• ਸਿਉਂਕ ਤੋਂ ਬਚਾਉਣ ਲਈ ਖੇਤ ਵਿੱਚ ਕਦੇ ਵੀ ਕੱਚਾ ਗੋਬਰ ਨਹੀਂ ਪਾਉਣਾ ਚਾਹੀਦਾ। ਕੱਚਾ ਗੋਬਰ ਸਿਉਂਕ ਦਾ ਪਸੰਦੀਦਾ ਭੋਜਨ ਹੈ।
• ਸਿਉਂਕ ਦੀ ਰੋਕਥਾਮ ਦੇ ਲਈ ਬੀਜਾਂ ਨੂੰ ਬਿਊਵੇਰਿਆ ਬਸਿਆਨਾ ਫੰਗਸਨਾਸ਼ੀ(Beauveria bassiana) ਨਾਲ ਸੋਧਿਆ ਜਾਣਾ ਚਾਹੀਦਾ ਹੈ। ਇੱਕ ਕਿੱਲੋ ਬੀਜਾਂ ਨੂੰ 20 ਗ੍ਰਾਮ ਬਿਊਵੇਰਿਆ ਬਸਿਆਨਾ ਫੰਗਸਨਾਸ਼ੀ ਨਾਲ ਸੋਧ ਕੇ ਬੀਜੋ।
• ਬਿਜਾਈ ਤੋਂ ਪਹਿਲਾਂ ਇੱਕ ਏਕੜ ਖੇਤ ਵਿੱਚ 2 ਕਿੱਲੋ ਸੁੱਕੇ ਨਿੰਮ ਦੇ ਬੀਜਾਂ ਨੂੰ ਕੁੱਟ ਕੇ ਪਾਉ।
• ਨਿੰਮ ਕੇਕ(ਨਿੰਮ ਦੀ ਖਲ) 30 ਕਿਲੋਗ੍ਰਾਮ ਨੂੰ ਬਿਜਾਈ ਤੋਂ ਪਹਿਲਾਂ ਪ੍ਰਤੀ ਏਕੜ ਖੇਤ ਵਿੱਚ ਪਾਉ।
• 1 ਕਿਲੋਗ੍ਰਾਮ ਬਿਊਵੇਰਿਆ ਬਸਿਆਨਾ ਫੰਗਸਨਾਸ਼ੀ ਅਤੇ 25 ਕਿਲੋ ਗੋਬਰ ਦੀ ਗਲੀ ਸੜੀ ਖਾਦ ਵਿੱਚ ਮਿਲਾ ਕੇ ਬਿਜਾਈ ਤੋਂ ਪਹਿਲਾਂ ਖੇਤ ਵਿੱਚ ਪਾਉਣਾ ਚਾਹੀਦਾ ਹੈ।
• 1 ਕਿੱਲੋਗ੍ਰਾਮ ਬਿਊਵੇਰਿਆ ਬਸਿਆਨਾ ਫੰਗਸਨਾਸ਼ੀ ਨੂੰ ਲੋੜ ਅਨੁਸਾਰ ਪਾਣੀ ਵਿੱਲ ਘੋਲ ਕੇ ਘੜੇ ਵਿੱਚ ਭਰ ਕੇ ਹੇਠਲੇ ਹਿੱਸੇ ਵਿੱਚ ਸੁਰਾਖ਼ ਕਰ ਕੇ ਸਿੰਚਾਈ ਦੇ ਸਮੇਂ ਪ੍ਰਤੀ ਏਕੜ ਵਿੱਚ ਪਾਉ।
ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ