ਜਾਣੋ ਕਿਵੇਂ ਕਰੀਏ ਟੀ ਬੈਗ ਦਾ ਦੁਬਾਰਾ ਇਸਤੇਮਾਲ

ਅਸੀ ਰੋਜ਼ਾਨਾ ਟੀ ਬੈਗ ਦਾ ਇਸਤੇਮਾਲ ਕਰਦੇ ਹਾਂ ਚਾਹੇ ਉਹ ਗ੍ਰੀਨ ਟੀ ਹੋਵੇ ਚਾਹੇ ਬਲੈਕ ਟੀ। ਪਰ ਟੀ ਬੈਗ ਇੱਕ ਵਾਰ ਚਾਹ ਬਣਾਉਣ ਤੋਂ ਬਾਅਦ ਵਿਅਰਥ ਹੋ ਜਾਂਦੇ ਹਨ ਤੇ ਅਸੀਂ ਉਸਨੂੰ ਸੁੱਟ ਦਿੰਦੇ ਹਾਂ। ਪਰ ਕੀ ਤੁਸੀਂ ਜਾਣਦੇ ਹੋ, ਚਾਹ ਬਣਾਉਣ ਤੋਂ ਬਾਅਦ ਵੀ ਟੀ ਬੈਗ ਬਹੁਤ ਕੰਮ ਆ ਸਕਦਾ ਹੈ।

ਜਾਣੋ ਕਿਵੇਂ ਦੁਬਾਰਾ ਇਸਤੇਮਾਲ ਕਰੀਏ ਟੀ ਬੈਗ : ਗਮਲਿਆਂ ਵਿਚ ਲੱਗੇ ਪੌਦਿਆਂ ਦੀ ਮਿੱਟੀ ਵਿਚ ਮਿਲਾਓ, ਟੀ ਬੈਗ ਨੂੰ ਸੁੱਟੋ ਨਾ, ਇਹਨਾਂ ਨੂੰ ਗਮਲਿਆਂ ਵਿਚ ਲੱਗੇ ਪੌਦਿਆਂ ਦੀ ਮਿੱਟੀ ਵਿਚ ਮਿਲਾ ਦੇਵੋ । ਇਸ ਨਾਲ ਮਿੱਟੀ ਉਪਜਾਊ ਬਣਦੀ ਹੈ।

ਕੁਦਰਤੀ ਮਾਊਥਵਾਸ਼ : ਗਰੀਨ ਟੀ ਜਾਂ ਪੇਪਰਮਿੰਟ ਟੀ ਦੇ ਬੈਗ ਨੂੰ ਹਲਕੇ ਗਰਮ ਪਾਣੀ ਵਿੱਚ ਭਿਉਂ ਲਵੋ। ਫਿਰ ਇਸ ਨੂੰ ਕਮਰੇ ਦੇ ਤਾਪਮਾਨ ਤੇ ਠੰਡਾ ਕਰੋ, ਤੁਹਾਡਾ ਘਰ ਵਿੱਚ ਹੀ ਬਣਿਆ ਮੁਫ਼ਤ ਕੁਦਰਤੀ ਮਾਊਥਵਾਸ਼ ਤਿਆਰ ਹੋ ਜਾਂਦਾ ਹੈ।

ਘਰ ਦੀ ਬਦਬੂ ਦੂਰ ਕਰੋ : ਫਰਿੱਜ ਦੀ ਬਦਬੂ ਨਾਲ ਅਸੀਂ ਕਾਫੀ ਪਰੇਸ਼ਾਨ ਰਹਿੰਦੇ ਹਾਂ, ਕਈ ਵਾਰ ਹਫ਼ਤਿਆਂ ਤੱਕ ਅਸੀਂ ਫਰਿੱਜ ਦੀ ਸਫਾਈ ਨਹੀਂ ਕਰਦੇ । ਇਸ ਤਰ੍ਹਾਂ ਫਰਿੱਜ ਵਿਚੋਂ ਬਦਬੂ ਆਉਣਾ ਲਾਜ਼ਮੀ ਹੈ। ਪਰ ਟੀ ਬੈਗ ਨਾਲ ਇਸ ਸਮੱਸਿਆ ਤੋਂ ਛੁਟਕਾਰਾ ਮਿਲ ਸਕਦਾ ਹੈ। ਇਸਤੇਮਾਲ ਕੀਤੇ ਹੋਏ ਟੀ ਬੈਗ ਫਰਿੱਜ ਵਿੱਚ ਰੱਖੋ ।

ਇਸ ਤੋਂ ਇਲਾਵਾ ਸੁੱਕੇ ਟੀ ਬੈਗ ਨੂੰ ਜੇਕਰ ਡਸਟਬਿਨ ਵਿੱਚ ਰੱਖਿਆ ਜਾਵੇ ਤਾਂ ਇਸਦੀ ਬਦਬੂ ਵੀ ਦੂਰ ਹੋ ਜਾਂਦੀ ਹੈ।

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ