cow

ਜਾਣੋ, ਕਟੜੂਆਂ/ਵਛੜੂਆਂ ਨੂੰ ਮੋਕ ਲੱਗਣ ਦਾ ਇਲਾਜ ਅਤੇ ਸਾਵਧਾਨੀਆਂ

ਮੋਕ ਆਂਤੜੀਆਂ ਦੇ ਰੋਗਾਂ ਦਾ ਇੱਕ ਮੁੱਖ ਲੱਛਣ ਹੈ। ਕਟੜੂਆਂ/ਵਛੜੂਆਂ ਵਿੱਚ ਇਹ ਸਮੱਸਿਆਂ ਮੌਤ ਦਾ ਕਾਰਨ ਜ਼ਿਆਦਾ ਬਣਦੀ ਹੇੈ। ਇਸ ਦੇ ਕਈ ਕਾਰਨ ਹੋ ਸਕਦੇ ਹਨ ਜਿਵੇਂ ਖੁਰਾਕੀ ਕਾਰਨ, ਵਿਸ਼ਾਣੂ ਰੋਗ ਜਾਂ ਕੀਟਾਣੂ ਰੋਗ ਆਦਿ ਜੇਕਰ ਮੋਕ ਵਿੱਚ ਖੂਨ ਜਾਂ ਚਰਬੀ ਆਵੇ ਤਾਂ ਇਹ ਉਸ ਤੋਂ ਵੀ ਗੰਭੀਰ ਸਮੱਸਿਆਂ ਹੈ। ਪਸ਼ੂ ਰੱਖਣ ਵਾਲੇ ਵੀਰਾਂ ਨੂੰ ਇਨਾਂ ਬਿਮਾਰੀਆਂ ਦੇ ਲੱਛਣਾਂ ਨੂੰ ਦੇਖਣ ਬਾਰੇ ਆਮ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਹੈ।

• ਮੋਕ ਵਾਲੇ ਪਸ਼ੂ ਦਾ ਸਰੀਰਿਕ ਤਾਪਮਾਨ ਚੈਕ ਕਰੋ ਜੇਕਰ ਤਾਪਮਾਨ 103 ° ਫਾਰਨਹੀਟ ਤੋਂ ਉੱਪਰ ਹੈ ਜਾਂ 98° ਫਾਰਨਹੀਟ ਤੋਂ ਥੱਲੇ ਹੈ ਤਾਂ ਇਸ ਦਾ ਮਤਲਬ ਕਿ ਮੋਕ ਦੀ ਸਮੱਸਿਆ ਗੰਭੀਰ ਹੈ ।

• ਜੇਕਰ ਪਾਣੀ ਦੀ ਘਾਟ ਦੀਆਂ ਨਿਸ਼ਾਨੀਆਂ ਵੇਖਣ ਵਿੱਚ ਆ ਰਹੀਆਂ ਹਨ ਤਾਂ ਨਾਰਮਲ ਸਲਾਈਨ ਜਾਂ ਰਿੰਗਰ ਲੈਕਟੇਟ ਦੀ ਬੋਤਲ ਖੂਨ ਵਿੱਚ ਚੜ੍ਹਵਾਓ।

• ਮੋਕ ਵਿੱਚ ਖੂਨ ਆਉਣ ਤੇ ਜਾਂ ਬੁਖ਼ਾਰ ਹੋਵੇ ਤਾਂ ਐਂਟੀਬਾਇਓਟਿਕ ਦੀ ਵਰਤੋਂ ਜ਼ਰੂਰੀ ਹੈ । ਐਂਟੀਬਾਇਓਟਿਕ ਦਿਨ ਵਿੱਚ ਦੋ ਵਾਰ ਅਤੇ 4-5 ਦਿਨਾਂ ਤੱਕ ਦਿੰਦੇ ਰਹੋ।

• ਮੋਕ ਲੱਗਣ ਤੇ ਪਹਿਲੇਂ 1-2 ਦਿਨਾਂ ਲਈ ਦੁੱਧ ਦੀ ਮਾਤਰਾ ਅੱਧੀ ਕਰ ਦਿਓ। ਮੂੰਰ ਰਾਹੀ ਪਾਣੀ ਵਿੱਚ ਹਲਕਾ ਨਮਕ ਅਤੇ ਗੁਲੂਕੋਜ਼ ਪਾ ਕੇ 2-2 ਘੰਟੇ ਬਾਅਦ ਪਿਆਓ।

• ਨਵੇਂ ਜਨਮੇ ਕਟੜੂ/ਵਛੜੂ ਨੂੰ ਪਹਿਲੇ 24 ਘੰਟਿਆਂ ਵਿੱਚ ਵਾਰ – ਵਾਰ ਬਾਉਲੀ ਪਿਆਉ।

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ