ਪੌਦਿਆਂ ਲਈ ਵਿਕਾਸ ਪ੍ਰਮੋਟਰ ਟਾੱਨਿਕ ਤਿਆਰ ਕਰਨ ਲਈ ਇੱਕ ਆਸਾਨ ਤਰੀਕਾ:
• ਸੋਇਆਬੀਨ ਦੇ ਬੀਜਾਂ ਵਿੱਚ ਪੋਸ਼ਕ ਤੱਤ ਭਰਪੂਰ ਮਾਤਰਾ ਵਿੱਚ ਹੁੰਦੇ ਹਨ ਜਿਵੇਂ ਨਾਈਟ੍ਰੋਜਨ, ਕੈਲਸ਼ੀਅਮ, ਸਲਫਰ ਆਦਿ। ਇਸ ਦੀ ਵਰਤੋਂ ਪੌਦ ਵਿਕਾਸ ਕਾਰਕ (ਟਾੱਨਿਕ) ਨਿਰਮਾਣ ਵਿੱਚ ਕੀਤੀ ਜਾਂਦੀ ਹੈ।
• 1 ਕਿੱਲੋ ਸੋਇਆਬੀਨ ਬੀਜਾਂ ਨੂੰ 24 ਘੰਟੇ ਪਾਣੀ ਵਿੱਚ ਭਿਉਂ ਦਿਓ। 24 ਘੰਟੇ ਬਾਅਦ ਹੁਣ ਇਸ ਫੁੱਲੇ ਹੋਏ ਸੋਇਆਬੀਨ ਬੀਜਾਂ ਨੂੰ ਘੋਟਣੇ ਨਾਲ ਕੁੱਟ ਲਓ ਜਾਂ ਮਿਕਸਰ ਦੀ ਮੱਦਦ ਨਾਲ ਪੀਸ ਲਓ। ਹੁਣ ਇਸ ਪੀਸੇ ਹੋਏ ਸੋਇਆਬੀਨ ਵਿੱਚ 4 ਲੀਟਰ ਪਾਣੀ ਅਤੇ 250 ਗ੍ਰਾਮ ਗੁੜ ਮਿਲਾ ਕੇ ਇਸ ਮਿਸ਼ਰਣ ਨੂੰ ਮਟਕੇ ਵਿੱਚ 3-4 ਦਿਨਾਂ ਲਈ ਰੱਖ ਦਿਓ। ਇਸ ਦੇ ਬਾਅਦ ਇਸ ਨੂੰ ਸੂਤੀ ਕੱਪੜੇ ਨਾਲ ਛਾਣ ਲਓ। ਛਾਣੇ ਹੋਏ ਤਰਲ ਨੂੰ ਟਾੱਨਿਕ (ਪੌਦ ਵਿਕਾਸ ਕਾਰਕ) ਦੇ ਰੂਪ ਵਿੱਚ ਪ੍ਰਤੀ ਸਪਰੇ ਪੰਪ 16 ਲੀਟਰ ਪਾਣੀ ਵਿੱਚ ਅੱਧਾ ਲੀਟਰ ਮਿਲਾ ਕੇ ਵਰਤੋਂ ਕਰਨ ਨਾਲ ਬਹੁਤ ਹੀ ਵਧੀਆ ਪਰਿਣਾਮ ਮਿਲਦਾ ਹੈ।
• ਇਸ ਨੂੰ ਸਿੰਚਾਈ ਜਲ ਨਾਲ 25-30 ਲੀਟਰ ਪ੍ਰਤੀ ਏਕੜ ਜ਼ਮੀਨ ‘ਤੇ ਦੇਣ ਨਾਲ ਫਸਲ ਦਾ ਵਿਕਾਸ ਵਧੀਆ ਹੁੰਦਾ ਹੈ।
ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ