harvesting

ਫ਼ਸਲ ਦੀ ਕਟਾਈ ਸਮੇਂ ਕੁੱਝ ਧਿਆਨ ਰੱਖਣ ਯੋਗ ਗੱਲਾਂ

ਜਦੋ ਫ਼ਸਲ ਪੱਕ ਕੇ ਤਿਆਰ ਹੋ ਜਾਂਦੀ ਹੈ ਤਾਂ ਉਸ ਤੋਂ ਬਾਅਦ ਕਟਾਈ ਦੀ ਗੱਲ ਆਉਂਦੀ ਹੈ। ਫ਼ਸਲ ਦੀ ਕਟਾਈ ਸਮੇਂ ਕੁੱਝ ਧਿਆਨ ਰੱਖਣ ਯੋਗ ਗੱਲਾਂ ਹੇਠ ਲਿਖੇ ਅਨੁਸਾਰ ਹਨ:
1. ਕਟਾਈ ਸਮੇਂ ਫ਼ਸਲ ਪੂਰੀ ਤਰ੍ਹਾਂ ਪੱਕੀ ਅਤੇ ਸੁੱਕੀ ਹੋਵੇ।
2. ਮਿੱਟੀ ਵਿੱਚ ਬੇਲੋੜੀ ਨਮੀ ਨਾ ਹੋਵੇ।
3. ਕਟਾਈ ਹੱਥੀਂ ਜਾਂ ਆਧੁਨਿਕ ਕੰਬਾਈਨਾਂ ਨਾਲ ਵੀ ਕੀਤੀ ਜਾ ਸਕਦੀ ਹੈ।

BL23-WHEATCROP1

4. ਕੰਬਾਈਨ ਨਾਲ ਕਟਾਈ ਤੋਂ ਬਾਅਦ ਬਾਕੀ ਬਚੀ ਪਰਾਲੀ(ਨਾੜ) ਨੂੰ ਜ਼ਿਆਦਾ ਦੇਰ ਤੱਕ ਖੇਤ ਵਿੱਚ ਨਾ ਛੱਡੋ, ਕਿਉਂਕਿ ਜ਼ਿਆਦਾ ਸੁੱਕਣ ਨਾਲ ਤੂੜੀ ਘੱਟ ਬਣਦੀ ਹੈ।
5. ਕਟਾਈ ਤੋਂ ਬਾਅਦ ਕਣਕ ਦੀਆਂ ਮੁੱਢੀਆਂ ਜਾਂ ਪਰਾਲੀ ਨੂੰ ਅੱਗ ਨਾ ਲਾਓ, ਇਸ ਨਾਲ ਮਿੱਟੀ ਵਿੱਚਲੇ ਮਿੱਤਰ-ਕੀੜਿਆਂ ਅਤੇ ਵਾਤਾਵਰਨ ਦਾ ਨੁਕਸਾਨ ਹੁੰਦਾ ਹੈ।

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ