panting animals

ਗਰਮੀ ਕਾਰਨ ਘੁਰਕਦੇ ਪਸ਼ੂਆਂ ਲਈ ਵਰਤੋ ਇਹ ਦੇਸੀ ਤਰੀਕਾ

ਗਰਮੀ ਦੀ ਸ਼ੁਰੂਆਤ ਹੋ ਚੁੱਕੀ ਹੈ ਤੇ ਪਸ਼ੂਆਂ ਨੂੰ ਗਰਮੀਆ ਤੋਂ ਬਚਾਉਣ ਲਈ ਹੁਣ ਤੋਂ ਹੀ ਢੁੱਕਵੇ ਪ੍ਰਬੰਧ ਕਰਨ ਦੀ ਜ਼ਰੂਰਤ ਹੈ ਕਿਉਂਕਿ ਦੁੱਧ ਦੀ ਪੈਦਾਵਾਰ ਵਿੱਚ ਵੀ ਗਰਮੀ ਕਾਰਨ ਫਰਕ ਪੈ ਜਾਂਦਾ ਹੈ। ਇਸ ਤੋਂ ਇਲਾਵਾ ਗਰਮੀ ਵਿੱਚ ਇੱਕ ਗੱਲ ਦਾ ਹੋਰ ਧਿਆਨ ਰੱਖਣਾ ਹੈ ਕਿ ਪਸ਼ੂ ਨੂੰ ਸਿੱਧੀ ਗਰਮ ਲੂਅ ਨਹੀ ਲੱਗਣੀ ਚਾਹੀਦੀ ਕਿਉਂਕਿ ਇਸ ਨਾਲ ਪਸ਼ੂ ਦੇ ਸਰੀਰ ਵਿੱਚ ਪਾਣੀ ਦੀ ਮਾਤਰਾ ਘੱਟ ਜਾਂਦੀ ਹੈ ਤੇ ਜਿਸ ਨਾਲ ਪਸ਼ੂ ਦੁੱਧ ਵੀ ਘੱਟ ਜਾਂਦਾ ਹੈ ਤੇ ਕਈ ਪਸ਼ੂ ਪਾਲਕ ਪਸ਼ੂਆ ਨੂੰ ਕੰਧ ਦੀ ਛਾਂਵੇ ਬੰਨ੍ਹ ਦਿੰਦੇ ਹਨ ਪਰ ਇਸ ਤਰ੍ਹਾਂ ਨਾ ਕਰੋ ਕਿਉਂਕਿ ਕੰਧ ਦੀ ਛਾਂ ਵਿੱਚ ਵੀ ਗਰਮੀ ਪਸ਼ੂ ਨੂੰ ਲੱਗਦੀ ਹੈ ਕਿਉਂਕਿ ਕੰਧ ਵਿੱਚੋ ਵੀ ਗਰਮੀ ਨਾਲ ਸੇਕ ਮਾਰਦਾ ਹੈ ਤੇ ਰਾਤ ਨੂੰ ਕੰਧ ਵਿੱਚੋਂ ਸੇਕਾ ਮਾਰਦਾ ਹੈ ।  ਬਾਕੀ ਬੇਜੁਬਾਨ ਪਸ਼ੂ ਨੇ ਕਿਹੜਾ ਬੋਲ ਕੇ ਦੱਸ ਦੇਣਾ ਹੁੰਦਾ । ਬਾਕੀ ਜਿਹਨਾਂ ਕੋਲ ਐਚ ਐਫ ਗਾਵਾਂ ਹਨ ਉਹ ਗਾਵਾਂ ਇਹਨਾਂ ਦਿਨਾਂ ਵਿੱਚ ਜ਼ਿਆਦਾ ਘੁਰਕਦੀਆ ਹਨ ਤੇ ਗਰਮੀ ਮੰਨਦੀਆ ਹਨ। ਜੇਕਰ ਤੁਹਾਡੀਆ ਗਾਵਾਂ ਵੀ ਘੁਰਕਦੀਆਂ ਹਨ ਤਾਂ ਇਹ ਕਾਰਗਰ ਦੇਸੀ ਤਰੀਕਾ ਵਰਤੋ ।

ਲੋੜੀਂਦਾ ਸਮਾਨ –

1 ਕੋਰਾ ਮਿੱਟੀ ਦਾ ਘੜਾ

1 ਪੇਸੀ (ਡਲਾ) ਗੁੜ

1 ਗੁੰਨ੍ਹੇ ਹੋਏ ਆਟੇ ਦਾ ਪੇੜਾ

ਜੇਕਰ ਗਾਵਾਂ ਬਹੁਤ ਘੁਰਕਦੀਆਂ ਹਨ ਤਾਂ ਉਸ ਲਈ ਤੁਸੀਂ 1 ਕੋਰਾ ਮਿੱਟੀ ਦਾ ਘੜਾ ਲਵੋ ਅਤੇ ਉਸ ਨੂੰ ਅੱਧਾ ਪਾਣੀ ਨਾਲ ਭਰ ਲਵੋ । ਰਾਤ ਨੂੰ ਉਸ ਘੜੇ ਵਿੱਚ 1 ਪੇਸੀ ( ਡਲਾ) ਗੁੜ ਦੀ ਅਤੇ 1 ਗੁੰਨ੍ਹੇ ਹੋਏ ਆਟੇ ਦਾ ਪੇੜਾ ਮਿਲਾ ਦੇਵੋ। ਇਸ ਮਿਸ਼ਰਣ ਨੂੰ ਰਾਤ ਨੂੰ ਰੱਖ ਦਿਉ ਤੇ ਸਵੇਰ ਵੇਲੇ ਇਹਨਾਂ ਨੂੰ ਚੰਗੀ ਤਰ੍ਹਾਂ ਘੋਲ ਲਵੋ । ਚੰਗੀ ਤਰ੍ਹਾਂ ਘੋਲਣ ਤੋਂ ਬਾਅਦ ਇਸ ਪਾਣੀ ਨੂੰ ਸਵੇਰੇ ਸਭ ਤੋਂ ਪਹਿਲਾਂ ਗਾਂ ਨੂੰ ਪਿਆਉ । ਇਸ ਤਰ੍ਹਾਂ ਤੁਸੀ ਲਗਾਤਾਰ 8-10 ਦਿਨ ਤੱਕ ਪਿਆ ਦਿਉ । ਇਸ ਨਾਲ ਗਾਵਾਂ ਘੁਰਕਣੋ ਬੰਦ ਹੋ ਜਾਣਗੀਆ।

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ