ਭਾਰਤ ਵਿਚ ਸਿਰਫ 35 ਅਰਬ ਦਰੱਖਤ ਹੀ ਬਚੇ ਹਨ ਜਿਸਦਾ ਅਰਥ ਹੈਂ ਪ੍ਰਤੀ ਵਿਅਕਤੀ 28 ਦਰੱਖਤ। ਧਿਆਨ ਰੱਖਣ ਜੋਗ ਗੱਲ ਹੈ ਕੇ 15.3 ਅਰਬ ਦਰੱਖ਼ਤ ਹਰ ਸਾਲ ਕੱਟੇ ਜਾਂਦੇ ਹਨ ਅਤੇ ਅਸੀਂ ਹਰ ਸਾਲ 2 ਦਰੱਖ਼ਤ ਪ੍ਰਤੀ ਵਿਅਕਤੀ ਦੇ ਹਿਸਾਬ ਨਾਲ ਗਵਾ ਰਹੇ ਹਾਂ। ਇਸਦਾ ਇਕ ਕਾਰਨ ਇਹ ਵੀ ਹੈ ਕਿ ਅਸੀ ਬਹੁਤ ਘੱਟ ਸੰਖਿਆ ਵਿੱਚ ਦਰੱਖ਼ਤ ਲਗਾਉਂਦੇ ਹਾਂ। ਨੇਚਰ ਜਰਨਲ ਦੀ ਇਕ ਰਿਪੋਰਟ ਦੇ ਮੁਤਾਬਿਕ ਹਰ ਸਾਲ ਕੇਵਲ 5 ਅਰਬ ਦਰੱਖ਼ਤ ਹੀ ਲਗਾਏ ਜਾਂਦੇ ਹਨ। ਜਦੋਂ ਕਿ 15 ਅਰਬ ਦਰੱਖ਼ਤ ਕੱਟ ਲਏ ਜਾਂਦੇ ਹਨ।
ਰੁੱਖਾਂ ਦੀ ਘੱਟਦੀ ਗਿਣਤੀ ਦੇ ਪ੍ਰਭਾਵ ?
ਪ੍ਰਦੂਸ਼ਣ ਅਤੇ ਰੋਗਾਂ ਵਿਚ ਵਾਧਾ, ਅਸ਼ੁੱਧ ਹਵਾ, ਅਜੀਵਿਤ ਮਿੱਟੀ, ਲਗਾਤਾਰ ਸੂਖਾ, ਮਿੱਟੀ ਵਿਚ ਪਾਣੀ ਦੀ ਕਮੀ, ਆਕਸੀਜਨ ਦੀ ਕਮੀ, ਘੱਟ ਮੀਂਹ, ਤਾਪਮਾਨ ਵਿੱਚ ਵਾਧਾ, ਦਰਿਆਵਾਂ ਦਾ ਸੁੱਕਣਾ ਆਦਿ।
ਅਸੀਂ ਦਰੱਖਤਾਂ ਦੀ ਰੱਖਿਆ ਕਿਵੇਂ ਕਰ ਸਕਦੇ ਹਾਂ?
• ਸਾਨੂੰ ਦਰੱਖ਼ਤਾਂ ਨੂੰ ਗੈਰ ਕਾਨੂੰਨੀ ਕੱਟਣ ਤੋਂ ਬਚਾਉਣ ਦੀ ਜ਼ਰੂਰਤ ਹੈ।
• ਦਰੱਖ਼ਤਾਂ ਦੀ ਤਸਕਰੀ ਵਿਰੁੱਧ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।
• ਰੁੱਖਾਂ ਨੂੰ ਬਚਾਉਣ ਲਈ ਹਰ ਵਿਅਕਤੀ ਨੂੰ ਆਪਣਾ ਹਿੱਸਾ ਦੇਣਾ ਚਾਹੀਦਾ ਹੈ।
• ਹਰ ਸਾਲ ਘੱਟ ਤੋਂ ਘੱਟ 2 ਦਰੱਖ਼ਤ ਲਗਾਓ।
• ਸਿਰਫ਼ ਰੁੱਖਾਂ ਨੂੰ ਲਗਾਓ ਨਹੀਂ, ਪਰ ਉਹਨਾਂ ਦੀ ਰੱਖਿਆ ਵੀ ਕਰੋ।
• ਪੇਪਰ ਅਤੇ ਹੋਰ ਉਪਕਰਣਾਂ ਨੂੰ ਸਮਝਦਾਰੀ ਨਾਲ ਵਰਤੋ, ਜੋ ਰੁੱਖਾਂ ਤੋਂ ਆਉਂਦੇ ਹਨ।
• ਤੋਹਫ਼ੇ ਅਤੇ ਕਾਗਜ਼ ਦੇ ਬੈਗ ਦੁਬਾਰਾ ਵਰਤੋ ਅਤੇ ਕਾਗਜ਼ੀ ਉਤਪਾਦਾਂ ਨੂੰ ਰੀਸਾਈਕਲ ਕਰੋ।
• ਲੋਕਾਂ ਨੂੰ ਸਾਡੇ ਅਤੇ ਸਾਡੇ ਆਉਣ ਵਾਲੀਆਂ ਪੀੜ੍ਹੀਆਂ ਲਈ ਦਰੱਖ਼ਤਾਂ ਦੀ ਮਹੱਤਤਾ ਬਾਰੇ ਸੁਚੇਤ ਹੋਣਾ ਚਾਹੀਦਾ ਹੈ।
• ਆਪਣੇ ਆਲੇ ਦੁਆਲੇ ਰੁੱਖਾਂ ਦੀ ਰੱਖਿਆ ਲਈ ਹਰ ਵਿਅਕਤੀ ਦਾ ਯੋਗਦਾਨ ਮਹੱਤਵਪੂਰਨ ਹੈ।
ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ