ਜਿਵੇਂ ਕਿ ਅਸੀ ਹਰ ਵਾਰ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਕਿ ਕਿਵੇਂ ਅਲੱਗ ਅਲੱਗ ਤਰਾਂ ਦੇ ਪੌਦੇ ਘਰੇਲੂ ਬਗ਼ੀਚੀ ਵਿੱਚ ਉਗਾ ਕੇ ਇਸਤੇਮਾਲ ਕਰ ਸਕਦੇ ਹਾਂ। ਅੱਜ ਇਸ ਘਰੇਲੂ ਬਗ਼ੀਚੀ ਲੜੀ ਵਿੱਚ ਸ਼ਲਗਮ ਦੇ ਬਾਰੇ ਸ਼ੇਅਰ ਕਰਨ ਜਾ ਰਹੇ ਹਾਂ। ਇਹ ਪੂਰੇ ਵਿਸ਼ਵ ਵਿੱਚ ਉਗਾਇਆ ਤੇ ਇਸਤੇਮਾਲ ਕੀਤਾ ਜਾਂਦਾ ਹੈ। ਇਸਦੇ ਵਿਟਾਮਿਨ K, A, C , ਫਾਈਬਰ ,ਕੈਲਸ਼ੀਅਮ, ਮੈਂਗਨੀਜ਼ ਅਤੇ ਫੋਲੇਟ ਹੁੰਦਾ ਹੈ। ਇਸਦੀ ਜੜ ਅਤੇ ਪੱਤੇ ਇਕੱਠੇ 45 ਸੈਂਟੀਮੀਟਰ ਦੇ ਹੁੰਦੇ ਹਨ । ਸ਼ਲਗਮ ਇੱਕ ਠੰਡੇ ਮੌਸਮ ਦਾ ਪੌਦਾ ਹੈ ਅਤੇ ਆਮਤੌਰ ‘ਤੇ 40° ਤੋਂ 75° ਫਾਰਨਹੀਟ ਵਿੱਚ ਚੰਗੀ ਤਰ੍ਹਾਂ ਉੱਗਦਾ ਹੈ।
ਕਿਵੇਂ ਉਗਾਈਏ
1. ਇਸ ਨੂੰ ਵਧੀਆ ਤਰੀਕੇ ਨਾਲ ਉਗਾਉਣ ਲਈ 6 ਤੋਂ 8 ਘੰਟੇ ਧੁੱਪ ਦੀ ਜ਼ਰੂਰਤ ਹੁੰਦੀ ਹੈ।
2. ਇਸ ਪੌਦੇ ਨੂੰ ਹਰ ਰੋਜ ਪਾਣੀ ਦਿਓ ਅਤੇ ਧਿਆਨ ਰੱਖੋ ਕਿ ਮਿੱਟੀ ਦੀ ਨਮੀ ਬਰਕਰਾਰ ਰਹੇ ਅਤੇ ਜ਼ਿਆਦਾ ਪਾਣੀ ਵੀ ਖੜ੍ਹਾ ਨਾ ਹੋਵੇ।
3. ਇਸਦੇ ਬੀਜਾਂ ਨੂੰ ਸਿੱਧਾ ਵੀ ਉਗਾ ਸਕਦੇ ਹੋਂ ਅਤੇ ਬੀਜਾਂ ਦੇ ਵਿੱਚ 20 ਸੈਂਟੀਮੀਟਰ ਦੀ ਦੂਰੀ ਹੋਣੀ ਚਾਹੀਦੀ ਹੈ। ਆਮ ਤੌਰ ‘ਤੇ ਸ਼ਲਗਮ ਨੂੰ ਲਾਈਨਾਂ ਵਿੱਚ ਉਗਾਉਂਦੇ ਹਨ ਅਤੇ ਇਹਨਾਂ ਦੇ ਵਿਚਕਾਰਲੀ ਦੂਰੀ 30 ਸੈਂਟੀਮੀਟਰ ਹੁੰਦੀ ਹੈ। ਇਸ ਦੇ ਲਈ ਜ਼ਿਆਦਾ ਖਾਦ ਦੀ ਜ਼ਰੂਰਤ ਨਹੀ ਹੁੰਦੀ।
4. ਸਮੇਂ ਸਮੇਂ ਤੇ ਇਸ ਵਿੱਚ ਨਦੀਨਾਂ ਨੂੰ ਖ਼ਤਮ ਕਰਦੇ ਰਹੋ ਅਤੇ ਪਾਣੀ ਦਿੰਦੇ ਰਹੋ । ਜਦੋਂ ਪੌਦਾ 12 ਸੈਂਟੀਮੀਟਰ ਦਾ ਹੋ ਜਾਵੇ ਤਾਂ ਉਸ ਦੀ ਨਮੀ ਪੂਰੀ ਰੱਖਣ ਲਈ ਮਲਚਿੰਗ ਜ਼ਰੂਰ ਕਰੋ।
5. ਕੁੱਝ ਕੀਟ ਜਿਹਨਾਂ ਨਾਲ ਇਹ ਪੌਦਾ ਪ੍ਰਭਾਵਿਤ ਹੁੰਦਾ ਹੈ ਉਹ ਹੈ ਪੱਤਿਆਂ ਦੇ ਸਫ਼ੇਦ ਧੱਬੇ ਅਤੇ ਜੜ੍ਹਾਂ ਦਾ ਗਲਣਾ। ਇਸ ਦੇ ਲਈ ਪੌਦਿਆਂ ਨੂੰ ਹਮੇਸ਼ਾ ਜੜ੍ਹਾਂ ਵਿੱਚ ਪਾਣੀ ਦਿਓ।
6. ਇਸ ਨੂੰ ਤੁਸੀ ਬੀਜਣ ਤੋਂ 5 – 6 ਹਫ਼ਤੇ ਬਾਅਦ ਕੱਟਿਆ ਜਾਂਦਾ ਹੈ । ਇਸਦੇ ਫੁੱਲ ਆਉਣ ਤੋਂ ਪਹਿਲਾਂ ਹੀ ਗੁੜਾਈ ਕਰਕੇ ਇਸਤੇਮਾਲ ਕਰੋ। ਇਸ ਦੀ ਜੜ੍ਹਾਂ ਨੂੰ ਵਧੀਆ ਸੰਦਾਂ ਨਾਲ ਕੱਢੋ ਅਤੇ ਇਸਤੇਮਾਲ ਕਰੋ।
ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ