wheat harvesting

ਫ਼ਸਲ ਦੀ ਕਟਾਈ ਤੋਂ ਬਾਅਦ ਧਿਆਨ ਰੱਖਣ ਯੋਗ ਗੱਲਾਂ

ਕਟਾਈ ਤੋਂ ਬਾਅਦ ਧਿਆਨ ਰੱਖਣ ਯੋਗ ਗੱਲਾਂ ਹੇਠ ਲਿਖੇ ਅਨੁਸਾਰ ਹਨ:
1. ਹੱਥੀਂ ਵਾਢੀ ਕਰਨ ਤੋਂ ਬਾਅਦ ਫ਼ਸਲ ਨੂੰ ਤਿੰਨ ਤੋਂ ਚਾਰ ਦਿਨਾਂ ਲਈ ਸੁਕਾਉਣਾ ਚਾਹੀਦਾ ਹੈ ਤਾਂ ਜੋ ਦਾਣਿਆਂ ਵਿੱਚ ਨਮੀ 10-12% ਦਰਮਿਆਨ ਰਹਿ ਜਾਵੇ।
2. ਸਿੱਧਾ ਧੁੱਪ ਵਿੱਚ ਸੁਕਾਉਣਾ ਜਾਂ ਬਹੁਤ ਜ਼ਿਆਦਾ ਸੁਕਾਉਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।

WheatHarvestCloseup_Lead

3. ਵੱਢੇ ਪੱਧਰ ਤੇ ਦਾਣਿਆਂ ਦਾ ਭੰਡਾਰ ਸੀ.ਏ.ਪੀ. (ਕੈਪ) ਅਤੇ ਸਿਲੋਜ਼ ਵਿੱਚ ਕੀਤਾ ਜਾਂਦਾ ਹੈ।
4. ਭੰਡਾਰ ਸਮੇਂ ਕੀੜਿਆਂ ਅਤੇ ਬਿਮਾਰੀਆਂ ਤੋਂ ਬਚਾਅ ਲਈ ਬੋਰੀਆਂ ਵਿੱਚ 1% ਮੈਲਾਥਿਆਨ ਘੋਲ ਰੋਗਾਣੂ ਨਾਸ਼ਕ ਵਰਤਿਆ ਜਾਣਾ ਚਾਹੀਦਾ ਹੈI
5. ਮੰਡੀ ਵਿੱਚ ਆਪਣੀ ਫ਼ਸਲ ਨੂੰ ਹਮੇਸ਼ਾ ਸ਼ੈਡ ਹੇਠਾ ਰੱਖੋ ਤਾਂ ਜੋ ਫ਼ਸਲ ਨੂੰ ਖਰਾਬ ਮੌਸਮ ਤੋਂ ਬਚਾਇਆ ਜਾ ਸਕੇ। ਭੰਡਾਰ ਸਮੇਂ ਬੋਰੀਆਂ ਦੇ ਢੇਰ ਨੂੰ ਦੀਵਾਰ ਤੋਂ 50 ਸੈਂਟੀਮੀਟਰ ਦੀ ਦੂਰੀ ਤੇ ਰੱਖਣਾ ਚਾਹੀਦਾ ਹੈ।
6. ਕਈ ਵਾਰ ਕਿਸਾਨ ਸਮਾਂ ਬਚਾਉਣ ਲਈ ਗਿੱਲੀ ਕਣਕ ਹੀ ਵੇਚ ਦਿੰਦੇ ਹਨ, ਜਦੋ ਇਹ ਕਣਕ ਆਮ ਘਰਾਂ ਵਿੱਚ ਪਹੁੰਚਦੀ ਹੈ ਤਾਂ ਦਾਣਿਆਂ ਵਿੱਚ ਨਮੀ ਹੋਣ ਕਾਰਨ ਇਹ ਜਲਦੀ ਖਰਾਬ ਹੋ ਜਾਂਦੀ ਹੈ।

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ