ਪਸ਼ੂਆਂ ਦੀ ਖੁਰਾਕ ਨੂੰ ਸਹੀ ਤਰੀਕੇ ਨਾਲ ਖਵਾਉਣ ਦੇ ਨਾਲ ਨਾਲ ਇਹ ਗੱਲ ਯਕੀਨੀ ਬਣਾ ਲਵੋ ਕਿ ਫੀਡ ਸਹੀ ਚੀਜ਼ਾਂ ਨੂੰ ਮਿਕਸ ਕਰਕੇ ਬਣਾਈ ਹੈ ਜਾਂ ਨਹੀ ਕਿਉਂਕਿ ਅੱਜ-ਕੱਲ੍ਹ ਬਹੁਤ ਸਾਰੀਆਂ ਸਸਤੀਆਂ ਫੀਡ ਵੇਚਣ ਵਾਲੀਆਂ ਕੰਪਨੀਆਂ ਕਿਸਾਨਾਂ ਨੂੰ ਫੀਡ ਵਿੱਚ ਘਟੀਆਂ ਸਮਾਨ ਮਿਕਸ ਕਰਕੇ ਵੇਚ ਰਹੇ ਹਨ। ਮਹਿੰਗੀਆਂ ਐਡ ਦੇਖ ਕੇ ਜ਼ਿੰਮੀਦਾਰ ਫੀਡ ਖਰੀਦ ਕੇ ਪਸ਼ੂਆਂ ਨੂੰ ਖਵਾਉਦੇ ਰਹਿੰਦੇ ਹਨ ਪਰ ਫਿਰ ਵੀ ਪਸ਼ੂਆਂ ਦਾ ਦੁੱਧ ਉਤਪਾਦਨ ਤੇ ਸਿਹਤ ਦਾ ਮਿਆਰ ਡਿੱਗਦਾ ਰਹਿੰਦਾ ਹੈ ।
ਕਿਸ ਤਰ੍ਹਾਂ ਹੋ ਸਕਦੀ ਹੈ ਮਿਲਾਵਟ ?
- ਸਾਬਤ ਅਨਾਜ ਵਿੱਚ ਮਿਲਾਵਟ ਹੋਣ ਦੀ ਸੰਭਾਵਨਾ ਘੱਟ ਹੁੰਦੀ ਹੈ। ਪੁਰਾਣੇ ਉੱਲੀ ਲੱਗੇ ਅਨਾਜ ਦੇ ਦਾਣੇ ਨੂੰ ਸਾਫ਼ ਅਨਾਜ ਵਿੱਚ ਮਿਲਾ ਦਿੱਤਾ ਜਾਂਦਾ ਹੈ ਜਿਸਦੀ ਪਹਿਚਾਣ ਕਰਨੀ ਮੁਸ਼ਕਿਲ ਹੁੰਦੀ ਹੈ ।
- ਇਸ ਤੋਂ ਇਲਾਵਾ ਕੰਕਰ ਤੇ ਕਈ ਵਾਰੀ ਵਾਧੂ ਨਮੀ ਵੀ ਹੁੰਦੀ ਹੈ ।
- ਸੁਸਰੀ ਲੱਗੇ ਅਨਾਜ ਵਿੱਚ ਖੁਰਾਕੀ ਤੱਤ ਘੱਟ ਹੁੰਦੇ ਹਨ ਤੇ ਰੇਸ਼ੇ ਦੀ ਮਾਤਰਾ ਜ਼ਿਆਦਾ ਹੁੰਦੀ ਹੈ । ਇਸ ਨਾਲ ਉੱਲੀ ਦੀ ਜ਼ਹਿਰਾਂ ਪਸ਼ੂਆਂ ਨੂੰ ਬਹੁਤ ਨੁਕਸਾਨ ਕਰਦੀਆ ਹਨ ।
- ਸਰ੍ਹੋਂ ਦੀ ਖੱਲ੍ਹ ਵਿੱਚ ਤੋਰੀਏ ਦੀ ਖੱਲ੍ਹ ਦੀ ਮਿਲਾਵਟ ਆਮ ਹੈ, ਜਿਸ ਕਾਰਨ ਸਰ੍ਹੋਂ ਦੀ ਖੱਲ੍ਹ ਕੌੜੀ ਹੋ ਜਾਂਦੀ ਹੈ ।
- ਵੜੇਵਿਆਂ ਦੀ ਖੱਲ੍ਹ ਵਿੱਚ ਗੱਤਾ ਮਿਲਾ ਕੇ ਯੂਰੀਆ ਦੀ ਸਪਰੇਅ ਕੀਤੀ ਜਾਂਦੀ ਹੈ ਜਿਸ ਕਾਰਨ ਪ੍ਰੋਟੀਨ ਦੀ ਮਾਤਰਾ ਤਾਂ ਪੂਰੀ ਨਿੱਕਲਦੀ ਹੈ, ਪਰ ਇਸ ਦਾ ਪਸ਼ੂ ਨੂੰ ਕੋਈ ਲਾਭ ਨਹੀ ਹੁੰਦਾ।
- ਇਸ ਤੋਂ ਇਲਾਵਾ ਖੱਲ੍ਹ ਵਿੱਚ ਮਾੜੀਆਂ ਖੱਲ੍ਹਾਂ ਜਿਵੇਂ ਅਰਿੰਡ ਦੀ ਖੱਲ੍ਹ ਤੇ ਰੇਤਾ ਤੱਕ ਮਿਲਿਆ ਹੋ ਸਕਦਾ ਹੈ।
- ਸੋ ਮੁੱਕਦੀ ਗੱਲ ਹੈ ਇਹ ਹੈ ਕਿ ਕੋਸ਼ਿਸ਼ ਕਰੋ ਕਿ ਫੀਡ ਖੁਦ ਘਰ ਤਿਆਰ ਕੀਤੀ ਜਾਵੇ ਜਾਂ ਫਿਰ ਫੀਡ ਤਿਆਰ ਕਰਵਾਉਣ ਵੇਲੇ ਕੋਲ ਖੜ੍ਹ ਕੇ ਤੇ ਆਪਣਾ ਸਮਾਨ ਲੈ ਕੇ ਜਾਓ। ਫਿਰ ਹੀ ਪਸ਼ੂ ਪਾਲਣ ਦਾ ਕਿੱਤਾ ਮੁਨਾਫ਼ਾ ਦੇਣਾ ਸ਼ੁਰੂ ਕਰੇਗਾ।
ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ