ਹੈ ਅਤੇ ਇਹ ਸਬਜ਼ੀ ਬਹੁਤ ਪੌਸ਼ਟਿਕ ਮੰਨੀ ਜਾਂਦੀ ਹੈ।

ਭਿੰਡੀ ਦਾ ਪਾਣੀ ਬਣਾਉਣ ਦੀ ਸਮੱਗਰੀ

• ਭਿੰਡੀ- 4-5

• ਪਾਣੀ- 1-1.5 ਲੀਟਰ

ਬਣਾਉਣ ਦੀ ਵਿਧੀ :
ਪਹਿਲਾਂ ਭਿੰਡੀ ਨੂੰ ਧੋਵੋ ਅਤੇ ਫਿਰ ਇਸ ਨੂੰ ਦੋ ਹਿੱਸਿਆਂ ਵਿੱਚ ਕੱਟ ਲਓ। ਕੱਟਣ ਤੋਂ ਬਾਅਦ ਭਿੰਡੀ ਨੂੰ ਥੋੜ੍ਹੇ ਜਿਹੇ ਪਾਣੀ ਵਿੱਚ ਡੁਬੋ ਦਿਓ ਅਤੇ ਇਸ ਪਾਣੀ ਨੂੰ ਜਾਲੀਦਾਰ ਕੱਪੜੇ ਨਾਲ ਢੱਕ ਦਿਓ ਤਾਂ ਜੋ ਇਸ ਵਿੱਚ ਹਵਾ ਜਾਂਦੀ ਰਹੇ ਅਤੇ ਪਾਣੀ ਖਰਾਬ ਨਾ ਹੋਵੇ। ਇਸ ਪਾਣੀ ਨੂੰ 8 ਤੋਂ 24ਘੰਟੇ ਤੱਕ ਪਿਆ ਰਹਿਣ ਦਿਓ। ਟਾਇਮ ਪੂਰਾ ਹੋਣ ‘ਤੇ ਭਿੰਡੀਆਂ ਨੂੰ ਚੰਗੀ ਤਰ੍ਹਾਂ ਨਿਚੋੜ ਲਓ। ਹੁਣ ਇਸ ਵਿੱਚੋਂ ਨਿਕਲਿਆਂ ਪਾਣੀ ਪੀਣ ਯੋਗ ਹੈ।
ਭਿੰਡੀਆਂ ਦਾ ਪਾਣੀ ਖਾਲੀ ਢਿੱਡ ਹੀ ਪਾਣੀ ਚਾਹੀਦਾ ਹੈ ਅਤੇ ਇਹ ਪਾਣੀ ਪੀਣ ਤੋਂ 30 ਮਿੰਟ ਤੱਕ ਕੁੱਝ ਖਾਣਾ ਨਹੀਂ ਚਾਹੀਦਾ।

ਸ਼ੂਗਰ ਤੋਂ ਰਾਹਤ :
ਭਿੰਡੀ ਦਾ ਪਾਣੀ ਸਾਡੇ ਸਰੀਰ ਵਿੱਚ ਇੰਸੁਲਿਨ ਹਾਰਮੋਨ ਦੀ ਗਿਣਤੀ ਨੂੰ ਵਧਾਉਂਦਾ ਹੈ, ਜੋ ਸਾਡੇ ਸਰੀਰ ਨੂੰ ਤੰਦਰੁਸਤ ਰੱਖਦਾ ਹੈ। ਸ਼ੂਗਰ ਦੀ ਸਮੱਸਿਆ ਸਰੀਰ ਵਿੱਚ ਇੰਸੁਲਿਨ ਹਾਰਮੋਨ ਦੀ ਕਮੀ ਕਾਰਨ ਹੁੰਦੀ ਹੈ।

ਕੈਂਸਰ ਵਿੱਚ ਫਾਇਦੇਮੰਦ :
ਭਿੰਡੀ ਵਿੱਚ ਬਹੁਤ ਸਾਰੇ ਐਂਟੀਆੱਕਸੀਡੈਂਟਸ ਹੁੰਦੇ ਹਨ ਜੋ ਸਰੀਰ ਵਿੱਚ ਕੈਂਸਰ ਸੈੱਲਸ ਦੇ ਵਿਕਾਸ ਦੀ ਰਫਤਾਰ ਮੱਧਮ ਕਰਦੇ ਹਨ ਅਤੇ ਸਰੀਰ ਦੇ ਅੰਦਰੂਨੀ ਹਿੱਸਿਆਂ ਨੂੰ ਤੰਦਰੁਸਤ ਰੱਖਦੇ ਹਨ।

ਐਨਰਜੀ :
ਭਿੰਡੀ ਦਾ ਪਾਣੀ ਸਰੀਰ ਨੂੰ ਐਨਰਜੀ ਪ੍ਰਦਾਨ ਕਰਦਾ ਹੈ ਜਿਸ ਨਾਲ ਸੁਸਤੀ, ਆਲਸ ਅਤੇ ਥਕਾਵਟ ਦੂਰ ਹੁੰਦੀ ਹੈ।

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ