ਆਓ ਜਾਣੀਏ ਕਿਵੇ ਬਣਦੀ ਹੈ ਸੂਰ ਦੇ ਮੀਟ ਤੋਂ ਬਰਗਰ ਪੈਟੀ

ਸੂਰ ਦੇ ਮੀਟ ਤੋਂ ਬਰਗਰ ਪੈਟੀ ਬਣਾਉਣ ਦੀ ਵਿਧੀ ਹੇਠ ਲਿਖੇ ਅਨੁਸਾਰ ਹੈ:

1. ਇਹ ਹੱਡੀ ਰਹਿਤ ਮੀਟ ਤੋਂ ਤਿਆਰ ਕੀਤੇ ਜਾਣ ਵਾਲਾ ਉਤਪਾਦ ਹੈ। ਇਸ ਨੂੰ ਤਿਆਰ ਕਰਨ ਲਈ ਮੀਟ ਦਾ ਕੀਮਾ ਬਣਾ ਲਿਆ ਜਾਂਦਾ ਹੈ ।

2. ਇਸ ਵਿੱਚ ਮੈਦਾ , ਲੂਣ , ਮਸਾਲੇ , ਅਦਰਕ , ਪਿਆਜ ਅਤੇ ਲਸਣ ਦਾ ਮਿਸ਼ਰਣ , ਕੱਚਾ ਅੰਡਾ , ਤੇਲ ਅਤੇ ਠੰਡਾ ਪਾਣੀ ਇੱਕ ਸਹੀ ਅਨੁਪਾਤ ਵਿੱਚ ਮਿਲਾ ਕੇ 2-3 ਮਿੰਟ ਤੱਕ ਚੰਗੀ ਤਰ੍ਹਾਂ ਮਿਲਾ ਲਓ। ਇਸ ਮਿਸ਼ਰਣ ਵਿਚੋਂ 50 – 60 ਗ੍ਰਾਮ ਲੈ ਕੇ ਇਕ ਭਾਂਡੇ ਵਿੱਚ ਪਾ ਲਿਆ ਜਾਂਦਾ ਹੈ ਅਤੇ ਫਿਰ ਇਸ ਨੂੰ ਪਹਿਲਾਂ ਤੋਂ ਹੀ ਗਰਮ ਕੀਤੇ 180° c – 190° c ਔਵਨ ਵਿੱਚ 15 – 20 ਮਿੰਟ ਪਕਾਇਆ ਜਾਂਦਾ ਹੈ ।

3. ਤੁਰੰਤ ਠੰਡਾ ਕਰਨ ਤੋਂ ਬਾਅਦ ਪੈਕ ਕਰ ਲਿਆ ਜਾਂਦਾ ਹੈ । ਇਸ ਉਤਪਾਦ ਨੂੰ “ਡੀਪ ਫਰਿੱਜ” ਵਿੱਚ 6 ਮਹੀਨਿਆਂ ਤੱਕ ਰੱਖਿਆ ਜਾ ਸਕਦਾ ਹੈ।

 

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ