ਖੀਰੇ ਦਾ ਮੂਲ ਸਥਾਨ ਭਾਰਤ ਹੈ। ਇਹ ਇੱਕ ਵੇਲ ਦੀ ਤਰ੍ਹਾਂ ਲਟਕਵਾਂ ਪੌਦਾ ਹੈ, ਜਿਸਦੀ ਵਰਤੋਂ ਪੂਰੇ ਭਾਰਤ ਵਿੱਚ ਗਰਮੀ ਦੀ ਸਬਜ਼ੀ ਦੇ ਤੌਰ ‘ਤੇ ਕੀਤੀ ਜਾਂਦੀ ਹੈ। ਖੀਰੇ ਦੇ ਫਲ ਨੂੰ ਕੱਚਾ, ਸਲਾਦ ਜਾਂ ਸਬਜ਼ੀਆਂ ਦੇ ਤੌਰ ‘ਤੇ ਵਰਤਿਆ ਜਾਂਦਾ ਹੈ। ਖੀਰੇ ਦੇ ਬੀਜਾਂ ਨੂੰ ਤੇਲ ਕੱਢਣ ਲਈ ਵਰਤਿਆ ਜਾਂਦਾ ਹੈ, ਜੋ ਸਰੀਰ ਅਤੇ ਦਿਮਾਗ ਲਈ ਚੰਗਾ ਹੁੰਦਾ ਹੈ। ਖੀਰੇ ਵਿੱਚ 96% ਪਾਣੀ ਹੁੰਦਾ ਹੈ, ਜੋ ਗਰਮੀ ਦੇ ਮੌਸਮ ਵਿੱਚ ਵਧੀਆ ਹੁੰਦਾ ਹੈ।ਇਸ ਦੇ ਪੌਦੇ ਦਾ ਆਕਾਰ ਵੱਡਾ, ਪੱਤੇ ਵਾਲਾਂ ਵਾਲੇ ਅਤੇ ਤਿਕੋਣੇ ਆਕਾਰ ਦੇ ਹੁੰਦਾ ਹਨ ਅਤੇ ਇਸਦੇ ਫੁੱਲ ਪੀਲੇ ਰੰਗ ਦੇ ਹੁੰਦੇ ਹਨ। ਖੀਰਾ ਐਮ ਬੀ (ਮੋਲੀਬਡੇਨਮ) ਅਤੇ ਵਿਟਾਮਿਨ ਕੇ ਦਾ ਵਧੀਆ ਸ੍ਰੋਤ ਹੈ। ਖੀਰੇ ਦੀ ਵਰਤੋਂ ਚਮੜੀ ਰੋਗਾਂ, ਗੁਰਦਿਆਂ ਅਤੇ ਦਿਲ ਦੀਆਂ ਸਮੱਸਿਆਵਾਂ ਦੇ ਇਲਾਜ ਲਈ ਅਤੇ ਅਲਕੈਲਾਇਜ਼ਰ ਦੇ ਤੌਰ ‘ਤੇ ਕੀਤੀ ਜਾਂਦੀ ਹੈ।ਇਸ ਦੇ ਪੌਦੇ ਦਾ ਆਕਾਰ ਵੱਡਾ, ਪੱਤੇ ਵਾਲਾਂ ਵਾਲੇ ਅਤੇ ਤਿਕੋਣੇ ਆਕਾਰ ਦੇ ਹੁੰਦਾ ਹਨ ਅਤੇ ਇਸਦੇ ਫੁੱਲ ਪੀਲੇ ਰੰਗ ਦੇ ਹੁੰਦੇ ਹਨ। ਖੀਰਾ ਐਮ ਬੀ (ਮੋਲੀਬਡੇਨਮ) ਅਤੇ ਵਿਟਾਮਿਨ ਕੇ ਦਾ ਵਧੀਆ ਸ੍ਰੋਤ ਹੈ। ਖੀਰੇ ਦੀ ਵਰਤੋਂ ਚਮੜੀ ਰੋਗਾਂ, ਗੁਰਦਿਆਂ ਅਤੇ ਦਿਲ ਦੀਆਂ ਸਮੱਸਿਆਵਾਂ ਦੇ ਇਲਾਜ ਲਈ ਅਤੇ ਅਲਕੈਲਾਇਜ਼ਰ ਦੇ ਤੌਰ ‘ਤੇ ਕੀਤੀ ਜਾਂਦੀ ਹੈ।
ਬਿਜਾਈ ਦਾ ਸਮਾਂ: ਇਸਦੀ ਬਿਜਾਈ ਫਰਵਰੀ–ਮਾਰਚ ਦੇ ਮਹੀਨੇ ਵਿੱਚ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਇਸਦੀ ਬਿਜਾਈ ਜੂਨ–ਜੁਲਾਈ ਵਿੱਚ ਵੀ ਕੀਤੀ ਜਾਂਦੀ ਹੈ।
ਫਾਸਲਾ: 2.5 ਮੀਟਰ ਬਣੇ ਚੌੜੇ ਬੈੱਡ ‘ਤੇ ਹਰ ਜਗ੍ਹਾ ਦੋ ਬੀਜ ਬੀਜੋ ਅਤੇ ਬੀਜਾਂ ਦੇ ਵਿਚਕਾਰ 60 ਸੈ.ਮੀ. ਦਾ ਫਾਸਲਾ ਹੋਣਾ ਚਾਹੀਦਾ ਹੈ।
ਬੀਜ ਦੀ ਡੂੰਘਾਈ: ਬੀਜ ਨੂੰ 2-3 ਸੈ.ਮੀ. ਡੂੰਘਾਈ ‘ਤੇ ਬੀਜੋ।
ਛੋਟੀ ਸੁਰੰਗੀ ਤਕਨੀਕ: ਇਸ ਤਕਨੀਕ ਦੀ ਵਰਤੋਂ ਗਰਮੀਆਂ ਤੋਂ ਪਹਿਲਾਂ ਅਗੇਤਾ ਝਾੜ ਲੈਣ ਲਈ ਕੀਤੀ ਜਾਂਦੀ ਹੈ। ਇਹ ਫਸਲ ਨੂੰ ਦਸੰਬਰ ਅਤੇ ਜਨਵਰੀ ਦੇ ਠੰਡੇ ਮੌਸਮ ਤੋਂ ਬਚਾਉਂਦਾ ਹੈ। ਦਸੰਬਰ ਦੇ ਮਹੀਨੇ ਵਿੱਚ 2.5 ਮੀਟਰ ਚੌੜੇ ਬੈੱਡਾਂ ‘ਤੇ ਬਿਜਾਈ ਕੀਤੀ ਜਾਂਦੀ ਹੈ। ਬੀਜਾਂ ਨੂੰ ਬੈੱਡ ਦੇ ਦੋਵੇਂ ਪਾਸੇ 45 ਸੈ.ਮੀ. ਦੇ ਫਾਸਲੇ ‘ਤੇ ਬੀਜੋ। ਬਿਜਾਈ ਤੋਂ ਪਹਿਲਾਂ, 45-60 ਸੈ.ਮੀ. ਲੰਬੇ ਅਤੇ ਸਹਾਇਕ ਡੰਡੇ ਮਿੱਟੀ ਵਿੱਚ ਗੱਡੋ। ਖੇਤ ਨੂੰ ਪਲਾਸਟਿਕ ਸ਼ੀਟ (100 ਗੇਜ ਦੀ ਮੋਟਾਈ ਵਾਲੀ) ਨਾਲ ਡੰਡੀਆਂ ਦੀ ਮਦਦ ਨਾਲ ਢੱਕ ਦਿਓ। ਫਰਵਰੀ ਮਹੀਨੇ ਵਿੱਚ ਤਾਪਮਾਨ ਸਹੀ ਹੋਣ ‘ਤੇ ਪਲਾਸਟਿਕ ਸ਼ੀਟ ਨੂੰ ਹਟਾ ਦਿਓ।
- ਟੋਏ ਪੁੱਟ ਕੇ ਬਿਜਾਈ ਕਰਨਾ
- ਖਾਲੀਆਂ ਬਣਾ ਕੇ ਬਿਜਾਈ ਕਰਨਾ
- ਗੋਲਾਕਾਰ ਟੋਏ ਪੁੱਟ ਕੇ ਬਿਜਾਈ ਕਰਨਾ
Punjab Kheera-1: ਇਹ ਕਿਸਮ 2018 ਵਿੱਚ ਜਾਰੀ ਕੀਤੀ ਗਈ। ਇਸ ਕਿਸਮ ਦੇ ਫਲ ਹਰੇ ਗੂੜ੍ਹੇ ਰੰਗ ਦੇ ਹੁੰਦੇ ਹਨ, ਜਿਨ੍ਹਾਂ ਦਾ ਘੱਟ ਕੌੜਾ ਅਤੇ ਔਸਤਨ ਭਾਰ 125 ਗ੍ਰਾਮ ਹੁੰਦਾ ਹੈ। ਇਸ ਕਿਸਮ ਦੇ ਖੀਰਿਆਂ ਦੀ ਔਸਤਨ ਲੰਬਾਈ 13-15 ਸੈ.ਮੀ. ਹੁੰਦੀ ਹੈ। ਇਸ ਦੀ ਤੁੜਾਈ ਸਤੰਬਰ ਅਤੇ ਜਨਵਰੀ ਮਹੀਨੇ ਵਿੱਚ ਫਸਲ ਬੀਜਣ ਤੋਂ 45-60 ਦਿਨਾਂ ਬਾਅਦ ਕੀਤੀ ਜਾ ਸਕਦੀ ਹੈ। ਸਤੰਬਰ ਮਹੀਨੇ ਵਿੱਚ ਬੀਜੀ ਫਸਲ ਦਾ ਔਸਤਨ ਝਾੜ 304 ਕੁਇੰਟਲ ਪ੍ਰਤੀ ਏਕੜ ਅਤੇ ਜਨਵਰੀ ਮਹੀਨੇ ਵਿੱਚ ਬੀਜੀ ਫਸਲ ਦਾ ਝਾੜ 370 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।
Punjab Naveen: ਇਹ ਕਿਸਮ 2008 ਵਿੱਚ ਤਿਆਰ ਕੀਤੀ ਗਈ ਹੈ। ਇਸ ਕਿਸਮ ਦੇ ਪੌਦੇ ਦੇ ਪੱਤਿਆਂ ਦਾ ਰੰਗ ਗੂੜਾ ਹਰਾ, ਫਲਾਂ ਦਾ ਆਕਾਰ ਬਰਾਬਰ ਬੇਲਨਾਕਾਰ ਅਤੇ ਤਲ ਮੁਲਾਇਮ ਅਤੇ ਫਿੱਕੇ ਹਰੇ ਰੰਗ ਦਾ ਹੁੰਦਾ ਹੈ। ਇਸਦੇ ਫਲ ਖਸਤਾ, ਕੌੜੇਪਨ ਤੋਂ ਮੁਕਤ ਅਤੇ ਬੀਜ ਰਹਿਤ ਹੁੰਦੇ ਹਨ। ਇਸ ਵਿੱਚ ਵਿਟਾਮਿਨ ਸੀ ਦੀ ਉੱਚ ਮਾਤਰਾ ਪਾਈ ਜਾਂਦੀ ਹੈ ਅਤੇ ਸੁੱਕੇ ਪਦਾਰਥ ਦੀ ਮਾਤਰਾ ਜਿਆਦਾ ਹੁੰਦੀ ਹੈ। ਇਹ ਕਿਸਮ 68 ਦਿਨਾਂ ਵਿੱਚ ਪੱਕ ਜਾਂਦੀ ਹੈ। ਇਸਦੇ ਫਲਾਂ ਦਾ ਸੁਆਦ ਸ਼ਾਨਦਾਰ, ਰੰਗ ਅਤੇ ਰੂਪ ਆਕਰਸ਼ਕ, ਆਕਾਰ ਅਤੇ ਬਨਾਵਟ ਵਧੀਆ ਹੁੰਦੀ ਹੈ। ਇਸ ਕਿਸਮ ਦਾ ਔਸਤਨ ਝਾੜ 70 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।
ਹੋਰ ਰਾਜਾਂ ਦੀਆਂ ਕਿਸਮਾਂ:
Pusa Uday: ਇਹ ਕਿਸਮ ਆਈ ਏ ਆਰ ਆਈ ਦੁਆਰਾ ਤਿਆਰ ਕੀਤੀ ਗਈ ਹੈ। ਇਸ ਕਿਸਮ ਦੇ ਫਲਾਂ ਦਾ ਰੰਗ ਫਿੱਕਾ ਹਰਾ, ਆਕਾਰ ਦਰਮਿਆਨਾ ਅਤੇ ਲੰਬਾਈ 15 ਸੈ.ਮੀ. ਹੁੰਦੀ ਹੈ। ਇੱਕ ਏਕੜ ਜ਼ਮੀਨ ਵਿੱਚ 1.45 ਕਿਲੋ ਬੀਜਾਂ ਦੀ ਵਰਤੋਂ ਕਰੋ। ਇਹ ਕਿਸਮ 50-55 ਦਿਨਾਂ ਵਿੱਚ ਪੱਕ ਜਾਂਦੀ ਹੈ। ਇਸ ਕਿਸਮ ਦਾ ਔਸਤਨ ਝਾੜ 65 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।
Pusa Barkha: ਇਹ ਕਿਸਮ ਸਾਉਣੀ ਦੇ ਮੌਸਮ ਲਈ ਤਿਆਰ ਕੀਤੀ ਗਈ ਹੈ। ਇਹ ਉੱਚ ਮਾਤਰਾ ਵਾਲੀ ਨਮੀ, ਤਾਪਮਾਨ ਅਤੇ ਪੱਤਿਆਂ ਦੇ ਧੱਬੇ ਰੋਗ ਨੂੰ ਸਹਾਰ ਸਕਦੀ ਹੈ। ਇਸ ਕਿਸਮ ਦਾ ਔਸਤਨ ਝਾੜ 78 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।
ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ