ਅਗਨੀ ਅਸਤਰ ਦੀ ਵਰਤੋਂ ਤਣਾ ਕੀਟ ਅਤੇ ਫਲਾਂ ਵਿੱਚ ਹੋਣ ਵਾਲੀਆਂ ਸੁੰਡੀਆਂ ਨੂੰ ਰੋਕਣ ਲਈ ਕੀਤੀ ਜਾਂਦੀ ਹੈ। ਜਾਣੋ ਇਸ ਨੂੰ ਬਣਾਉਣ ਅਤੇ ਵਰਤਣ ਦੀ ਵਿਧੀ ਬਾਰੇ।
ਸਮੱਗਰੀ
• 20 ਲੀਟਰ ਗਊ-ਮੂਤਰ
• 5 ਕਿੱਲੋ ਨਿੰਮ ਦੇ ਪੱਤੇ(ਕੁੱਟੇ ਹੋਏ)
• ਅੱਧਾ ਕਿੱਲੋ ਤੰਬਾਕੂ ਦਾ ਪਾਊਡਰ
• ਅੱਧਾ ਕਿੱਲੋ ਹਰੀ ਮਿਰਚ
• 500 ਗ੍ਰਾਮ ਦੇਸੀ ਲਸਣ(ਕੁੱਟਿਆ ਹੋਇਆ)
ਬਣਾਉਣ ਦੀ ਵਿਧੀ
• ਉੱਪਰ ਦਿੱਤੀ ਗਈ ਸਮੱਗਰੀ ਨੂੰ ਇੱਕ ਮਿੱਟੀ ਦੇ ਬਰਤਨ ਵਿੱਚ ਪਾਓ।
• ਇਸ ਨੂੰ ਅੱਗ ‘ਤੇ ਰੱਖ ਕੇ ਚਾਰ ਉਬਾਲੇ ਆਉਣ ਦਿਉ।
• ਫਿਰ ਇਸ ਨੂੰ ਅੱਗ ਤੋਂ ਉਤਾਰ ਕੇ 48 ਘੰਟੇ ਛਾਂ ਵਿੱਚ ਰੱਖੋ।
• ਇਸ ਨੂੰ 48 ਘੰਟੇ ਵਿੱਚ ਚਾਰ ਵਾਰ ਡੰਡੇ ਨਾਲ ਹਿਲਾਉ।
ਵਰਤਣ ਦੀ ਅਵਧੀ: ਅਗਨੀ ਅਸਤਰ ਦੀ ਵਰਤੋਂ ਕੇਵਲ ਤਿੰਨ ਮਹੀਨੇ ਤੱਕ ਕਰ ਸਕਦੇ ਹੋ।
ਸਾਵਧਾਨੀਆਂ: ਇਸ ਸਮੱਗਰੀ ਨੂੰ ਮਿੱਟੀ ਦੇ ਬਰਤਨ ਵਿੱਚ ਹੀ ਰੱਖੋ।
ਛਿੜਕਾਅ: 5 ਲੀਟਰ ਅਗਨੀ ਅਸਤਰ ਨੂੰ ਛਾਣ ਕੇ 200 ਲੀਟਰ ਪਾਣੀ ਵਿੱਚ ਮਿਲਾ ਕੇ ਮਸ਼ੀਨ ਨਾਲ ਪ੍ਰਤੀ ਏਕੜ ‘ਤੇ ਛਿੜਕਾਅ ਕਰੋ।
ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ