ਕੀਟਨਾਸ਼ਕ ਦਾ ਪ੍ਰਯੋਗ ਕਰਦੇ ਸਮੇਂ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ

ਕੀਟਨਾਸ਼ਕ ਦਾ ਪ੍ਰਯੋਗ ਕਰਦੇ ਸਮੇਂ ਜੇਕਰ ਸਾਵਧਾਨੀਆਂ ਨਾ ਵਰਤੀਆਂ ਜਾਣ ਤਾਂ ਇਹ ਨੁਕਸਾਨ-ਦਾਇਕ ਸਿੱਧ ਹੋ ਸਕਦੇ ਹਨ। ਕੀਟਨਾਸ਼ਕ ਦਵਾਈਆਂ ਜ਼ਹਿਰੀਲੀਆਂ ਹੁੰਦੀਆਂ ਹਨ, ਜਿਨ੍ਹਾਂ ਨਾਲ ਗੰਭੀਰ ਬਿਮਾਰੀਆਂ ਹੋ ਸਕਦੀਆਂ ਹਨ ਅਤੇ ਜੇਕਰ ਇਨ੍ਹਾਂ ਨੂੰ ਸਹੀ ਮਾਤਰਾ ਵਿੱਚ ਨਾ ਵਰਤਿਆ ਜਾਵੇ ਤਾਂ ਇਹ ਜ਼ਿੰਦਗੀ ਲਈ ਵੀ ਖਤਰਨਾਕ ਸਿੱਧ ਹੋ ਸਕਦੀਆਂ ਹਨ।

• ਕੀਟਨਾਸ਼ਕ ਬਕਸੇ ਨੂੰ ਖੁੱਲ੍ਹੀ ਹਵਾ ਵਿੱਚ ਅਤੇ ਮੂੰਹ ਤੋਂ ਦੂਰ ਕਰਕੇ ਖੋਲੋ।
• ਸਿਫਾਰਿਸ਼ ਅਨੁਸਾਰ ਕੀਟਨਾਸ਼ਕ ਦੀ ਉਚਿੱਤ ਮਾਤਰਾ ਵਿੱਚ ਹੀ ਵਰਤੋਂ ਕਰੋ ਅਤੇ ਵਧੀਆ ਬਰੈਂਡ ਦੇ ਕੀਟਨਾਸ਼ਕ ਦੀ ਹੀ ਵਰਤੋਂ ਕਰੋ। ਇਨ੍ਹਾਂ ਦੇ ਪ੍ਰਯੋਗ ਤੋਂ ਪਹਿਲਾਂ ਇੱਕ ਵਾਰ ਕਿਸੇ ਡਾਕਟਰ/ਖੇਤੀਬਾੜੀ ਮਾਹਿਰ ਦੀ ਸਲਾਹ ਜ਼ਰੂਰ ਲਓ।
• ਬਿਨਾਂ ਕਿਸੇ ਸਿਫਾਰਿਸ਼ ਤੋਂ ਨਦੀਨ-ਨਾਸ਼ਕ, ਫੰਗਸਨਾਸ਼ੀ ਅਤੇ ਕੀਟਨਾਸ਼ਕ ਨੂੰ ਆਪਸ ਵਿੱਚ ਨਾ ਮਿਲਾਓ।
• ਸਪਰੇਅ ਕਰਨ ਤੋਂ ਪਹਿਲਾਂ ਹਵਾ ਦੀ ਦਿਸ਼ਾ ਦੀ ਜਾਂਚ ਕਰੋ। ਮੂੰਹ ਨੂੰ ਕੱਪੜੇ ਨਾਲ ਢੱਕ ਲਓ ਅਤੇ ਦਸਤਾਨਿਆਂ ਦਾ ਪ੍ਰਯੋਗ ਕਰੋ।
• ਕੀਟਨਾਸ਼ਕਾਂ ਵਾਲੇ ਬਰਤਨ ਜਾਂ ਬਕਸਿਆਂ ਦਾ ਪ੍ਰਯੋਗ ਘਰੇਲੂ ਵਰਤੋਂ ਲਈ ਨਾ ਕਰੋ।
• ਨਦੀਨ-ਨਾਸ਼ਕ, ਫੰਗਸਨਾਸ਼ੀ ਅਤੇ ਕੀਟਨਾਸ਼ਕਾਂ ਨੂੰ ਬੱਚਿਆਂ ਦੀ ਪਹੁੰਚ ਤੋਂ ਦੂਰ ਰੱਖੋ।
• ਸਪਰੇਅ ਪੰਪ ਦੀ ਨੋਜ਼ਲ ਨੂੰ ਮੂੰਹ ਤੋਂ ਦੂਰ ਰੱਖੋ।
• ਸਪਰੇਅ ਕਰਨ ਤੋਂ ਬਾਅਦ, ਸਰੀਰ ਵਿੱਚ ਗਏ ਕੀਟਨਾਸ਼ਕ ਦੇ ਪ੍ਰਭਾਵ ਨੂੰ ਘਟਾਉਣ ਲਈ ਨਿੰਬੂ-ਪਾਣੀ ਜ਼ਰੂਰ ਪੀਓ।

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ