ਧਨੀਆਂ ਪੱਤਾ ਜਿਸ ਨੂੰ ਆਮ ਭਾਸ਼ਾ ਵਿੱਚ ਧਨੀਆਂ ਵੀ ਕਿਹਾ ਜਾਂਦਾ ਹੈ। ਭੋਜਨ ਨੂੰ ਸਵਾਦ ਬਣਾਉਣ ਦੇ ਨਾਲ ਨਾਲ ਇਸ ਦੇ ਬਹੁਤ ਸਾਰੇ ਸਰੀਰਿਕ ਲਾਭ ਵੀ ਹਨ। ਇਹ ਪੋਸ਼ਕ ਤੱਤਾਂ ਨਾਲ ਭਰਪੂਰ ਹੈ। ਤੁਸੀ ਇਸ ਨੂੰ ਆਮਲੇਟ, ਸਲਾਦ ਜਾਂ ਚਟਨੀ ਆਦਿ ਵਿੱਚ ਵੀ ਵਰਤ ਸਕਦੇ ਹੋਂ। 2 ਤਰ੍ਹਾਂ ਦੇ ਧਨੀਆਂ ਪੱਤੇ ਨੂੰ ਤੁਸੀ ਆਪਣੀ ਘਰੇਲੂ ਬਗ਼ੀਚੀ ਵਿੱਚ ਉਗਾ ਸਕਦੇ ਹੋਂ। ਫਲੈਟ ਪੱਤੀ ਧਨੀਆਂ ਅਤੇ ਦੂਜਾ ਘੁੰਗਰਾਲੇ ਪੱਤਿਆਂ ਵਾਲਾ ਧਨੀਆਂ। ਇਸ ਧਨੀਏ ਨੂੰ ਘਰੇਲੂ ਬਗ਼ੀਚੀ ਵਿੱਚ ਉਗਾਉਣ ਲਈ ਕੁੱਝ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ।
ਮਿੱਟੀ- ਧਨੀਆਂ ਪੱਤਾਂ ਉਗਾਉਣ ਲਈ ਵਧੀਆ ਨਮੀ ਵਾਲੀ ਮਿੱਟੀ ਦੀ ਜ਼ਰੂਰਤ ਹੁੰਦੀ ਹੈ ਜਿਸ ਵਿੱਚ ਪਾਣੀ ਜ਼ਿਆਦਾ ਦੇਰ ਨਾ ਰੁਕੇ। ਜੇਕਰ ਤੁਸੀ ਇਸਨੂੰ ਗਮਲੇ ਵਿੱਚ ਉਗਾ ਰਹੇ ਹੋਂ ਤਾਂ ਧਿਆਨ ਰੱਖੋ ਕਿ ਗਮਲੇ ਵਿੱਚ ਪਾਣੀ ਜ਼ਿਆਦਾ ਦੇਰ ਨਾ ਖੜ੍ਹਾ ਹੋਵੇ। ਗਮਲੇ ਵਿੱਚ ਚੰਗੀ ਤਰ੍ਹਾਂ ਮੋਰੀਆਂ ਹੋਣੀਆ ਚਾਹੀਦੀਆ ਹਨ ਅਤੇ ਸਮੇਂ ਸਮੇਂ ਤੇ ਇਸ ਦੀ ਜਾਂਚ ਕਰਦੇ ਰਹੋ। ਇਸ ਦੇ ਲਈ ਮਿੱਟੀ ਦਾ pH 6.0-7.0 ਹੋਣਾ ਚਾਹੀਦਾ ਹੈ।
ਬਿਜਾਈ– ਇਸ ਨੂੰ ਉਗਾਉਣ ਲਈ ਧੁੱਪ ਦੀ ਜ਼ਰੂਰਤ ਹੁੰਦੀ ਹੈ। ਇਸ ਦੇ ਲਈ ਤਾਪਮਾਨ 15°c – 25°c ਤੱਕ ਹੋਣਾ ਚਾਹੀਦਾ ਹੈ। ਤੁਸੀ ਸਿੱਧਾ ਮਿੱਟੀ ਵਿੱਚ ਵੀ ਇਸਦੀ ਬਿਜਾਈ ਕਰ ਸਕਦੇ ਹੋ। ਵਧੀਆ ਪੁੰਗਰਣ ਲਈ ਬੀਜਾਂ ਨੂੰ ਪੂਰੀ ਤਰ੍ਹਾਂ ਭਿਉਂ ਕੇ ਰੱਖੋ। ਇਸ ਨੂੰ ਪੁੰਗਰਣ ਲਈ 3-4 ਹਫ਼ਤੇ ਲੱਗਦੇ ਹਨ ਕਿਉਂਕਿ ਇਸਦਾ ਪੁੰਗਰਣ ਦਾ ਸਮਾਂ ਜ਼ਿਆਦਾ ਹੈ।
ਖਾਦ- ਇਸਦੇ ਵਿਕਾਸ ਦੇ ਸਮੇਂ ਮਿੱਟੀ ਵਿਚ ਖਾਦ ਜ਼ਰੂਰ ਪਾਓ ਤਾਂ ਜੋ ਚੰਗੀ ਤਰ੍ਹਾਂ ਵਿਕਾਸ ਹੋ ਸਕੇ। ਹਰ 4 ਹਫ਼ਤਿਆਂ ਬਾਦ ਖਾਦ ਪਾਉਂਦੇ ਰਹੋ।
ਵਿਕਾਸ- ਇਸਨੂੰ ਤਿਆਰ ਹੋਣ ਵਿਚ 70-90 ਦਿਨ ਲੱਗਦੇ ਹਨ ਅਤੇ ਇਸਦੇ ਪੌਦੇ ਦੀ ਲੰਬਾਈ 1-1.5 ਫੁੱਟ ਤੱਕ ਹੋ ਸਕਦੀ ਹੈ।
ਕੀਟ ਅਤੇ ਬਿਮਾਰੀਆਂ- ਇਹ ਸਿਰਫ਼ ਕਟਰਪਿੱਲਰ ਦੁਆਰਾ ਪ੍ਰਭਾਵਿਤ ਹੁੰਦਾ ਹੈ, ਇਸਨੂੰ ਤੁਸੀ ਹੱਥ ਨਾਲ ਹਟਾ ਸਕਦੇ ਹੋ ਅਤੇ ਇਸਨੂੰ ਜ਼ਿਆਦਾ ਬਿਮਾਰੀਆਂ ਨਹੀਂ ਲੱਗਦੀਆਂ।
ਕਟਾਈ- ਤੁਸੀ ਇਹਦੇ ਪੱਤਿਆਂ ਨੂੰ ਕਟ ਕੇ ਆਪਣੀ ਜ਼ਰੂਰਤ ਦੇ ਹਿਸਾਬ ਨਾਲ ਇਸਤੇਮਾਲ ਕਰ ਸਕਦੇ ਹੋ। ਤੁਸੀ ਪੱਤਿਆਂ ਨੂੰ ਕਟ ਕੇ ਸੁਕਾ ਕੇ ਕਿਸੀ ਡਿੱਬੇ ਵਿਚ ਭਰ ਕੇ ਰੱਖ ਸਕਦੇ ਹੋ ਅਤੇ ਲੰਬੇ ਸਮੇਂ ਤਕ ਵਰਤ ਸਕਦੇ ਹੋ।
ਧਨੀਆ ਪੱਤਾ ਵਿਚ ਵਿਟਾਮਿਨ A, ਵਿਟਾਮਿਨ K, ਵਿਟਾਮਿਨ C ਅਤੇ ਆਇਰਨ ਚੰਗੀ ਮਾਤਰਾ ਵਿਚ ਹੁੰਦਾ ਹੈ। ਇਸਨੂੰ ਰੋਜ਼ ਆਪਣੇ ਖਾਣੇ ਵਿਚ ਵਰਤ ਕੇ ਤੁਸੀ ਬਹੁਤ ਸਾਰੇ ਸਿਹਤ ਨਾਲ ਜੁੜੇ ਲਾਭ ਕਮਾ ਸਕਦੇ ਹੋ।
ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ